Breaking NewsD5 specialNewsPoliticsPunjab

Manpreet Badal ਨਿਕਲੇ Bathinda ਬਾਜ਼ਾਰ ‘ਚ. ਬੂਟ ਪਾਲਿਸ਼ ਕਰਨ ਵਾਲੇ ਨੇ ਸੁਣਾਈਆਂ ਖਰੀਆਂ-ਖਰੀਆਂ

ਬਠਿੰਡਾ : ਬਠਿੰਡਾ ਵਿਖੇ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੌਕਡਾਊਨ ਦੌਰਾਨ ਕਾਰੋਬਾਰ ਤੇ ਪਏ ਅਸਰ ਦਾ ਹਾਲ ਜਾਣਨ ਲਈ ਬਠਿੰਡਾ ਦੇ ਬਾਜ਼ਾਰਾਂ ‘ਚ ਡੋਰ-ਟੂ-ਡੋਰ ਦੌਰਾ ਕੀਤਾ। ਮਨਪ੍ਰੀਤ ਸਿੰਘ ਬਾਦਲ ਜਦ ਬਠਿੰਡਾ ਦੇ ਆਰਿਆ ਸਮਾਜ ਚੌਕ ਵਿੱਚ ਦੁਕਾਨ ਮਾਲਕ ਨਾਲ ਮੁਲਾਕਾਤ ਕਰ ਰਹੇ ਸੀ ਤਾਂ ਸੜਕ ਕਿਨਾਰੇ ਬੈਠੇ ਇੱਕ ਵਿਅਕਤੀ ਜੋ ਕਿ ਬੂਟ ਪਾਲਸ਼ਾਂ ਕਰਦਾ ਸੀ। ਉਸ ਕੋਲ ਬੈਠ ਕੇ ਜਦ ਉਸ ਦਾ ਹਾਲ ਜਾਨਣਾ ਚਾਹਿਆ ਤਾਂ ਉਸ ਨੇ ਖਰੀਆਂ-ਖਰੀਆਂ ਸੁਣਾਈਆਂ, ਕਿਹਾ ਤੁਹਾਡੇ ਖੁਦ ਦੇ ਲੀਡਰਾਂ ਨੇ ਆਪਣਾ ਘਰ ਭਰਿਆ ਹੈ ਮੈਨੂੰ ਨਹੀਂ ਮਿਲਿਆ ਕੋਈ ਸਰਕਾਰੀ ਰਾਸ਼ਨ।

ਕਿਸਾਨਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ!, ਦੇਖੋ ਆਹ ਪੂਰਾ ਵੀਡੀਓ

ਤੁਹਾਡੇ ਵਰਕਰਾਂ ਨੇ ਮੇਰੀ ਇੱਕ ਨਹੀਂ ਸੁਣੀ ਕਿਹਾ ਤੁਹਾਡਾ ਨਾਮ ਲਿਸਟ ‘ਚ ਨਹੀਂ ਹੈ ਤੁਹਾਨੂੰ ਰਾਸ਼ਨ ਨਹੀਂ ਮਿਲਦਾ। ਤੁਹਾਡੇ ਗਿੱਲ ਸਾਹਿਬ ਕੋਲ ਜਦੋਂ ਮੈਂ ਗਿਆ ਤਾਂ ਉਨ੍ਹਾਂ ਨੇ ਕਿਹਾ ਮੇਰੇ ਕੋਲ ਤਾਂ ਦਵਾਈ ਹੈ ਉਹ ਲੈ ਜਾ। ਬੂਟ ਪਾਲਿਸ਼ ਵਾਲੇ ਦੀਆਂ ਗੱਲਾਂ ਸੁਣਨ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਖੜ੍ਹੇ ਹੋ ਕੇ ਕਿਹਾ ਕਿ ਤੁਸੀਂ ਆਪਣਾ ਨੰਬਰ ਦਿਓ ਮੈਂ ਤੁਹਾਨੂੰ ਰਾਸ਼ਨ ਭੇਜ ਦੇਵਾਂਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button