Breaking NewsD5 specialNewsSports

Manoj Tiwary ਨੂੰ WISH ਕਰਨ ਦੇ ਚੱਕਰ ‘ਚ Harbhajan Singh ਨੇ ਲਿਖ ਦਿੱਤੀ ਅਜਿਹੀ ਗੱਲ, ਹੋ ਗਿਆ ਵਿਵਾਦ

ਨਵੀਂ ਦਿੱਲੀ : ਭਾਰਤੀ ਕ੍ਰਿਕੇਟਰ ਮਨੋਜ ਤਿਵਾਰੀ (Manoj Tiwary) ਨੂੰ ਪੱਛਮੀ ਬੰਗਾਲ (West Bengal) ਦੀ ਮਮਤਾ ਸਰਕਾਰ ‘ਚ ਖੇਡ ਅਤੇ ਯੁਵਾ ਰਾਜ ਮੰਤਰੀ ਦਾ ਇਚਾਰਜ ਬਣਾਇਆ ਗਿਆ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ‘ਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ 200 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਇੱਕ ਵਾਰ ਫਿਰ ਤੋਂ ਆਪਣੀ ਸਰਕਾਰ ਬਣਾਈ। ਟੀਐਮਸੀ ਵੱਲੋਂ ਇਸ ਵਾਰ ਮਨੋਜ ਤਿਵਾਰੀ ਨੇ ਵੀ ਚੋਣ ਲੜ ਜਿੱਤ ਹਾਸਲ ਕੀਤੀ। ਮਨੋਜ ਤਿਵਾਰੀ ਨੂੰ ਆਪਣੇ ਰਾਜਨੀਤਿਕ ਕਰੀਅਰ ‘ਚ ਪਹਿਲੀ ਵਾਰ ‘ਚ ਹੀ ਮੰਤਰੀ ਬਨਣ ਦਾ ਮੌਕਾ ਮਿਲਿਆ। ਇਸ ‘ਚ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਮਨੋਜ ਤਿਵਾਰੀ ‘ਤੇ ਤੰਜ ਕਸਦੇ ਹੋਏ ਇੱਕ ਵਿਵਾਦਿਤ ਟਵੀਟ ਕਰ ਸਨਸਨੀ ਮਚਾ ਦਿੱਤੀ।

ਵੱਡੇ ਲੀਡਰ ਨੇ ਲਾਤਾ ਸਰਕਾਰਾਂ ਨੂੰ ਖੂੰਜੇ!ਮੁੱਖ ਮੰਤਰੀ ‘ਤੇ ਕੀਤੀ ਐੱਫਆਈਆਰ ਦੀ ਮੰਗ!ਮੰਤਰੀਆਂ ਨੂੰ ਆਏ AC ‘ਚ ਪਸੀਨੇ!

ਹਰਭਜਨ ਸਿੰਘ ਨੇ ਤੰਜ ਕਸਦੇ ਹੋਏ ਮਨੋਜ ਤਿਵਾਰੀ ’ਤੇ ਟਵੀਟ ਕਰਦੇ ਹੋਏ ਕਿਹਾ, ‘‘ਵਧਾਈ ਹੋਵੇ ਮਨੋਜ ਤਿਵਾਰੀ। ਕਿਸੇ ਵੀ ਬੱਚੇ ਨਾਲ ਅਜਿਹਾ ਨਾ ਹੋਣ ਦੇਣਾ ਜੋ ਤੁਹਾਡੇ ਕਰੀਅਰ ਨਾਲ ਹੋਇਆ ਹੈ। ਰੱਬ ਤੁਹਾਡੇ ’ਤੇ ਕਿਰਪਾ ਕਰੇ। ਸ਼ੁੱਭਕਾਮਨਾਵਾਂ।’’ ਹਰਭਜਨ ਸਿੰਘ ਨੂੰ ਸ਼ਾਇਦ ਕੁਝ ਦੇਰ ਬਾਅਦ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਕਿਤੇ ਉਨ੍ਹਾਂ ਦੇ ਇਸ ਟਵੀਟ ਨਾਲ ਵਿਵਾਦ ਨਾ ਹੋ ਜਾਵੇ। ਇਸ ਦੇ ਚਲਦੇ ਉਨ੍ਹਾਂ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਸੋਸ਼ਲ ਮੀਡੀਆ ’ਤੇ ਫ਼ੈਨਜ਼ ਨੇ ਹਰਭਜਨ ਸਿੰਘ ਦੇ ਟਵੀਟ ਦਾ ਸਕ੍ਰੀਨਸ਼ਾਟ ਵਾਇਰਲ ਕਰ ਦਿੱਤਾ।

BIG NEWS ਈਦ ਮੌਕੇ ਮੁੱਖ ਮੰਤਰੀ ਕੈਪਟਨ ਦਾ ਵੱਡਾ ਤੋਹਫਾ ! ਖੁਸ਼ ਹੋਏ ਪੰਜਾਬ ਵਾਸੀ !

ਜ਼ਿਕਰਯੋਗ ਹੈ ਕਿ ਮਨੋਜ ਤਿਵਾਰੀ ਭਾਰਤ ਲਈ 12 ਵਨ-ਡੇ ਤੇ 3 ਟੀ-20 ਮੈਚ ਖੇਡੇ ਹਨ। ਵਨ-ਡੇ ਕ੍ਰਿਕਟ ’ਚ ਉਨ੍ਹਾਂ ਦੇ ਨਾਂ ਇਕ ਸੈਂਕੜਾ ਵੀ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਗੱਲ ਕਰੀਏ ਤਾਂ ਮਨੋਜ ਤਿਵਾਰੀ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਨਾਲ ਇਸ ਖ਼ਿਤਾਬ ਨੂੰ ਜਿੱਤਿਆ ਵੀ ਸੀ। ਆਈ. ਪੀ. ਐੱਲ. ’ਚ ਮਨੋਜ ਤਿਵਾਰੀ ਨੇ 98 ਮੈਚ ਖੇਡੇ ਹਨ ਜਿਸ ’ਚ ਉਨ੍ਹਾਂ ਨੇ 28.72 ਦੀ ਔਸਤ ਨਾਲ 1,695 ਦੌੜਾਂ ਬਣਾਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button