Breaking NewsD5 specialNewsSportsTop News

Neeraj Chopra ਅਤੇ Ravi Dahiya ਸਮੇਤ 11 ਖਿਡਾਰੀਆਂ ਨੂੰ ਮਿਲੇਗਾ ਖੇਲ ਰਤਨ

ਨਵੀਂ ਦਿੱਲੀ : ਟੋਕੀਓ ਓਲੰਪਿਕ ‘ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੇ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਅਤੇ ਸਿਲਵਰ ਮੈਡਲ ਜਿੱਤਣ ਵਾਲੇ ਪਹਿਲਵਾਨ ਰਵੀ ਦਹੀਆ ਸਮੇਤ 11 ਖਿਡਾਰੀਆਂ ਨੂੰ ਦੇਸ਼ ਦੇ ਟਾਪ ਖੇਡ ਸਨਮਾਨ ਮੇਜਰ ਧਿਆਨਚੰਦ ‘ਖੇਲ ਰਤਨ’ ਪੁਰਸਕਾਰ ਲਈ ਚੁਣਿਆ ਗਿਆ ਹੈ। ਰਾਸ਼ਟਰੀ ਖੇਡ ਪੁਰਸਕਾਰ ਹਰ ਸਾਲ 29 ਅਗਸਤ ਨੂੰ ਮੇਜਰ ਧਿਆਨਚੰਦ ਦੇ ਜਨਮਦਿਨ ‘ਤੇ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ ਪਰ ਇਸ ਵਾਰ ਉਸੇ ਸਮੇਂ ਦੇ ਆਸ-ਪਾਸ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਹੋਣ ਕਾਰਨ ਪੁਰਸਕਾਰਾਂ ਨੂੰ ਦਿੱਤੇ ਜਾਣ ਵਿਚ ਦੇਰੀ ਹੋ ਗਈ।

ਸਿੰਘੂ ਬਾਰਡਰ ‘ਤੇ ਹੋਣਾ ਸੀ ਆਹ ਕੰਮ, ਵੱਡੀ ਸਾਜ਼ਿਸ਼ ਬੇਨਕਾਬ, ਕਿਸਾਨ ਮੋਰਚੇ ਨੇ ਕੀਤੇ ਖੁਲਾਸੇ D5 Channel Punjabi

‘ਖੇਲ ਰਤਨ’ ਲਈ ਚੁਣੇ ਗਏ ਖਿਡਾਰੀਆਂ ਵਿਚ ਨੀਰਜ ਚੋਪੜਾ, ਰਵੀ ਦਹੀਆ, ਹਾਕੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼, ਫੁੱਟਬਾਲ ਕਪਤਾਨ ਸੁਨੀਲ ਛੇਤਰੀ, ਤੀਵੀਂ ਕ੍ਰਿਕਟਰ ਮਿਤਾਲੀ ਰਾਜ, ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੈਨ, ਪੈਰਾ-ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ, ਸੁਮਿਤ ਅੰਤਿਲ, ਅਵਨੀ ਲੇਖੜਾ, ਕ੍ਰਿਸ਼ਣਾ ਨਾਗਰ ਅਤੇ ਮਨੀਸ਼ ਨਰਵਾਲ ਸ਼ਾਮਲ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button