Breaking NewsD5 specialNewsPunjabTop News

Navjot Sidhu ਅਤੇ Randeep Surjewala ਨੇ ਕਿਸਾਨਾਂ ‘ਤੇ ਲਿਖੀ ਕਿਤਾਬ ਕੀਤੀ ਲਾਂਚ 

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰ ਕਿਸਾਨਾਂ ‘ਤੇ ਲਿਖੀ ਕਿਤਾਬ ‘ਆਮਦਨੀ ਨਾ ਹੋਈ ਦੁੱਗਣਾ, ਬਨਾਮ ਦਰਦ 100 ਗੁਣਾ’ ਲਾਂਚ ਕੀਤੀ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਨੂੰ ਆਂੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਜੋ ਵਾਅਦਾ ਖਿਲਾਫੀ ਕੀਤੀ ਉਹ ਅੱਜ ਸਭ ਦੇ ਸਾਹਮਣੇ ਹੈ। 70000 ਕੁਰਸੀ ‘ਤੇ ਸਿਰਫ 700 ਲੋਕ ਜਮ੍ਹਾਂ ਹੋਏ। ਇਹ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਦੇ ਖਿਲਾਫ ਜਨਤਾ ‘ਚ ਹਤਾਸ਼ਾ ਅਤੇ ਨਿਰਾਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ 57 ਫ਼ੀਸਦੀ ਕਿਸਾਨਾਂ ਨੂੰ ਐੱਮ. ਐੱਸ. ਪੀ. ਨਹੀਂ ਮਿਲਦੀ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਰਣਦੀਪ ਸੂਰਜੇਵਾਲਾ ਅਤੇ ਹਰੀਸ਼ ਚੌਧਰੀ ਵੀ ਮੌਜੂਦ ਸਨ।

ਭਗਵੰਤ ਮਾਨ ਨੇ ਪਾਏ ਪਟਾਕੇ! ਵੱਡੇ ਲੀਡਰ ਬਣੇ ਰਾਹ ਦਾ ਰੋੜਾ? ਛਿੜਿਆ ਨਵਾਂ ਸਿਆਸੀ ਵਿਵਾਦ

ਨਵਜੋਤ ਸਿੱਧੂ ਨੇ ਕਿਹਾ ਕਿ ਇਸ ਵਾਰ ਕਾਂਗਰਸ ਕਿਸਾਨਾਂ ਦੀ ਜ਼ਿੰਦਗੀ ਬਦਲਣ ਲਈ ਚੋਣਾਂ ਲੜੇਗੀ ਤਾਂ ਕਿ ਸੱਤਾ ਹਾਸਲ ਕਰਨ ਲਈ। ਨਵਜੋਤ ਸਿੱਧੂ ਨੇ ਕਿਹਾ ਦਾਲ, ਮੱਕੀ ਤੇ ਪੰਜਾਬ ਸਰਕਾਰ ਵੱਲੋਂ ਲੀਗਲ ਐੱਮ. ਐੱਸ. ਪੀ. ਦਿੱਤੀ ਦੇਵੇਗੀ। ਨਵਜੋਤ ਸਿੱਧੂ ਨੇ ਕਿਹਾ ਕਿ 2 ਫ਼ਸਲਾਂ ‘ਤੇ ਖੇਤੀ ਕਰਨਾ ਕਿਸਾਨਾਂ ਦੀ ਮਜਬੂਰੀ ਹੈ। ਇਸ ਲਈ ਸਰਕਾਰ ਬਣਨ ‘ਤੇ ਲੀਗਲ ਐੱਮ. ਐੱਸ. ਪੀ. ਕਿਸਾਨਾਂ ਨੂੰ ਦਿੱਤੀ ਜਾਵੇਗੀ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਤਕਰੀਬਨ 72 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ। ਇਸ ਮੌਕੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਸਿਰਫ ਦਰਦ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕੀ ਇਨ੍ਹਾਂ ਦਾ ਡੀ.ਐਨ.ਏ ਕਿਸਾਨ ਵਿਰੋਧੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button