Breaking NewsD5 specialEntertainmentNews

ਮਰਾਠੀ ਅਦਾਕਾਰ ਆਸ਼ੂਤੋਸ਼ ਭਾਕਰੇ ਨੇ ਕੀਤੀ ਖੁਦਕੁਸ਼ੀ

ਮੁੰਬਈ : ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਦੁਖਦਾਈ ਖਬਰ ਆ ਰਹੀ ਹੈ। ਬੀਤੀ 14 ਜੂਨ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਸੀ। ਹੁਣ ਮਰਾਠੀ ਅਦਾਕਾਰ ਆਸ਼ੂਤੋਸ਼ ਭਾਕਰੇ ਨੇ ਆਤਮ ਹੱਤਿਆ ਕਰ ਲਈ ਹੈ। ਆਸ਼ੂਤੋਸ਼ 32 ਸਾਲ ਦਾ ਸੀ। ਉਸ ਨੇ ਨਾਂਦੇੜ ਸਥਿਤ ਆਪਣੇ ਘਰ ਵਿਚ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮਰਾਠੀ ਫ਼ਿਲਮ ਉਦਯੋਗ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

🔴 LIVE 🔴 ਅਕਾਲੀ ਦਲ ਨੂੰ ਇਕ ਹੋਰ ਝਟਕਾ, ਭਾਜਪਾ ਵੀ ਬਾਦਲਾਂ ਦੇ ਖਿਲਾਫ਼ ਹੋਈ, ਕਰਤਾ ਵੱਡਾ ਐਲਾਨ!

ਜਾਣਕਾਰੀ ਮੁਤਾਬਕ ਆਸ਼ੂਤੋਸ਼ ਭਾਕਰੇ ਪਿਛਲੇ ਕੁਝ ਦਿਨਾਂ ਤੋਂ ਡਿਪ੍ਰੈਸ਼ਨ ਨਾਲ ਜੂਝ ਰਹੇ ਸਨ। ਅਜੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਫੇਸਬੁਕ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ। ਜਿਸਦੇ ਜ਼ਰੀਏ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਕੋਈ ਵੀ ਵਿਅਕਤੀ ਖੁਦਕੁਸ਼ੀ ਕਿਉਂ ਕਰਦਾ ਹੈ।

ਗਰੀਬੀ ਕੀ ਹੁੰਦੀ ਐ ਏਸ ਮਾਂ ਨੂੰ ਪੁੱਛੋ, ਕੋਈ ਮਦਦ ਕਰ ਸਕਦੈ ਤਾਂ ਜ਼ਰੂਰ ਕਰੋ | ਕਮਾਉਣ ਵਾਲਾ ਵੀ ਕੋਈ ਨੀ

ਆਸ਼ੂਤੋਸ਼ ਨੇ ਅਦਾਕਾਰਾ ਮਿਊਰੀ ਦੇਸ਼ਮੁਖ ਨਾਲ 21 ਜਨਵਰੀ 2016 ਨੂੰ ਵਿਆਹ ਕਰਵਾਇਆ ਸੀ। ਮਿਊਰੀ ਨੂੰ ਸੀਰੀਅਲ ‘ਖੁਲਤਾ ਕਾਲੀ ਖੁਲੇਨਾ’ (Khulta Kali Khulena) ਨਾਲ ਜਾਣਿਆ ਜਾਂਦਾ ਹੈ। ਉਥੇ ਹੀ ਆਸ਼ੂਤੋਸ਼ ਨੇ ਫਿਲਮ ‘ਇੱਛਾਰ ਥਾਰਲਾ ਪੱਕਾ’ (Ecchar Tharla Pakka) ‘ਚ ਕੰਮ ਕੀਤਾ ਸੀ।

 

View this post on Instagram

 

😎

A post shared by Aashutosh Bhakre (@aashutoshbhakre) on

 

View this post on Instagram

 

Love for dhoti and kurta….!!🤘🏻😊 #marathiswag

A post shared by Aashutosh Bhakre (@aashutoshbhakre) on


ਆਸ਼ੂਤੋਸ਼ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਸ ‘ਤੇ ਭਰੋਸਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਮਰਾਠੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਆਸ਼ੂਤੋਸ਼ ਆਪਣੇ ਪਿੱਛੇ ਪਤਨੀ ਮਿਊਰੀ ਦੇਸ਼ਮੁਖ, ਮਾਤਾ – ਪਿਤਾ ਅਤੇ ਇੱਕ ਭਰਾ ਨੂੰ ਛੱਡ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button