NewsPunjab

24,300 ਨਸ਼ੀਲੀਆਂ ਗੋਲੀਆਂ ਸਮੇਤ 03 ਵਿਅਕਤੀ ਕਾਬੂ : ਐਸ.ਐਸ.ਪੀ.

ਫ਼ਤਹਿਗੜ੍ਹ ਸਾਹਿਬ, 22 ਸਤੰਬਰ :
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਜਗਜੀਤ ਸਿੰਘ, ਕਪਤਾਨ ਪੁਲਿਸ, ਇੰਨ:, ਫਤਹਿਗੜ੍ਹ ਸਾਹਿਬ, ਸ਼੍ਰੀ ਰਘਬੀਰ ਸਿੰਘ, ਉਪ ਕਪਤਾਨ ਪੁਲਿਸ (ਡੀ), ਫਤਹਿਗੜ੍ਹ ਸਾਹਿਬ, ਸ਼੍ਰੀ ਧਰਮਪਾਲ, ਉਪ ਕਪਤਾਨ ਪੁਲਿਸ, ਸਰਕਲ, ਖਮਾਣੋਂ ਅਤੇ ਸ਼੍ਰੀ ਮਨਜੀਤ ਸਿੰਘ, ਉਪ ਕਪਤਾਨ ਪੁਲਿਸ, ਸਰਕਲ, ਫਤਹਿਗੜ੍ਹ ਸਾਹਿਬ ਦੀ ਨਿਗਰਾਨੀ ਹੇਠ 02 ਵੱਖ-ਵੱਖ ਮੁਕੱਦਮਿਆਂ ਵਿੱਚ 03 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 24,300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਬੰਧੀ ਵਿਸਤਰਤ ਵੇਰਵੇ ਦੇਣ ਮੌਕੇ ਦੱਸਿਆ ਕਿ ਮਿਤੀ 21-09-2020 ਨੂੰ ਥਾਣੇ: ਅਵਤਾਰ ਅਲੀ, ਥਾਣਾ ਖਮਾਣੋਂ ਨੂੰ ਸ:ਥ: ਪਿਆਰਾ ਸਿੰਘ ਨੇ ਇਤਲਾਹ ਦਿੱਤੀ, ਕਿ ਉਸ ਨੇ ਇੱਕ ਕਾਰ ਨੰਬਰ ਪੀ.ਬੀ.-39ਈ-0004 ਨੂੰ ਰੋਕਿਆ ਹੈ, ਜਿਸ ਵਿੱਚ ਇੱਕ ਨੌਜਵਾਨ ਸਵਾਰ ਹੈ, ਜਿਸ ਪਾਸ ਕੋਈ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੈ,ਜਿਸ ‘ਤੇ ਥਾਣੇਦਾਰ ਅਵਤਾਰ ਅਲੀ ਨੇ ਮੌਕੇ ‘ਤੇ ਪੁੱਜ ਕੇ ਦੌਰਾਨੇ ਤਲਾਸ਼ੀ ਰਣਜੀਤ ਸਿੰਘ ਉਰਫ ਲਵੀ ਵਾਸੀ ਆਜ਼ਾਦ ਨਗਰ ਲੁਧਿਆਣਾ ਹਾਲ ਨਿਵਾਸੀ ਮਕਾਨ ਨੰਬਰ 2056, ਗਿਲਕੋ ਵੈਲੀ ਖਰੜ, ਜ਼ਿਲ੍ਹਾ ਮੋਹਾਲੀ ਪਾਸੋਂ 17,500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਰਣਜੀਤ ਸਿੰਘ ਉਰਫ ਲਵੀ ਦੇ ਖਿਲਾਫ ਮੁਕੱਦਮਾ ਨੰਬਰ 165 ਮਿਤੀ 21-09-2020 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22-61-85 ਤਹਿਤ ਥਾਣਾ ਖਮਾਣੋਂ ਵਿਖੇ ਦਰਜ ਕੀਤਾ ਗਿਆ।
ਸ਼੍ਰੀਮਤੀ ਕੌਂਡਲ ਨੇ ਹੋਰ ਦੱਸਿਆ ਕਿ ਸੀ.ਆਈ.ਏ. ਸਟਾਫ ਸਰਹਿੰਦ ਦੇ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਨੂੰ ਮੁਖਬਰ ਖਾਸ ਵੱਲੋਂ ਇਤਲਾਹ ਮਿਲਣ ‘ਤੇ ਲਖਵੀਰ ਚੰਦ ਉਰਫ ਲੱਖਾ ਅਤੇ ਰਾਜ ਕੁਮਾਰ ਉਰਫ ਰਾਜੂ ਵਾਸੀਆਨ ਤਲਾਣੀਆਂ ਥਾਣਾ ਫਤਹਿਗੜ੍ਹ ਸਾਹਿਬ ਖਿਲਾਫ ਰੁੱਕਾ ਭੇਜ ਕੇ ਮੁਕੱਦਮਾ ਨੰਬਰ 98 ਮਿਤੀ 21-09-2020 ਐਨ.ਡੀ.ਪੀ.ਐਸ. ਐਕਟ ਦੀ ਧਾਰਾ 22-61-85 ਥਾਣਾ ਮੂਲੇਪੁਰ ਵਿਖੇ ਦਰਜ ਕਰਾਇਆ।ਇਸ ਉਪਰੰਤ ਥਾਣਾ ਮੂਲੇਪੁਰ ਦੇ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਗੁੱਗਾ ਮਾੜੀ ਰਿਉਣਾ ਭੋਲਾ ਪਾਸ ਨਾਕਾਬੰਦੀ ਕਰ ਕੇ ਲਖਵੀਰ ਚੰਦ ਅਤੇ ਰਾਜ ਕੁਮਾਰ ਨੂੰ ਸਮੇਤ ਮੋਟਰਸਾਇਕਲ ਨੰਬਰ ਪੀ.ਬੀ. 23 ਐਚ-4578 ਕਾਬੂ ਕਰ ਕੇ ਉਨ੍ਹਾਂ ਪਾਸੋਂ 6800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।ਕਥਿਤ ਦੋਸ਼ੀ ਲਖਵੀਰ ਚੰਦ ਉਰਫ ਲੱਖਾ ਦੇ ਖਿਲਾਫ ਪਹਿਲਾ ਵੀ ਮੁਕੱਦਮਾ ਨੰਬਰ 50 ਮਿਤੀ 18-04-2015 ਅ/ਧ 22-61-85 ਐਨ.ਡੀ.ਪੀ.ਐਸ. ਐਕਟ ਥਾਣਾ ਫਤਹਿਗੜ੍ਹ ਸਾਹਿਬ ਵਿਖੇ ਦਰਜ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਉਕਤ ਤਿੰਨੋ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਕਿਸ ਵਿਅਕਤੀ ਪਾਸੋਂ ਅਤੇ ਕਿਥੋਂ ਲੈ ਕੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ।
ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਇਨ੍ਹਾਂ ਉਕਤ ਦੋਵੇ ਮੁਕੱਦਮਿਆਂ ਤੋਂ ਇਲਾਵਾ ਮਹੀਨਾ ਸਤੰਬਰ ਦੌਰਾਨ ਹੁਣ ਤੱਕ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਜ਼ਿਲ੍ਹੇ ਦੇ ਵੱਖ-2 ਥਾਣਿਆਂ ਵਿੱਚ 21 ਮੁਕੱਦਮੇ ਦਰਜ ਕਰਕੇ 32 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 01 ਕਿਲੋਂ 530 ਗ੍ਰਾਮ ਅਫੀਮ, 234 ਕਿਲੋ ਭੁੱਕੀ ਚੂਰਾ ਪੋਸਤ, 16 ਗ੍ਰਾਮ ਹੈਰੋਇਨ, 10 ਗ੍ਰਾਮ ਸਮੈਕ, 06 ਗ੍ਰਾਮ ਨਸ਼ੀਲਾ ਪਾਊਡਰ, 790 ਨਸ਼ੀਲੀਆਂ ਗੋਲੀਆਂ ਅਤੇ 786 ਬੋਤਲਾਂ ਸ਼ਰਾਬ ਠੇਕਾ, 200 ਲੀਟਰ ਲਾਹਣ ਅਤੇ 08 ਬੋਤਲਾਂ ਸ਼ਰਾਬ ਨਜਾਇਜ਼ ਬ੍ਰਾਮਦ ਕੀਤੀਆਂ ਗਈਆਂ ਹਨ।
-NAV GILL
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button