Breaking NewsD5 specialIndiaNewsPoliticsPunjab

ਬੈਂਸ ਨੇ ਕਰਤਾ ਵੱਡਾ ਐਲਾਨ, ਪੰਜਾਬ ਦੇ ਲੋਕ ਹੋਏ ਬਾਗੋਬਾਗ, ਕੈਪਟਨ ਸਰਕਾਰ ਦੀ ਉੱਡੀ ਨੀਂਦ

ਜੰਲਧਰ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਵੱਲੋਂ ਬੀਤੇ ਦਿਨ ਜਲੰਧਰ ‘ਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਬੈਂਸ ਨੇ ਕਿਹਾ ਕਿ ਪੰਜਾਬ ‘ਚ ਬਿਜਲੀ ਦੇ ਮਹਿੰਗੇ ਰੇਟ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਹੈ ਅਤੇ ਇਸ ਮਾਮਲੇ ‘ਚ ਸਰਕਾਰ ਨੇ ਵਹਾਈਟ ਪੇਪਰ ਲਿਆਉਣ ਦੀ ਗੱਲ ਕੀਤੀ ਸੀ ਜੋ ਨਹੀ ਲਿਆਇਆ ਗਿਆ ਅਤੇ ਨਾ ਹੀ ਕੋਈ ਕਮੇਟੀ ਬਣਾਈ ਗਈ ਹੈ।

big news || ਬੈਂਸ ਨੇ ਕਰਤਾ ਵੱਡਾ ਐਲਾਨ, ਪੰਜਾਬ ਦੇ ਲੋਕ ਹੋਏ ਬਾਗੋਬਾਗ, ਕੈਪਟਨ ਸਰਕਾਰ ਦੀ ਉੱਡੀ ਨੀਂਦ

ਬੈਂਸ ਨੇ ਕਿਹਾ ਕਿ ਸੂਬੇ ‘ਚ 61083 ਲੋਕ 40000 ਤੋਂ ਉੱਪਰ ਬਿਜਲੀ ਦੇ ਬਿਲ ਨਾ ਦੇਣ ਦੇ ਕਾਰਨ ਉਨ੍ਹਾਂ ਦੇ ਮੀਟਰ ਕੱਟ ਦਿੱਤੇ ਗਏ ਹਨ ਅਤੇ 32000 ਤੋਂ ਜ਼ਿਆਦਾ ਲੋਕਾਂ ਨੂੰ 40000 ਤੋਂ ਘੱਟ ਬਿਲ ਆਏ ਹਨ ਅਤੇ ਉਨ੍ਹਾਂ ਲੋਕਾਂ ਦੇ ਬਿਲ ਨਾ ਦੇਣ ਦੇ ਕਾਰਨ ਉਨ੍ਹਾਂ ਦੇ ਮੀਟਰ ਕੱਟ ਦਿੱਤੇ ਗਏ ਹਨ। ਬੈਂਸ ਨੇ ਕਿਹਾ ਕਿ ਅਜਿਹਾ ਬਿਜਲੀ ਦੇ ਮਹਿੰਗੇ ਰੇਟ ਦੇ ਕਾਰਨ ਹੋਇਆ ਹੈ।

ਗ਼ਰੀਬਾਂ ਦਾ ਮਸੀਹਾ ਬਣਿਆ ਸਿਮਰਜੀਤ ਬੈਂਸ LIVE ਹੋ ਕੇ ਕੱਟੇ ਬਿਜਲੀ ਕੁਨੈਕਸ਼ਨ ਦੀਆਂ ਜੋੜੀਆਂ ਤਾਰਾਂ | Bains

ਉੱਥੇ ਹੀ ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਬੈਂਸ ਨੇ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ ਹਨ ਅਤੇ ਨਾਲ ਹੀ ਕਿਹਾ ਕਿ ਬਿਜਲੀ ਬੋਰਡ ‘ਚ ਮਿਸਮੈਨੇਜਮੇਂਟ ਹੋਈ ਹੈ। ਜਿਸ ਕਾਰਨ ਬਿਜਲੀ ਬੋਰਡ ਘਾਟੇ ‘ਚ ਅਤੇ ਕਰਜੇ ਦੇ ਹੇਠਾਂ ਦੱਬ ਗਿਆ ਹੈ। ਕਾਂਗਰਸ ਅਤੇ ਅਕਾਲੀ ਦਲ ਦੋਵੇਂ ਇੱਕ ਦੂਜੇ ‘ਤੇ ਇਲਜ਼ਾਮ ਲਗਾ ਰਹੇ ਹਨ ਅਤੇ ਬਿਜਲੀ ਦੇ ਪਾਵਰ ਪਰਚੇਸ ਐਗਰੀਮੇਂਟ ਨੂੰ ਰੱਦ ਨਹੀ ਕਰ ਰਹੇ। ਨਾਲ ਹੀ ਕੱਟੇ ਗਏ ਬਿਜਲੀ ਕੁਨੈਕਸ਼ਨਾਂ ਦੀਆਂ ਸਿਮਰਜੀਤ ਸਿੰਗ ਬੈਂਸ ਦੇ ਵੱਲੋਂ ਲਾਈਵ ਹੋ ਕੇ ਤਾਰਾਂ ਜੋੜੀਆਂ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button