Breaking NewsD5 specialIndiaNewsPoliticsPunjab

ਮੱਧ ਪ੍ਰਦੇਸ਼ ‘ਚ ਡਿੱਗੀ ਕਾਂਗਰਸ ਸਰਕਾਰ, ਕਮਲਨਾਥ ਦਾ ਅਸਤੀਫ਼ਾ

ਨਵੀਂ ਦਿੱਲੀ : ਮੱਧ ਪ੍ਰਦੇਸ਼ ‘ਚ ਜਾਰੀ ਸਿਆਸੀ ਘਟਨਾਕ੍ਰਮ ਦੇ ਵਿੱਚ ਮੁੱਖਮੰਤਰੀ ਕਮਲਨਾਥ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ‘ਚ ਆਪਣੀ ਇੱਕ ਸਾਲ, ਤਿੰਨ ਮਹੀਨੇ ਅਤੇ ਦੋ ਦਿਨ ਦੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸ਼ੁਰੂ ਤੋਂ ਹੀ ਸਰਕਾਰ ਗਿਰਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ। ਉਨ੍ਹਾਂ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਜੋਤੀਰਾਦਿਤਿਆ ਸਿੰਧਿਆ ‘ਤੇ ਵੀ ਨਿਸ਼ਾਨਾ ਸਾਧਿਆ। ਕਮਲਨਾਥ ਨੇ ਕਿਹਾ ਕਿ ਇੱਕ ਮਹਾਰਾਜ ਦੇ ਨਾਲ ਮਿਲ ਕੇ ਭਾਜਪਾ ਨੇ ਰਾਜ ਸਰਕਾਰ ਨੂੰ ਗਿਰਾਉਣ ਦੀ ਸਾਜਿਸ਼ ਰਚੀ ਹੈ।

MP | Kamal Nath LIVE | ਮੱਧ ਪ੍ਰਦੇਸ਼ ‘ਚ ਡਿੱਗੀ ਕਾਂਗਰਸ ਸਰਕਾਰ, ਕਮਲਨਾਥ ਦਾ ਅਸਤੀਫ਼ਾ

ਦੱਸ ਦਈਏ ਕਿ ਮੁੱਖ ਮੰਤਰੀ ਕਮਲਨਾਥ ਨੇ ਅਸਤੀਫ਼ਾ ਦੇਣ ਤੋਂ ਪਹਿਲਾ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਕਮਲਨਾਥ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਹੀ। ਇਸ ਤੋਂ ਬਾਅਦ ਉਨ੍ਹਾਂ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਿਆ। ਜਿਸ ਕਾਰਨ ਮੱਧ ਪ੍ਰਦੇਸ਼ ਦੀ ਇਹ ਸਰਕਾਰ 15 ਮਹੀਨਿਆਂ ‘ਚ ਹੀ ਡਿੱਗ ਗਈ। ਦੱਸ ਦੇਈਏ ਕਿ 22 ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਕਮਲਨਾਥ ਸਰਕਾਰ ਕੋਲ ਬਹੁਮਤ ਨਹੀਂ ਸੀ ਅਤੇ ਅੱਜ ਸ਼ਾਮ ਨੂੰ ਫਲੋਰ ਟੈਸਟ ਹੋਣਾ ਸੀ। ਇਸ ਤੋਂ ਪਹਿਲਾਂ ਹੀ ਕਮਲਨਾਥ ਨੇ ਅਸਤੀਫੇ ਦਾ ਐਲਾਨ ਕਰ ਦਿੱਤਾ।

ਭਾਜਪਾ ਨੇ ਮੇਰੇ ਕਾਰਜਕਾਲ ਦੌਰਾਨ ਸਾਡੇ ਕੰਮਾਂ ਵਿਰੁੱਧ ਸਾਜਿਸ਼ ਕੀਤੀ
ਇਸ ਦੌਰਾਨ ਕਮਲਨਾਥ ਨੇ ਕਿਹਾ ਕਿ 11 ਦਸੰਬਰ 2018 ਨੂੰ ਪਿਛਲੀ ਵਿਧਾਨ ਸਭਾ ਦਾ ਨਤੀਜਾ ਆਇਆ ਹੈ, ਜਿਸ ‘ਚ ਕਾਂਗਰਸ ਸਭ ਤੋਂ ਵਧ ਸੀਟਾਂ ਹਾਸਲ ਕਰ ਕੇ ਆਈ। 17 ਦਸੰਬਰ ਨੂੰ ਮੈਂ ਸਹੁੰ ਚੁਕੀ ਅਤੇ 25 ਦਸੰਬਰ ਨੂੰ ਮੰਤਰੀ ਮੰਡਲ ਦੀ ਸਹੁੰ ਚੁਕੀ। ਅੱਜ 20 ਮਾਰਚ ਹੈ, ਇਸ ਦੌਰਾਨ ਸਾਡੀ ਕੋਸ਼ਿਸ਼ ਪ੍ਰਦੇਸ਼ ਦੀ ਤਸਵੀਰ ਬਦਲਣ ਦੀ ਰਹੀ। 15 ਮਹੀਨਿਆਂ ‘ਚ ਮੇਰੀ ਕੀ ਗਲਤੀ ਸੀ, ਤੁਸੀਂ ਸਿਆਸੀ ਜੀਵਨ ‘ਚ ਮੇਰੇ ਕੰਮ ‘ਤੇ ਵਿਸ਼ਵਾਸ ਰੱਖਿਆ। ਕਮਲਨਾਥ ਨੇ ਕਿਹਾ ਕਿ ਭਾਜਪਾ ਨੇ ਮੇਰੇ ਕਾਰਜਕਾਲ ਦੌਰਾਨ ਸਾਡੇ ਕੰਮਾਂ ਵਿਰੁੱਧ ਸਾਜਿਸ਼ ਕੀਤੀ, ਪਹਿਲੇ ਦਿਨ ਤੋਂ ਇਹ ਲੋਕ ਸਾਡੀ ਸਰਕਾਰ ਸੁੱਟਣਾ ਚਾਹੁੰਦੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button