Breaking NewsD5 specialNewsSports

Melbourne ‘ਚ Indian Team ਨੂੰ ਮਿਲੀ ਜਿੱਤ ਤੋਂ ਬਾਅਦ Kohli ਹੋਏ ਸੋਸ਼ਲ ਮੀਡੀਆ ‘ਤੇ ਟਰੋਲ

ਮੈਲਬਰਨ : ਮੈਲਬਰਨ ‘ਚ ਖੇਡੇ ਗਏ ਦੂਜੇ ਟੈਸਟ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 8 ਵਿਕੇਟ ਨਾਲ ਹਰਾ ਕੇ ਭਾਰਤ ਨੂੰ ਪਹਿਲੇ ਟੈਸਟ ਮੈਚ ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ। ਭਾਰਤੀ ਟੀਮ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਇਸ ਮੈਚ ‘ਚ ਜਿੱਤ ਦੀ ਅਹਿਮ ਭੂਮਿਕਾ ਨਿਭਾਈ। ਪਹਿਲੀ ਪਾਰੀ ‘ਚ ਰਹਾਣੇ ਦੀ ਸੈਂਚੁਰੀ ਪਾਰੀ ਦੀ ਬਦੌਲਤ ਭਾਰਤੀ ਟੀਮ ਆਸਟ੍ਰੇਲੀਆ ‘ਤੇ 132 ਦੌੜਾਂ ਦਾ ਵਾਧਾ ਬਣਾਉਣ ‘ਚ ਕਾਮਯਾਬ ਰਹੀ।

ਲਓ ਕਿਸਾਨਾਂ ਲਈ ਦਿੱਲੀ ਭੇਜਿਆ ਗਰਮ ਸਮਾਨ, ਖਾਹ ਕੇ ਠੰਡ ‘ਚ ਵੀ ਰਹਿਣਗੇ ਤੱਤੇ, ਕਹਿੰਦੇ ਹੁਣ ਨਹੀਂ ਕੋਈ ਪਰਵਾਹ

ਇਸ ਮੈਚ ‘ਚ ਭਾਰਤ ਨੂੰ ਮਿਲੀ ਜਿੱਤ ਤੋਂ ਬਾਅਦ ਹਰ ਭਾਰਤੀ ਫੈਂਨਜ਼ ਕੁਝ ਅਲੱਗ ਅੰਦਾਜ ਤੋਂ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਸਾਬਕਾ ਭਾਰਤੀ ਕ੍ਰਿਕੇਟਰ ਤੋਂ ਲੈ ਕੇ ਮੌਜੂਦਾ ਕ੍ਰਿਕਟਰਾਂ ਨੇ ਇਤਿਹਾਸਿਕ ਜਿੱਤ ‘ਤੇ ਟੀਮ ਇੰਡੀਆ ਨੂੰ ਸਲਾਮ ਕੀਤਾ। ਉਥੇ ਹੀ ਪੈਟਰਨਿਟੀ ਲੀਵ ‘ਤੇ ਚੱਲ ਰਹੇ ਕਪਤਾਨ ਕੋਹਲੀ ਨੇ ਵੀ ਅਜਿੰਕਿਆ ਰਹਾਣੇ ਦੀ ਕਪਤਾਨੀ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੇ ਭਾਰਤੀ ਟੀਮ ਦੇ ਹੋਰ ਉਚਾਈਆਂ ਤੇ ਜਾਣ ਦੀ ਕਾਮਨਾ ਕੀਤੀ।

ਲਓ ਕਿਸਾਨਾਂ ਲਈ ਦਿੱਲੀ ਭੇਜਿਆ ਗਰਮ ਸਮਾਨ, ਖਾਹ ਕੇ ਠੰਡ ‘ਚ ਵੀ ਰਹਿਣਗੇ ਤੱਤੇ, ਕਹਿੰਦੇ ਹੁਣ ਨਹੀਂ ਕੋਈ ਪਰਵਾਹ

ਵਿਰਾਟ ਕੋਹਲੀ ਨੇ ਟਵਿਟਰ ‘ਤੇ ਲਿਖਿਆ,  ਇਹ ਜਿੱਤ ਸ਼ਾਨਦਾਰ ਹੈ, ਪੂਰੀ ਟੀਮ ਦੀ ਚੰਗੀ ਕੋਸ਼ਿਸ਼, ਸਾਥੀ ਖਿਡਾਰੀਆਂ ਅਤੇ ਖਾਸਕਰ ਰਹਾਣੇ ਲਈ ਇਸ ਤੋਂ ਜ਼ਿਆਦਾ ਖੁਸ਼ੀ ਦਾ ਮੌਕਾ ਨਹੀਂ ਹੋ ਸਕਦਾ, ਜਿਨ੍ਹਾਂ ਨੇ ਜਿੱਤ ‘ਚ ਟੀਮ ਦੀ ਸ਼ਾਨਦਾਰ ਅਗਵਾਈ ਕੀਤੀ।ਅਸੀ ਇੱਥੋਂ ਅੱਗੇ ਹੀ ਵਧਾਂਗੇ। ਵਿਰਾਟ ਕੋਹਲੀ ਨੇ ਜਿਵੇਂ ਹੀ ਇਹ ਪੋਸਟ ਕੀਤਾ , ਉਨ੍ਹਾਂ ਦੇ ਆਲੋਚਕਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕੁੱਝ ਟਰੋਲਰਸ ਨੇ ਤਾਂ ਉਨ੍ਹਾਂ ਨੂੰ ਆਪਣੀ ਪੈਟਰਨਿਟੀ ਲੀਵ ਹੋਰ ਲੰਬੀ ਕਰਨ ਦੀ ਸਲਾਹ ਦਿੱਤੀ। ਉਥੇ ਹੀ ਇੱਕ ਫੈਨ ਨੇ ਇਹ ਲਿਖ ਦਿੱਤਾ ਕਿ ਤੁਸੀ ਆਪਣੇ ਬੱਚੇ ਦਾ ਧਿਆਨ ਰੱਖੋ ਟੀਮ ਇੰਡੀਆ ਨੂੰ ਰਹਾਣੇ ਸੰਭਾਲ ਲੈਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button