Breaking NewsD5 specialIndiaNewsPoliticsPunjab

ਨਵਜੋਤ ਸਿੱਧੂ ਨੇ ਹੁਣੇ ਹੁਣੇ ਕੀਤਾ ਵੱਡਾ ਐਲਾਨ

ਪਟਿਆਲਾ : ਸਿੱਧੂ ਨੇ ਕਿਹਾ ਕਿ ਇਸ ਆਧੁਨਿਕ ਯੁੱਗ ‘ਚ ਇਹ ਪ੍ਰਮਾਣਿਤ ਹੋ ਗਿਆ ਕਿ ਵਿਗਿਆਨ ਨੇ ਅੰਨ੍ਹਿਆਂ ਨੂੰ ਅੱਖਾਂ, ਬੋਲਿਆਂ ਨੂੰ ਕੰਨ੍ਹ ਤੇ ਇਨਸਾਨ ਦੇ ਜੀਵਨ ਨੂੰ ਦੀਰਘ ਕੀਤਾ ਹੈ। ਇਸ ਯੁੱਗ ‘ਚ ਇਕ ਨਵੀਂ ਕਾਇਆ ਕਲਪ ਹੋਈ ਹੈ, ਨਵਾਂ ਅੰਦੋਲਨ ਹੋਇਆ ਹੈ ਉਹ ਵੀ ਅੱਜ ਦਾ ਦੌਰ ਹੈ। ਇੰਟਰਨੈੱਟ ਰੈਵਲਿਊਸ਼ਨ ਇਕ ਸਾਂਝਾ ਹਥਿਆਰ ਹਰੇਕ ਦੇ ਹੱਥ ਵਿੱਚ ਹੈ। ਰਿਕਸ਼ੇ ਵਾਲੇ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਦੇ ਹੱਥ ‘ਚ 8 ਇੰਚ ਦਾ ਮੋਬਾਇਲ ਫੋਨ ਹੈ। ਇਹ ਸੰਪਰਕ ਦਾ ਸਿੱਧਾ ਸਾਧਨ ਹੈ ਸਭ ਕੁਝ ਬਦਲ ਦਿੱਤਾ ਹੈ ਇਸ ਨੇ ਆਮ ਆਦਮੀ ਨੂੰ ਤਕੜਾ ਕਰ ਦਿੱਤਾ ਹੈ।

ਕਰੋਨਾ ਦੀ ਦਹਿਸ਼ਤ ‘ਚ ਨਵਜੋਤ ਸਿੱਧੂ ਨੇ ਕੀਤਾ ਵੱਡਾ ਐਲਾਨ | Navjot Sidhu | Narrative from the Grassroots

ਪੰਜਾਬੀਓ ਪਹਿਲਾਂ ਬਿਰਤਾਂਤ ਜੋ ਹੁੰਦਾ ਸੀ, ਉਸ ਵੇਲੇ ਇਕ ਦੋ ਵੱਡੇ ਲੀਡਰ ਪੰਜ ਚਾਰ ਵੱਡੇ ਅਖ਼ਬਾਰਾਂ ਰਾਹੀਂ ਉੱਤੋਂ ਪੈਰਾਸ਼ੂਟ ਰਾਹੀਂ ਥੱਲੇ ਭੇਜਦੇ ਸੀ ਤੇ ਸਭ ‘ਤੇ ਮੜਿਆ ਜਾਂਦਾ ਸੀ ਪਰ ਅੱਜ ਦੇ ਵਕਤ ਦਾ ਤਕਾਜ਼ਾ ਹੈ ਕਿ ਇਹ ਬਿਰਤਾਂਤ ਹੁਣ ਜ਼ਮੀਨ ਫਾੜ ਕੇ ਥੱਲਿਉਂ ਆ ਰਿਹਾ ਹੈ ਤੇ ਆਮ ਲੋਕਾਂ ਦੀ ਆਵਾਜ਼ ਬਣ ਕੇ ਨੀਚੋਂ ਆ ਰਿਹਾ ਹੈ। ਇਹ ਉਹਨਾਂ ਦੇ ਅਧਿਕਾਰਾਂ ਨੂੰ ਉਹਨਾਂ ਦੀ ਆਵਾਜ਼ ਨੂੰ ਚੰਦ ਲੋਕਾਂ ਤੱਕ ਸੀਮਤ ਨਹੀਂ ਕਰ ਰਿਹਾ। ਏਸ ਮੂਵਮੈਂਟ ਨੂੰ ਨਾਲ ਰੱਖ ਕੇ ਲੋਕਾਂ ਦੇ ਮਨਾਂ ਚ ਲੜ੍ਹਾਈ ਲੜਨੀ ਹੈ। ਪਹਿਲਾਂ ਇਹ ਲੜ੍ਹਾਈ ਬੰਦ ਕਮਰਿਆਂ ‘ਚ ਲੜੀ, ਪਿਆਰ ਮੁਹੱਬਤ ਨਾਲ ਲੜੀ,ਕੈਬਨਿਟ ਦੇ ਵਿੱਚ ਲੜੀ,ਹਰ ਸਲੀਕਾ, ਹਰ ਵਾਹ ਲਾਈ ਪਰ ਹਿੰਮਤ ਨਹੀਂ ਹਾਰੀ ਪਰ ਤਹੱਈਆ ਕੀਤਾ ਕਿ ਜਾਂ ਤਾਂ ਪੰਜਾਬ ਨੂੰ ਢਾਹ ਲਾਉਂਦੇ ਸਿਸਟਮ ਨੂੰ ਨੀਵਾਂ ਕਰਾਂਗੇ, ਜਾਂ ਆਪ ਮਿਟ ਜਾਵਾਂਗੇ।

Arvind Kejriwal LIVE | ਕੇਜਰੀਵਾਲ ਬਣਿਆ ਫਰਿਸ਼ਤਾ, ਦਿੱਲੀ ਵਾਲਿਆਂ ਲਈ ਨਵਾਂ ਐਲਾਨ

ਹੁਣ ਏਸ ਸੌਖੇ ਤੇ ਸਾਂਝੇ ਸੰਪਰਕ ਦੇ ਜ਼ਰੀਏ ਏਸ ਸਿਸਟਮ ਦੀਆਂ ਪਰਤਾਂ ਖੋਲ੍ਹਣੀਆਂ ਹਨ। ਜਿਹੜਾ ਪੰਜਾਬ ਦਾ ਖ਼ਜ਼ਾਨਾ ਮਿਟਾ ਰਿਹਾ ਹੈ ਤੇ ਪੰਜਾਬ ਦੇ ਹੱਕ, ਆਧਾਰ ਤੇ ਪੈਸਾ ਨਿੱਜੀ ਜੇਬਾਂ ‘ਚ ਪਾ ਰਿਹਾ ਹੈ। ਇਹ ਲੜਾਈ ਹੁਣ ਗਰਾਸ ਰੂਟ ਲੈਵਲ ‘ਤੇ ਲੜੀ ਜਾਵੇਗੀ।
ਮੈਂ ਘਰਾਂ ‘ਚ ਵਿਹੜਿਆਂ ‘ਚ ਪਿੰਡਾਂ ਦੀਆਂ ਸੱਥਾਂ ‘ਚ ਚਾਹ ਦੀਆਂ ਦੁਕਾਨਾਂ ‘ਚ ਨੁੱਕੜ ਮੀਟਿੰਗਾਂ ‘ਚ ਸਿੱਧਾ ਸੰਪਰਕ ਸਾਧਾਂਗਾ। ਨਿਰਣਾਇਕ ਯੁੱਧ ਹੋਵੇਗਾ ਆਖ਼ਰੀ ਫ਼ੈਸਲਾ ਦੁਨੀਆ ਦੀ ਸਰਵਉੱਚ ਅਦਾਲਤ, ਆਤਮਾ, ਮਨਾਂ `ਚ ਲੜਾਂਗੇ ਲੜਾਈ। ਇਹ ਸੰਘਰਸ਼ ਆਪਾਂ ਸਾਰੇ ਸੜਕ ‘ਤੇ ਲੈ ਕੇ ਜਾਵਾਂਗੇ। ਰਾਜ ਸਭਾ ਵਗ੍ਹਾ ਕੇ ਮਾਰੀ ਹੈ ਹਨੇਰਾ ਬਹੁਤ, ਹੁਣ ਸੂਰਜ ਨਿਕਲਣਾ ਚਾਹੀਦਾ ਹੈ। ਜਿਵੇਂ ਵੀ ਹੋਵੇ ਮੌਸਮ ਬਦਲਣਾ ਚਾਹੀਦਾ ਹੈ ਤੇ ਜੋ ਚਿਹਰੇ ਰੋਜ਼ ਬਦਲਦੇ ਨੇ ਨਕਾਬਾਂ ਦੀ ਤਰ੍ਹਾਂ, ਅਬ ਜਨਾਜ਼ਾ ਧੂੰਮ ਸੇ ਉਨਕਾ ਨਿਕਲਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button