Breaking NewsD5 specialNewsPoliticsPunjab

ਫੜਿਆ ਗਿਆ ਮਨਪ੍ਰੀਤ ਬਾਦਲ ਦੀ ਜਾਅਲੀ ਵੋਟ ਪਾਉਣ ਵਾਲਾ! (ਵੀਡੀਓ)

ਪੰਚਾਇਤੀ ਚੋਣਾਂ ਦੌਰਾਨ ਜਾਅਲੀ ਵੋਟ ਪੈਣ ਦੇ ਕਈ ਮਾਮਲੇ ਸਾਹਮਣੇ ਆਏ। ਹੁਣ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਂ ਤੇ ਵੀ ਜਾਅਲੀ ਵੋਟ ਪੈਣ ਦਾ ਮਾਮਲਾ ਸਾਹਮਣੇ ਆਇਆ, ਕੌਣ ਹੈ ਮਨਪ੍ਰੀਤ ਬਾਦਲ ਦੇ ਨਾਂ ਤੇ ਜਾਅਲੀ ਵੋਟ ਪਾਉਣ ਵਾਲਾ ਸਖਸ਼ ਤੇ ਕੀ ਕਹਿਣਾ ਹੈ ਮਨਪ੍ਰੀਤ ਬਾਦਲ ਦਾ ਜਾਣਦੇ ਹਾਂ। ਠੱਗੇ ਗਏ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਕੀ ਸੂਬੇ ‘ਚ ਘੁੰਮ ਰਿਹਾ ਮਨਪ੍ਰੀਤ ਬਾਦਲ ਦਾ ਡੁਪਲੀਕੇਟ ਮਨਪ੍ਰੀਤ ਬਾਦਲ ਪੰਜਾਬ ਦੀ ਸਿਆਸਤ ਮਸ਼ਹੂਰ ਨਾਂ ਪਰ ਹੁਣ ਮਨਪ੍ਰੀਤ ਬਾਦਲ ਇਕ ਨਹੀਂ ਬਲਕਿ ਦੋ ਨੇ ਜਾਂ ਕਹਿ ਲਓ ਪੰਜਾਬ ‘ਚ ਘੁੰਮ ਰਿਹਾ ਇਕ ਹੋਰ ਮਨਪ੍ਰੀਤ ਬਾਦਲ। ਜਿਸ ਨੇ ਮਨਪ੍ਰੀਤ ਬਾਦਲ ਦਾ ਵੀ ਰਹਿਣਾ ਮੁਸ਼ਕਿਲ ਕੀਤਾ ਹੋਇਆ ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ ਇਹ ਵੀ ਦੱਸਦੇ ਹਾਂ ਬੀਤੇ ਦਿਨੀ ਹੀ ਪੰਚਾਇਤੀ ਚੋਣਾਂ ਹੋਈਆਂ।

Read Also ਵੋਟਾਂ ਵਾਲੇ ਦਿਨ ਝੁਕੇ ਬਾਦਲ! ਗੋਡੀਂ ਹੱਥ ਲਾਉਣੇ ਪੈ ਗਏ (ਵੀਡੀਓ)

ਚੋਣਾਂ ਤਾਂ ਹੋਈਆਂ ਹੀ ਪਰ ਨਾਲ ਮਨਪ੍ਰੀਤ ਬਾਦਲ ਨੂੰ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਦਰਅਸਲ ਹੋਇਆ ਇਹ ਕਿ ਪਿੰਡ ਬਾਦਲ ‘ਚ ਪੰਚਾਇਤੀ ਚੋਣ ਸਮੇਂ ਮਨਪ੍ਰੀਤ ਬਾਦਲ ਦੀ ਤਬੀਅਤ ਬਿਮਾਰ ਹੋਣ ਕਾਰਨ ਉਹ ਪਿੰਡ ਵੋਟ ਪਾਉਣ ਨਹੀਂ ਜਾ ਸਕੇ ਪਰ ਫਿਰ ਵੀ ਮੰਤਰੀ ਦੇ ਨਾਂ ਤੇ ਵੋਟ ਪਾਈ ਗਈ। ਜਿਸ ਨੇ ਸਭ ਨੂੰ ਹੈਰਾਨ ਤਾਂ ਕਰਨਾ ਹੀ ਸੀ ਇਸ ਦੇ ਨਾਲ ਮਨਪ੍ਰੀਤ ਬਾਦਲ ਵੀ ਅਚੰਬੇ ਚ ਪੈ ਗਏ। ਜਦੋਂ ਇਸ ਬਾਰੇ ਮਨਪ੍ਰੀਤ ਬਾਦਲ ਨਾਲ ਗੱਲ ਹੋਈ ਤਾਂ ਉਨਾਂ ਨੇ ਵੀ ਹੈਰਾਨੀ ਜਿਤਾਉਂਦੇ ਹੋਏ ਦੱਸਿਆ ਕਿ ਪਿੰਡ ਬਾਦਲ ਚ ਉਨਾਂ ਦੇ ਨਾਂ ਦਾ ਇਕ ਵਿਅਕਤੀ ਹੋਰ ਹੈ। ਜਿਸ ਨੂੰ ਲੋਕ ਸਭਾ ਚੋਣਾਂ ਵੇਲੇ ਵੀ ਵੋਟਾਂ ਖਰਾਬ ਕਰਨ ਲਈ ਖੜਾ ਕੀਤਾ ਗਿਆ ਸੀ। ਮਨਪ੍ਰੀਤ ਬਾਦਲ ਨੇ ਸ਼ੱਕ ਜਿਤਾਉਂਦੇ ਕਿਹਾ ਕਿ ਉਸੀ ਬੰਦੇ ਨੇ ਹੀ ਹੁਣ ਵੋਟ ਪਾਈ ਹੋ ਸਕਦੀ ਹੈ ਨਾਲ ਹੀ ਉਨਾਂ ਨੇ ਚੋਣ ਕਮਿਸ਼ਨ ਨੂੰ ਕੋਈ ਸ਼ਿਕਾਇਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਮਨਪ੍ਰੀਤ ਬਾਦਲ ਨੇ ਕਿਸੇ ਨੂੰ ਸ਼ਿਕਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਅਸਲ ਕਹਾਣੀ ਕੀ ਹੈ ਇਹ ਤਾਂ ਪ੍ਰੀਜ਼ਾਇਡਿੰਗ ਅਫਸਰ ਹੀ ਦੱਸ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button