Navjot Sidhu ਦਾ ਇਕ ਹੋਰ ਝਟਕਾ,Captain ਦੀ ਕਪਤਾਨੀ ਛੱਡੀ, ਹੁਣ ਕਰਨਗੇ ‘ਕਾਂਗਰਸ ਬਚਾਓ’ ਅੰਦੋਲਨ
ਲੁਧਿਆਣਾ : ਕੈਪਟਨ ਸਰਕਾਰ ਨੂੰ ਸ਼ਾਇਦ ਹੁਣ ਕਾਂਗਰਸ ਬਚਾਓ ਅੰਦੋਲਨ ਵੀ ਵਿੱਢਣਾ ਪੈ ਸਕਦਾ ਹੈ ਕਿਉਂ ਕਿ ਕਾਂਗਰਸ ‘ਚ ਅੰਦਰਖਾਤੇ ਜੋ ਚੱਲ ਰਿਹਾ ਹੈ ਉਹ ਮੀਡੀਆ ਦੇ ਸਾਹਮਣੇ ਆ ਹੀ ਜਾਂਦੇ ਹਨ। ਬੀਤੇ ਦਿਨ ਲੁਧਿਆਣਾ ‘ਚ ਮੁੱਖ ਮੰਤਰੀ ਕੈਪਟਨ ਦੀ ਅਗਵਾਈ ‘ਚ ਕਾਂਗਰਸ ਦੀ ਲੀਡਰਸ਼ਿਪ ਨੇ ਸੰਵਿਧਾਨ ਬਚਾਓ ਦੇਸ਼ ਬਚਾਓ ਦਾ ਨਾਅਰਾ ਦਿੱਤਾ ਪਰ ਇਸ ਰੈਲੀ ‘ਚ ਨਵਜੋਤ ਸਿੱਧੂ ਨਜ਼ਰ ਨਹੀਂ ਆਏ।
Navjot Sidhu ਦਾ ਇਕ ਹੋਰ ਝਟਕਾ | Captain ਦੀ ਕਪਤਾਨੀ ਛੱਡੀ | ਹੁਣ ਕਰਨਗੇ ‘ਕਾਂਗਰਸ ਬਚਾਓ’ ਅੰਦੋਲਨ
ਜਿਸ ਨੇ ਇਕ ਵਾਰ ਫੇਰ ਸਿਆਸੀ ਗਲਿਆਰਿਆਂ ‘ਚ ਚਰਚਾ ਛੇੜ ਦਿੱਤੀ। ਕੈਬਨਿਟ ਮੰਤਰੀ ਬਣਨ ਦੀ ਇੱਛਾ ਕਾਂਗਰਸੀ ਵਿਧਾਇਕਾਂ ਨੂੰ ਰੜਕਦੀ ਰਹਿੰਦੀ ਹੈ। ਇਸ ‘ਤੇ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ ਕਿ ਪੰਜਾਬ ਕੈਬਨਿਟ ‘ਚ ਫੇਰਬਦਲ ਹੋਣਾ ਚਾਹੀਦਾ ਹੈ।
ਦਿਮਾਗੀ ਤੌਰ ‘ਤੇ ਬਿਮਾਰ ਮੁੰਡੇ ਨੂੰ ਡਾਕਟਰ ਨੇ ਕੀਤਾ ਪੁਲਿਸ ਹਵਾਲੇ ! ਆਹ ਵੇਖੋ ਪੁਲਿਸ ਨੇ ਕੀ ਹਾਲ ਕੀਤਾ !
ਦੱਸ ਦਈਏ ਇਸ ਤੋਂ ਪਹਿਲਾਂ ਵਿਧਾਇਕ ਪ੍ਰਗਟ ਸਿੰਘ ਅਤੇ ਕੁਲਦੀਪ ਸਿੰਘ ਵੇਦ ਸਾਫ਼ ਸ਼ਬਦਾ ‘ਚ ਕਹਿ ਚੁੱਕੇ ਹਨ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੰਤਰੀਆਂ ਦਾ ਕੰਮ-ਕਾਜ ਸਹੀ ਨਹੀਂ ਉਹਨਾਂ ਦੀ ਜਗ੍ਹਾਂ ‘ਤੇ ਹੋਰ ਵਿਧਾਇਕਾਂ ਨੂੰ ਮੰਤਰੀ ਬਣਾਉਣ ਚਾਹੀਦਾ ਹੈ। ਰਾਜਾ ਵੜਿੰਗ ਦੇ ਬਿਆਨ ‘ਤੇ ਇੱਕ ਫਿਰ ਪੰਜਾਬ ਕਾਂਗਰਸ ‘ਚ ਹਿਲਜੁਲ ਸ਼ੁਰੂ ਹੋ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.