Breaking NewsD5 specialNewsSports-ok

Mumbai Indians ਨੇ Kings XI Punjab ਨੂੰ ਦਿੱਤੀ 48 ਦੌੜਾਂ ਨਾਲ ਮਾਤ

ਆਬੂ ਧਾਬੀ : ਇੰਡੀਅਨ ਪ੍ਰੀਮੀਅਰ ਲੀਗ 2020 ਦੇ 13ਵੇਂ ਮੁਕਾਬਲੇ ‘ਚ ਮੁੰਬਈ ਇੰਡੀਅਨ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 48 ਦੌੜਾਂ ਨਾਲ ਮਾਤ ਦਿੱਤੀ ਹੈ। ਮੁੰਬਈ ਨੇ ਆਖਰੀ ਓਵਰਾਂ ਪੰਜ ਓਵਰਾਂ ‘ਚ 89 ਦੌੜਾਂ ਠੋਕਦਿਆਂ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 191 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।

🔴 LIVE 🔴ਪੁਲਿਸ ਨੇ ਭਜਾ-ਭਜਾ ਕੁੱਟੇ ਅਕਾਲੀ! | ਸ਼ੰਭੂ ਬਾਰਡਰ ‘ਤੇ ਮਾਹੌਲ ਹੋਇਆ ਗਰਮ! ||

ਜਿਸ ਦੇ ਦਬਾਅ ‘ਚ ਪੰਜਾਬ ਦੀ ਟੀਮ ਇੱਕ ਵਾਰ ਵੀ ਮੁਕਾਬਲੇ ‘ਚ ਨਜ਼ਰ ਨਹੀਂ ਆਈ ਤੇ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 143 ਦੌੜਾਂ ਹੀ ਬਣਾ ਸਕੀ। ਰੋਹਿਤ ਸ਼ਰਮਾ ਨੇ 45 ਗੇਂਦਾਂ ‘ਤੇ 70 ਦੌੜਾਂ ‘ਚ ਅੱਠ ਚੌਕੇ ਤੇ ਤਿੰਨ ਛੱਕੇ ਜੜੇ ਜਦੋਂਕਿ ਪੋਲਾਰਡ ਨੇ 20 ਗੇਂਦਾਂ ‘ਤੇ ਨਾਬਾਦ 47 ਦੌੜਾਂ ‘ਚ ਤਿੰਨ ਚੌਕੇ ਤੇ ਚਾਰ ਛੱਕੇ ਲਾਏ ਤੇ ਪਾਂਡਿਆ ਨੇ 11 ਗੇਂਦਾਂ ‘ਤੇ ਨਾਬਾਦ 30 ਦੌੜਾਂ ‘ਚ ਤਿੰਨੇ ਚੌਕੇ ਤੇ ਦੋ ਛੱਕੇ ਲਾਏ।

Related Articles

Leave a Reply

Your email address will not be published. Required fields are marked *

Back to top button