Breaking NewsD5 specialNewsSports

Manchester United ‘ਤੇ ਟੋਟੇਨਹੈਮ ਦੀ Europa League Football Tournament ‘ਚ ਵੱਡੀ ਜਿੱਤ

ਬਰਲਿਨ : ਬਰੂਨੋ ਫਰਨਾਂਡਿਸ ਦੇ 2 ਗੋਲ ਦੀ ਮਦਦ ਨਾਲ ਮੈਨਚੇਸਟਰ ਯੂਨਾਈਟਿਡ ਨੇ ਇਟਲੀ ‘ਚ ਸਪੈਨਿਸ਼ ਟੀਮ ਰੀਅਲ ਸੋਸੀਏਡਾਡ ਨੂੰ 4-0 ਨਾਲ ਕਰਾਰੀ ਮਾਤ ਦੇ ਕੇ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਅੰਤਮ 16 ਵਿਚ ਪਹੁੰਚਣ ਲਈ ਜ਼ੋਰਦਾਰ ਮਜ਼ਬੂਤ ਕਦਮ ਵਧਾਏ। ਪਹਿਲੇ ਪੜਾਅ ਦਾ ਇਹ ਮੈਚ ਵੀਰਵਾਰ ਨੂੰ ਟੂਰਿਨ ‘ਚ ਖੇਡਿਆ ਗਿਆ। ਕੋਰੋਨਾ ਵਾਇਰਸ ਨਾਲ ਜੁੜੇ ਯਾਤਰਾ ਪ੍ਰਤੀਬੰਦਾਂ ਦੇ ਕਾਰਨ ਕਈ ਮੈਚਾਂ ਦੇ ਸਥਾਨਾਂ ਨੂੰ ਬਦਲਿਆ ਗਿਆ ਹੈ। ਇਸ ਨਾਲ ਬ੍ਰਿਟੇਨ ਦੀਆਂ ਟੀਮਾਂ ਬਹੁਤ ਪ੍ਰਭਾਵਿਤ ਹੋਈਆਂ।

BREAKING-ਹੁਣੇ-ਹੁਣੇ ਆਈ ਵੱਡੀ ਖ਼ਬਰਜੇਲ੍ਹ ਜਾਣਗੇ ਜਥੇਬੰਦੀਆਂ ਦੇ ਪ੍ਰਧਾਨ!

ਪੁਰਤਗਾਲ ਦੇ ਬੇਨਫਿਕਾ ਨੂੰ ਆਰਸਨਲ ਦੀ ਮੇਜ਼ਬਾਨੀ ਰੋਮ ‘ਚ ਕਰਨੀ ਪਈ। ਇਹ ਮੈਚ 1-1 ਨਾਲ ਡਰਾਅ ਰਿਹਾ।ਟੋਟੇਨਹੈਮ ਨੇ ਆਸਟ੍ਰੀਆਈ ਟੀਮ ਵੋਲਫਸਬਰਗ ਨੂੰ ਹੰਗਰੀ ਦੇ ਬੁਡਾਪੇਸਟ ‘ਚ 4-1 ਨਾਲ ਹਰਾਇਆ। ਜਰਮਨੀ ਦੀ ਹੋਫੇਨਹੀਮ ਟੀਮ ਵੀ ਯਾਤਰਾ ਪ੍ਰਤੀਬੰਦਾਂ ਦੇ ਕਾਰਨ ਪ੍ਰਭਾਵਿਤ ਹੋਈ। ਉਸ ਨੇ ਨਾਰਵੇ ਦੀ ਟੀਮ ਮੋਲਡੇ ਦੇ ਖਿਲਾਫ਼ ਆਪਣਾ ਮੈਚ ਸਪੇਨ ‘ਚ ਵਿਲਾਰੀਆਲ ਕਲੱਬ ਦੇ ਸਟੇਡੀਅਮ ‘ਚ ਖੇਡਿਆ। ਇਹ ਮੈਚ 3-3 ਨਾਲ ਬਰਾਬਰ ਰਿਹਾ। ਵਿਲਾਰੀਆਲ ਨੇ ਆਸਟ੍ਰੀਆ ‘ਚ ਸੇਲਜ਼ਬਰਗ ਨੂੰ 2-0 ਨਾਲ ਹਰਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button