Breaking NewsD5 specialNewsPunjabTop News

Navjot Sidhu ਦਾ Kejriwal ਅਤੇ Sukhbir Badal ‘ਤੇ ਤੰਜ਼,  ‘ਮੈਂ ਵਾਅਦੇ ਕਸਮਾਂ ਨਹੀਂ ਖਾਂਦਾ, ਜ਼ੁਬਾਨ ਦਾ ਪੱਕਾ ਹਾਂ’

ਲੁਧਿਆਣਾ : ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਨੇ ਆਪਣੀ ਰਣਨੀਤੀ ਤਿਆਰ ਕਰ ਲਈ ਹੈ। ਆਏ ਦਿਨ ਲੋਕਾਂ ਲਈ ਕਈ ਐਲਾਨ ਹੋ ਰਹੇ ਹਨ ਉਥੇ ਹੀ ਇਸ ‘ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਰਾਏਕੋਟ ਲੁਧਿਆਣਾ ‘ਚ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਜਿੱਥੇ ਉਨ੍ਹਾਂ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਅਤੇ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਸਾਧਿਆ ਅਤੇ ਐਮਐਸਪੀ ਨੂੰ ਯਕੀਨੀ ਬਣਾਉਣ ਦੀ ਗੱਲ ਕਹੀ।

ਕਿਸਾਨ ਜਥੇਬੰਦੀ ‘ਚੋ ਹੋਵੇਗਾ ਅਗਲਾ ਮੁੱਖ ਮੰਤਰੀ! ਜੋਗਿੰਦਰ ਸਿੰਘ ਉਗਰਾਹਾਂ ਨੇ ਦਿੱਤਾ ਵੱਡਾ ਬਿਆਨ

ਸਿੱਧੂ ਨੇ ਪੰਜਾਬ ਨੂੰ ਖੋਖਲਾ ਦੱਸਦੇ ਹੋਏ ਕਿਹਾ ਕਿ ਅੱਜ ਇਸਨੂੰ ਸੁਧਾਰਨ ਦੀ ਜ਼ਰੂਰਤ ਹੈ ਅਤੇ ਅੱਜ ਹਰ ਪੰਜਾਬੀ ਨੂੰ ਸਿਆਸਤ ਦਾ ਹਿੱਸਾ ਬਨਣਾ ਪਵੇਗਾ, ਅਗਲੀ ਪੀੜ੍ਹੀ ਨੂੰ ਬਚਾਉਣ ਲਈ ਵੋਟ ਦੇਣਾ ਪਵੇਗਾ। ਪੰਜਾਬ ਮਾਡਲ ਦੇ ਨਾਲ ਸੂਬੇ ਦੀ ਹਾਲਤ ਸੁਧਾਰਨੀ ਪਵੇਗੀ। ਉਥੇ ਹੀ ਸਿੱਧੂ ਨੇ ਕੇਜਰੀਵਾਲ ਅਤੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੋਕ ਫ੍ਰੀ ਫੰਡ ਅਤੇ ਕੇਜਰੀਵਾਲ ਤੋਂ ਬਚਣ।

ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਨਹੀਂ ਖੁੱਲ੍ਹਣਗੇ ਟੋਲ ਪਲਾਜ਼ੇ ! ਮੁੜ ਹੋਵੇਗਾ ਸ਼ੰਘਰਸ਼

ਸਿੱਧੂ ਨੇ ਅੱਗੇ ਕਿਹਾ ਕਿ ਕੇਜਰੀਵਾਲ ਦੱਸਣ ਕਿ ਉਨ੍ਹਾਂ ਨੇ ਕਿਸਾਨਾਂ ਲਈ ਕੀ ਕੀਤਾ ਹੈ? ਉਸਦੇ ਕੋਲ ਇੱਕ ਮੁੱਦਾ ਬਿਜਲੀ ਦਾ ਸੀ ਉਹ ਵੀ ਮੇਰੇ ਛੋਟੇ ਭਰਾ ਚੰਨੀ ਨੇ ਪੰਜਾਬ ‘ਚ ਬਿਜਲੀ ਘੱਟ ਕਰ ਕੇ ਖਤਮ ਕਰ ਦਿੱਤਾ। ਉਥੇ ਹੀ ਬਾਦਲ ਪਰਿਵਾਰ ‘ਤੇ ਜ਼ੁਬਾਨੀ ਹਮਲਾ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਹੀ ਪੰਜਾਬ ਨੂੰ ਲੁੱਟਿਆ ਹੈ, ਪੰਜਾਬ ‘ਚ ਟ੍ਰਾਂਸਪੋਰਟ ਮਾਫੀਆ ਨੂੰ ਲਿਆਉਣ ਵਾਲੇ ਵੀ ਬਾਦਲ ਹਨ।

ਮੁੱਕਰਿਆ ਮੋਦੀ, ਬਾਰਡਰਾਂ ‘ਤੇ ਪਹੁੰਚੇ ਕਿਸਾਨ? ਕਿਸਾਨੀ ਅੰਦੋਲਨ ਰਹੇਗਾ ਜਾਰੀ ! ਨਵਜੋਤ ਸਿੱਧੂ ਛੱਡ ਸਕਦਾ ਹੈ ਕਾਂਗਰਸ

ਅਗਲੀਆਂ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਸਿੱਧੂ ਨੇ ਕਿਹਾ ਕਿ ਮੈਂ ਨਾ ਹੀ ਗੁਟਕਾ ਸਾਹਿਬ ਦੀ ਕਸਮ ਖਾਂਦਾ ਹਾਂ ਨਾ ਮੈਂ ਵਾਅਦਾ ਕਰਦਾ ਹਾਂ ਕਿਉਂਕਿ ਮੈਂ ਜ਼ੁਬਾਨ ਦਾ ਪੱਕਾ ਹਾਂ। ਇਸ ਵਾਰ ਅਸੀ ਪੰਜਾਬ ‘ਚ ਅਜਿਹਾ ਮਾਡਲ ਲੈ ਕੇ ਆਵਾਂਗੇ ਕਿ ਇਕੱਠੇ ਮਿਲ ਕੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣਗੇ। ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਵਾਂਗੇ , ਦਾਲਾਂ ‘ਤੇ ਐਮਐਸਪੀ ਯਕੀਨੀ ਬਣਾਉਣਗੇ, ਚੋਰੀ ਰੋਕ ਕੇ ਖਜ਼ਾਨਾ ਭਰਨਗੇ ਅਤੇ ਐਮਐਸਪੀ ਨੂੰ ਯਕੀਨੀ ਕਰਨਗੇ, ਬੇਅਦਬੀ ਦਾ ਮਾਮਲਾ ਲੋਕ ਅਦਲਾਤ ‘ਚ ਲੈ ਕੇ ਜਾਣਗੇ। ਸਿੱਧੂ ਨੇ ਅੱਗੇ ਕਿਹਾ ਕਿ ਮੇਰਾ ਇਹੀ ਸੁਪਨਾ ਹੈ ਕਿ ਬਿਨ੍ਹਾਂ ਟੋਲ ਦੇ ਗੱਡੀਆਂ ਨਿਕਲਣ ਅਤੇ ਇਸਦੇ ਲਈ ਲੋਕਾਂ ਨੂੰ ਉਨ੍ਹਾਂ ਨੂੰ ਵੋਟ ਦੇਣੀ ਚਾਹੀਦੀ ਹੈ ਜਿਨ੍ਹਾਂ ‘ਤੇ ਉਨ੍ਹਾਂ ਨੂੰ ਵਿਸ਼ਵਾਸ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button