Modi ਦੇ ਗੜ੍ਹ ‘ਚ ਤਿਰੰਗਾ ਸ਼ੋਅ ਕਰਨਗੇ CM ਮਾਨ ਤੇ ਕੇਜਰੀਵਾਲ
ਗੁਜਰਾਤ/ਪਟਿਆਲਾ : ਚੰਡੀਗੜ੍ਹ ਨੂੰ ਲੈ ਕੇ ਸੂਬੇ ‘ਚ ਚੱਲ ਰਹੇ ਹੰਗਾਮੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਪਹੁੰਚ ਗਏ ਹਨ। ਉਹ ਸ਼ੁੱਕਰਵਾਰ ਰਾਤ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਪਹੁੰਚੇ। ਅੱਜ ਉਹ ਗਾਂਧੀ ਆਸ਼ਰਮ ਜਾਣਗੇ। ਇਸ ਤੋਂ ਬਾਅਦ ਨਿਕੋਲ ‘ਚ ਰੋਡ ਸ਼ੋਅ ਕੱਢਣਗੇ। ਭਗਵੰਤ ਮਾਨ ਤੇ ਕੇਜਰੀਵਾਲ ਐਤਵਾਰ ਨੂੰ ਸਵਾਮੀਨਾਰਾਇਣ ਮੰਦਰ ਜਾਣਗੇ। ਇਸ ਤੋਂ ਬਾਅਦ ਉਹ ਭਲਕੇ ਸ਼ਾਮ 5 ਵਜੇ ਪੰਜਾਬ ਪਰਤਣਗੇ। ਆਮ ਆਦਮੀ ਪਾਰਟੀ ‘ਚ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਚੋਣਾਂ ਲਈ ਵੱਡਾ ਚਿਹਰਾ ਬਣ ਗਏ ਹਨ।
ਕੇਂਦਰ ਖ਼ਿਲਾਫ਼ ਮੁੜ ਹੋਵੇਗਾ ਵੱਡਾ ਅੰਦੋਲਨ! ਖਿੱਚੀ ਤਿਆਰੀ, ਭਗਵੰਤ ਮਾਨ ਦੀ ਸਰਕਾਰ ਤੋਂ ਅੱਕੇ ਲੋਕ!
ਹੁਣ ਤੱਕ ਆਮ ਆਦਮੀ ਪਾਰਟੀ ਦਿੱਲੀ ਤੱਕ ਸੀਮਤ ਸੀ। ਇਹ ਦੂਜੇ ਰਾਜਾਂ ‘ਚ ਕਦੇ ਵੀ ਬਹੁਮਤ ਹਾਸਲ ਨਹੀਂ ਕਰ ਸਕੀ। ਦਿੱਲੀ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ‘ਆਪ’ ਦੀ ਸਰਕਾਰ ਬਣੀ ਹੈ। ਖਾਸ ਗੱਲ ਇਹ ਹੈ ਕਿ ਇੱਥੇ ਉਨ੍ਹਾਂ ਨੇ 117 ਵਿੱਚੋਂ 92 ਸੀਟਾਂ ਜਿੱਤਿਆਂ ਹਨ। ਇਹੀ ਕਾਰਨ ਹੈ ਕਿ ਹੁਣ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਇਹ ਭਰੋਸਾ ਦੇ ਰਹੀ ਹੈ ਕਿ ਗੁਜਰਾਤ ਦੇ ਲੋਕ ਉਸ ‘ਤੇ ਉਸੇ ਤਰ੍ਹਾਂ ਭਰੋਸਾ ਕਰ ਸਕਦੇ ਹਨ, ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਉਸ ‘ਤੇ ਭਰੋਸਾ ਕੀਤਾ ਸੀ। ਇਸ ਦੇ ਨਾਲ ਹੀ ਕੇਜਰੀਵਾਲ ਨਾਲ ਭਗਵੰਤ ਮਾਨ ਦੀ ਮੌਜੂਦਗੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਹ ਗੁਜਰਾਤ ਚੋਣਾਂ ਗੰਭੀਰਤਾ ਨਾਲ ਲੜ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.