Sports

Neeraj Chopra ਨੇ ਰੱਚਿਆ ਇਤਿਹਾਸ, ਬਣਇਆ ਭਾਰਤ ਦਾ ਪਹਿਲਾ ਡਾਇਮੰਡ ਲੀਗ ਚੈਂਪੀਅਨ

ਜ਼ਿਊਰਿਖ: ਨੀਰਜ ਚੋਪੜਾ ਨੇ ਡਾਇਮੰਡ ਲੀਗ ਚੈਂਪੀਅਨ ‘ਚ ਇਤਿਹਾਸ ਰੱਚ ਦਿੱਤਾ ਹੈ। 13 ਮਹੀਨਿਆਂ ਦੇ ਅੰਤਰਾਲ ਵਿੱਚ, ਉਹ ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਓਲੰਪਿਕ ਸੋਨ ਤਮਗਾ ਜੇਤੂ, ਅਥਲੈਟਿਕਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਅਤੇ ਹੁਣ ਡਾਇਮੰਡ ਲੀਗ ਚੈਂਪੀਅਨ ਬਣਨ ਵਾਲਾ ਪਹਿਲਾ ਭਾਰਤੀ ਬਣ ਗਿਆ। ਵੀਰਵਾਰ ਨੂੰ, ਚੋਪੜਾ ਨੇ ਜ਼ਿਊਰਿਖ ਵਿੱਚ ਡਾਇਮੰਡ ਲੀਗ 2022 ਫਾਈਨਲ ਜਿੱਤਣ ਲਈ 88.44 ਮੀਟਰ ਥਰੋ ਸੁੱਟਿਆ।

Ludhiana ASI News : ASI ਨੇ ਕੱਢਿਆ ਸੜਕ ’ਤੇ ਜਲੂਸ, ਕੱਢੀਆਂ ਟਕੇ- ਟਕੇ ਦੀਆਂ ਗਾਲਾਂ | D5 Channel Punjabi

ਉਸਦੀ ਜੇਤੂ ਥਰੋ ਉਸਦੀ ਦੂਜੀ ਕੋਸ਼ਿਸ਼ ਵਿੱਚ ਆਈ। ਨੀਰਜ ਚੋਪੜਾ ਨੇ ਟਵੀਟ ਕਰ ਆਪਣੀ ਖੁਸ਼ੀ ਜਾਹਰ ਕੀਤੀ। ਉਹਨਾਂ ਟਵੀਟ ਕਰ ਕਿਹਾ ਕਿ “ਮਾਹੌਲ ਸ਼ਾਨਦਾਰ ਸੀ ਅਤੇ ਸਟੇਡੀਅਮ ਵਿੱਚ ਮੇਰੇ ਚਾਚਾ ਅਤੇ ਦੋਸਤਾਂ ਦਾ ਹੋਣਾ ਵਾਧੂ ਖਾਸ ਸੀ। ਮੈਨੂੰ ਪਹਿਲੀ ਟਰਾਫੀ ਜਿੱਤ ਕੇ ਖੁਸ਼ੀ ਹੋਈ! ਸਭ ਦੇ ਪਿਆਰ ‘ਤੇ ਸਮਰਥਨ ਲਈ ਬਹੁਤ ਧੰਨਵਾਦ ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button