NewsBreaking NewsIndiaPunjab

ਕ‍ੀ ਤੁਹਾਨੂੰ ਪਤਾ ਕਿ LPG ਦੇ ਹਰ ਗਾਹਕ ਨੂੰ ਮਿਲਦਾ ਹੈ 50 ਲੱਖ ਰੁਪਏ ਤੱਕ ਦਾ ਬੀਮਾ

ਨਵੀਂ ਦਿੱਲੀ : ਭਾਰਤ ਦੇ ਜ਼ਿਆਦਾਤਰ ਘਰਾਂ ਵਿੱਚ ਰਸੋਈ ਗੈਸ ‘ਤੇ ਖਾਣਾ ਬਣ ਰਿਹਾ ਹੈ ਕਿਸੇ ਦੇ ਘਰ ਭਾਰਤ ਗੈਸ ਦਾ ਐਲਪੀਜੀ ਕਨੈਕਸ਼ਨ ਹੈ ਤੇ ਕਿਸੇ ਦੇ ਇੰਡੀਅਨ ਗੈਸ ਦਾ ਕਨੈਕਸ਼ਨ ਹੈ ਪਰ ਕੀ ਤੁਸੀ ਜਾਣਦੇ ਹੋ ਕਿ ਜੇਕਰ ਤੁਹਾਡੇ ਘਰ ਵਿੱਚ ਰਸੋਈ ਗੈਸ ਦਾ ਕਨੈਕਸ਼ਨ ਹੈ ਤਾਂ ਤੁਹਾਨੂੰ 50 ਲੱਖ ਰੁਪਏ ਦਾ ਬੀਮਾ ਮਿਲਦਾ ਹੈ ਅਤੇ ਖਾਸ ਗੱਲ ਇਹ ਹੈ ਕਿ ਪਿਛਲੇ 25 ਸਾਲਾਂ ਤੋਂ ਕਿਸੇ ਨੇ ਐਲਪੀਜੀ ਬੀਮਾ ਲਈ ਕਲੇਮ ਵੀ ਨਹੀਂ ਕੀਤਾ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਐਲਪੀਜੀ ਲਾਈਫ ਇੰਸ਼ੋਰੈਂਸ ਦੇ ਬਾਰੇ ਵਿਸਥਾਰ ਨਾਲ।

download 6

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਐਲਪੀਜੀ ਬੀਮਾ ਇੱਕ ਦੁਰਘਟਨਾ ਬੀਮਾ ਹੈ ਅਤੇ ਇਸਦੇ ਲਈ ਤੁਹਾਨੂੰ ਕੋਈ ਅਲੱਗ ਤੋਂ ਚਾਰਜ ਨਹੀਂ ਨਹੀਂ ਦੇਣਾ ਪੈਂਦਾ ਕਿਉਂਕਿ ਇਹ ਬੀਮਾ ਪਬਲਿਕ ਲਾਇਬਿਲਟੀ ਪਾਲਿਸੀ ਦੇ ਤਹਿਤ ਆਉਂਦਾ ਹੈ। ਅਜਿਹੇ ਵਿੱਚ ਸਾਰੀ ਐਲਪੀਜੀ ਕੰਪਨੀਆਂ ਯੂਨਾਈਟਡ ਇੰਸ਼ੋਰੈਂਸ ਕੰਪਨੀ ਲਿਮੀਟਿਡ ਵਿੱਚ ਆਪਣੇ ਰਸੋਈ ਗੈਸ ਦੇ ਗਾਹਕਾਂ ਦਾ ਬੀਮਾ ਕਰਵਾਉਂਦੀਆਂ ਹਨ। ਜੇਕਰ ਰਸੋਈ ਗੈਸ ਸਿਲੰਡਰ ਕਿਸੇ ਵੀ ਕਾਰਨ ਨਾਲ ਬਲਾਸਟ ਹੁੰਦਾ ਹੈ ਤਾਂ ਗੈਸ ਕੰਪਨੀਆਂ ਨੂੰ ਨਿਯਮ ਦੇ ਮੁਤਾਬਕ ਬੀਮਾ ਦੇਣਾ ਹੁੰਦਾ ਹੈ।

Read Also LPG ਸਿਲੰਡਰ ‘ਤੇ ਪੈਸਾ ਮਿਲ ਰਿਹਾ ਜਾਂ ਨਹੀਂ, ਇਸ ਤਰ੍ਹਾਂ ਫ਼ੋਨ ‘ਤੇ ਕਰੋ ਚੈੱਕ

ਐਲਪੀਜੀ ਗੈਸ ਸਿਲੰਡਰ ਵਿੱਚ ਬਲਾਸਟ ਦੀਆਂ ਵੀ ਕਈ ਕੈਟੇਗਿਰੀਆਂ ਹਨ ਅਤੇ ਇਨ੍ਹਾਂ ਕੈਟੇਗਿਰੀਆਂ ਦੇ ਹਿਸਾਬ ਨਾਲ ਬੀਮੇ ਦੀ ਰਾਸ਼ੀ ਮਿਲਦੀ ਹੈ। ਇੱਕ ਰਿਪੋਰਟ ਦੇ ਮੁਤਾਬਕ ਪਿਛਲੇ 25 ਸਾਲਾਂ ਤੋਂ ਕਿਸੇ ਨੇ ਬੀਮੇ ‘ਤੇ ਕਲੇਮ ਨਹੀਂ ਕੀਤਾ ਹੈ। ਐਲਪੀਜੀ ਸਿਲੰਡਰ ਨਾਲ ਬਲਾਸਟ ਹੋਣ ‘ਤੇ 50 ਲੱਖ ਰੁਪਏ ਤੱਕ ਦਾ ਬੀਮਾ ਮਿਲਦਾ ਹੈ। ਜੇਕਰ ਕਿਸੇ ਕਾਰਨ ਐਲਪੀਜੀ ਸਿਲੰਡਰ ਦੇ ਬਲਾਸਟ ਵਿੱਚ ਕਿਸੇ ਦੀ ਮੌਤ ਹੁੰਦੀ ਹੈ ਤਾਂ ਗੈਸ ਕੰਪਨੀ ਪ੍ਰਤੀ ਵਿਅਕਤੀ ਦੀ ਮੌਤ ਉੱਤੇ 5 ਲੱਖ ਰੁਪਏ ਦਿੰਦੀ ਹੈ।

02 01 2018 lpg

ਉਥੇ ਹੀ ਜੇਕਰ ਕੋਈ ਵਿਅਕਤੀ ਗੈਸ ਸਿਲੰਡਰ ਦੇ ਬਲਾਸਟ ਵਿੱਚ ਜਖ਼ਮੀ ਹੋ ਜਾਂਦਾ ਹੈ ਤਾਂ ਉਸਦੇ ਇਲਾਜ ਲਈ 15 ਲੱਖ ਰੁਪਏ ਮਿਲਦੇ ਹਨ। ਗੈਸ ਕੰਪਨੀਆਂ ਤੱਤਕਾਲ 25 ਹਜਾਰ ਰੁਪਏ ਦਿੰਦੀਆਂ ਹਨ। ਜੇਕਰ ਧਮਾਕੇ ਵਿੱਚ ਕਿਸੇ ਦੀ ਜਾਇਦਾਦ ਨੂੰ ਨੁਕਸਾਨ ਪਹੁੁੰਚਦਾ ਹੈ ਤਾਂ ਇਸਦੇ ਲਈ ਪ੍ਰਾਪਰਟੀ ਦੇ ਹਿਸਾਬ ਨਾਲ 1 ਲੱਖ ਰੁਪਏ ਤੱਕ ਮਿਲਦੇ ਹਨ। ਇਹ ਰਾਸ਼ੀ ਗੈਸ ਕੰਪਨੀ ਹੀ ਦਿੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button