SportsBreaking NewsD5 specialNews

MS Dhoni ਸੰਨਿਆਸ ਤੋਂ ਬਾਅਦ ਵੀ ਕਰਦੇ ਹਨ ਰਿਕਾਰਡ ਤੋੜ ਕਮਾਈ, ਜਿਉਂਦੇ ਹਨ ਅਜਿਹੀ ਲਗਜਰੀ ਲਾਈਫ਼

ਨਵੀਂ ਦਿੱਲੀ : ਭਾਰਤ ਦੇ ਸਾਬਕਾ ਕਪਤਾਨ ਐਮਐਸ ਧੋਨੀ (MS Dhoni) ਆਈਸੀਸੀ ਦੇ ਤਿੰਨੋਂ ਵੱਡੇ ਖਿਤਾਬ ਜਿੱਤਣ ਵਾਲੇ ਦੁਨੀਆ ਦੇ ਇੱਕਮਾਤਰ ਕਪਤਾਨ ਹਨ। ਉਨ੍ਹਾਂ ਨੇ ਕ੍ਰਿਕੇਟ ਨਾਲ ਕਾਫ਼ੀ ਦੌਲਤ ਅਤੇ ਸ਼ੌਹਰਤ ਕਮਾਈ ਹੈ। ਧੋਨੀ ਦੀ ਕੁਲ ਆਮਦਨੀ 111 ਮਿਲੀਅਨ ਡਾਲਰ ਹੈ ਪਰ ਬੇਹੱਦ ਘੱਟ ਲੋਕ ਜਾਣਦੇ ਹੋਣਗੇ ਕੀ ਧੋਨੀ ਦੇ ਕਈ ਹੋਰ ਕੰਮ-ਕਾਜ ਵੀ ਹਨ, ਜਿਨ੍ਹਾਂ ਤੋਂ ਉਹ ਕਰੋੜਾਂ ਦੀ ਕਮਾਈ ਕਰਦੇ ਹਨ ਆਓ ਜਾਣਦੇ ਹਾਂ ਕਿ ਕ੍ਰਿਕੇਟ ਤੋਂ ਇਲਾਵਾ ਉਨ੍ਹਾਂ ਦੇ ਕੋਲ ਹੋਰ ਕਿੱਥੋਂ ਕਮਾਈ ਆਉਂਦੀ ਹੈ।

🔴LIVE|ਅਕਾਲੀ-ਬਸਪਾ ਗੱਠਜੋੜ ਹੁੰਦੇ ਹੀ ਆਇਆ ਸਿਆਸੀ ਭੂਚਾਲ!ਸਿੰਘੂ ਬਾਰਡਰ ‘ਤੇ ਕੁੱਟੇ ਪੁਲਿਸ ਮੁਲਾਜ਼ਮ, ਮਾਹੌਲ ਹੋਇਆ ਗਰਮ!

ਜਿਮ ਦੇ ਮਾਲਕ ਹਨ ਧੋਨੀ
ਧੋਨੀ ਸਪੋਰਟਸਫ਼ਿੱਟ ਵਰਲਡ ਪ੍ਰਾਈਵੇਟ ਲਿਮੀਟਿਡ ਨਾਂ ਦੀ ਕੰਪਨੀ ਦੇ ਮਾਲਕ ਹਨ। ਇਸ ਕੰਪਨੀ ਦੇ ਪੂਰੇ ਦੇਸ਼ ’ਚ 200 ਤੋਂ ਜ਼ਿਆਦਾ ਜਿੰਮ ਹਨ।

ਐਂਡੋਰਸਮੈਂਟ ਤੋਂ ਮੋਟੀ ਰਕਮ ਕਮਾਉਂਦੇ ਹਨ ਧੋਨੀ
ਭਾਰਤ ਦੇ ਸਾਬਕਾ ਕਪਤਾਨ ਧੋਨੀ ਦੀ ਬ੍ਰਾਂਡ ਐਂਡੋਰਸਮੈਂਟ ’ਚ ਵੀ ਕਾਫ਼ੀ ਮੰਗ ਹੈ। ਅਜਿਹੇ ’ਚ ਇਸ ਖਿਡਾਰੀ ਨੂੰ ਐਂਡੋਰਸਮੈਂਟ ਤੋਂ ਮੋਟੀ ਰਕਮ ਮਿਲਦੀ ਹੈ। ਇਨ੍ਹਾਂ ਬ੍ਰਾਂਡਸ ’ਚੋਂ ਮਾਸਟਰਕਾਰਡ, ਨੇਟਮੇਡਸ, ਕਾਰਸ-24, ਇੰਡੀਅਨ ਟੇਰੇਨ, ਰੇਡਬਸ, ਪੇਨੇਰਾਈ, ਅਸ਼ੋਕ ਲੇਲੈਂਡ, ਪਾਵਰੇਡ, ਸਨਿਕਰਸ, ਡ੍ਰੀਮ-11, ਇੰਡੀਗੋ ਪੇਂਟਸ ਆਦਿ ਸ਼ਾਮਲ ਹਨ।

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਨੇ ਕੱਢੀ ਭੜਾਸ !ਸਰਕਾਰ ਨੂੰ ਸੁਣਾਈਆਂ ਅਜਿਹੀਆਂ ਗੱਲਾਂ, ਸੁਣਕੇ ਹਰ ਕੋਈ ਹੈਰਾਨ !

ਧੋਨੀ ਦਾ ਹੋਟਲ
ਇਨ੍ਹਾਂ ਸਭ ਤੋਂ ਇਲਾਵਾ ਧੋਨੀ ਹੋਟਲ ਦੇ ਕਾਰੋਬਾਰ ਤੋਂ ਵੀ ਚੰਗੀ ਕਮਾਈ ਕਰਦੇ ਹਨ। ਝਾਰਖੰਡ ’ਚ ਉਨ੍ਹਾਂ ਦਾ ਇਕ ਫ਼ਾਈਵ ਸਟਾਰ ਹੋਟਲ ਹੈ, ਜਿਸ ਦਾ ਨਾਂ ‘ਹੋਟਲ ਮਾਹੀ ਰੈਜ਼ੀਡੈਂਸੀ’ ਹੈ। ਇਹ ਧੋਨੀ ਦਾ ਇਕਲੌਤਾ ਹੋਟਲ ਹੈ ਤੇ ਇਸ ਦੀ ਕੋਈ ਬ੍ਰਾਂਚ ਨਹੀਂ ਹੈ।

ਫ਼ੁੱਟਬਾਲ ਤੇ ਹਾਕੀ ਟੀਮ ਦੇ ਮਾਲਕ
ਧੋਨੀ ਦਾ ਕਦੀ ਫ਼ੁੱਟਬਾਲ ’ਚ ਗੋਲਕੀਪਰ ਬਣਨ ਦਾ ਸੁਪਨਾ ਸੀ। ਪਰ ਉਹ ਕ੍ਰਿਕੇਟ ਦੀ ਦੁਨੀਆ ਦੇ ਚੈਂਪੀਅਨ ਬਣ ਗਏ। ਹੁਣ ਧੋਨੀ ਇੰਡੀਅਨ ਸੁਪਰ ਲੀਗ ਟੀਮ ‘Chennaiyin FC’ ਦੇ ਮਾਲਕ ਹਨ। ਇੰਨਾ ਹੀ ਨਹੀਂ ਉਹ ਇਕ ਹਾਕੀ ਟੀਮ (ਰਾਂਚੀ ਰੇਜ) ਦੇ ਵੀ ਮਾਲਕ ਹਨ।

🔴LIVE|ਸਿੰਘੂ ਬਾਰਡਰ ਤੋਂ ਲਾਈਵ

ਦੁਨੀਆ ਜਾਣਦੀ ਹੈ ਕਿ ਧੋਨੀ ਨੂੰ ਗੱਡੀਆਂ ਤੇ ਬਾਈਕਾਂ ਦਾ ਕਾਫ਼ੀ ਸ਼ੌਕ ਹੈ। ਅਜਿਹੇ ’ਚ ਉਨ੍ਹਾਂ ਨੇ ਇਸ ’ਚ ਵੀ ਆਪਣਾ ਬਿਜ਼ਨੈਸ ਬਣਾਇਆ ਹੈ। ਧੋਨੀ ਸੁਪਰਸਪੋਰਟ ਵਰਲਡ ਚੈਂਪੀਅਨਸ਼ਿਪ ’ਚ ‘ਮਾਹੀ ਰੇਸਿੰਗ ਟੀਮ ਇੰਡੀਆ’ ਦੇ ਮਾਲਕ ਹਨ। ਉਹ ਇਸ ਟੀਮ ’ਚ ਐਕਟਰ ਅੱਕੀਨੇਨੀ ਨਾਗਾਰਜੁਨ ਦੇ ਨਾਲ ਪਾਰਟਨਰਸ਼ਿਪ ’ਚ ਮਾਲਕ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button