Breaking NewsD5 specialNewsSportsTop News

Neeraj Chopra ਨੇ ਫਿਰ ਤੋਂ ਜਿੱਤਿਆ ਸੋਨ ਤੱਮਗਾ

ਫਿਨਲੈਂਡ:ਭਾਰਤ ਦਾ ਮਾਨ ਵਧਾਉਦੇਂ ਹੋਏ ਨੀਰਜ ਚੋਪੜਾ ਨੇ ਇਕ ਵਾਰ ਫੇਰ ਤੋਂ ਸੋਨ ਤੱਮਗਾ ਜਿੱਤ ਲਿਆ ਹੈ। ਨੀਰਜ ਚੋਪੜਾ ਨੇ ਫਿਨਲੈਂਡ ਦੀਆਂ ਕੁਓਰਤਾਨੇ ਖੇਡਾਂ ਦੇ ਨੇਜ਼ਾ ਸੁੱਟ ਮੁਕਾਬਲੇ ਵਿਚ ਸ਼ਨਿਚਰਵਾਰ ਨੂੰ ਸੈਸ਼ਨ ਦਾ ਆਪਣਾ ਪਹਿਲਾ ਗੋਲਡ ਮੈਡਲ ਹਾਸਲ ਕੀਤਾ। ਨੀਰਜ ਨੇ 86.69 ਮੀਟਰ ਦੀ ਕੋਸ਼ਿਸ਼ ਨਾਲ ਇਹ ਮੈਡਲ ਹਾਸਲ ਕੀਤਾ।

ਇਕੱਲੇ ਮੁੰਡੇ ਨੇ ਰੋਕ ਲਿਆ CM ਦਾ ਕਾਫਲਾ! ਫੇਰ ਦੇਖੋ ਕੀ ਹੋਇਆ | D5 Channel Punjabi

ਉਨ੍ਹਾਂ ਨੇ ਪਹਿਲੀ ਕੋਸ਼ਿਸ਼ ਵਿਚ ਹੀ ਇਹ ਦੂਰੀ ਹਾਸਲ ਕੀਤੀ ਜਦਕਿ ਉਨ੍ਹਾਂ ਦੀ ਦੂਜੀ ਤੇ ਤੀਜੀ ਕੋਸ਼ਿਸ਼ ਨਾਕਾਮ ਰਹੀ। ਉਨ੍ਹਾਂ ਨੇ ਇਸ ਤੋਂ ਬਾਅਦ ਹੋਰ ਥ੍ਰੋਅ ਨਹੀਂ ਕੀਤੀ। ਤਿ੍ਨੀਦਾਦ ਅਤੇ ਟੋਬੈਗੋ ਦੇ 2012 ਦੇ ਓਲੰਪਿਕ ਚੈਂਪੀਅਨ ਕੇਸ਼ੋਰਨ ਵਾਲਕਾਟ 86.64 ਮੀਟਰ ਨਾਲ ਦੂਜੇ ਸਥਾਨ ‘ਤੇ ਰਹੇ ਜਦਕਿ ਪੀਟਰਸ 84.75 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਤੀਜੇ ਸਥਾਨ ‘ਤੇ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button