Breaking NewsD5 specialNewsPoliticsPunjab

Excl Interview-ਮਾਨ,ਖਹਿਰਾ,ਗਾਂਧੀ ਤੇ ਛੋਟੇਪੁਰ ਹੋਣਗੇ ਇਕੱਠੇ!,ਡਾ.ਜੌਹਲ ਤੇ ਢੀਂਡਸਾ ਕਰਨਗੇ ਅਗਵਾਈ!ਸਿੱਧੂ ਹੋਣਗੇ CM?

ਪਟਿਆਲਾ : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਮਾਮਲੇ ‘ਤੇ ਦਿੱਤੀ ਪ੍ਰਤੀਕਿਰਿਆ ਤੋਂ ਬਾਅਦ ਦੇਸ਼ ਦੀ ਸਿਆਸਤ ਭਖੀ ਹੋਈ ਹੈ। ਉਸ ਖਾਲਿਸਤਾਨ ਦੇ ਮੁੱਦੇ ‘ਤੇ ਭੁਲੱਥ ਹਲਕਾ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਖੁੱਲ੍ਹ ਕੇ ਬੋਲੇ ਹਨ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ ਦੇ ਸਮਰਥਨ ‘ਚ ਉਤਰੇ ਖਹਿਰਾ ਨੇ ਕਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਦਲੀਲ ਦਿੱਤੀ ਹੈ, ਉਹ ਇਕ ਵਿਤਕਰੇ ਦੀ ਦਾਸਤਾਨ ਸੁਣਾਈ ਹੈ ਕਿ ਕਿਸ ਤਰ੍ਹਾਂ ਸਿੱਖ ਪੰਜਾਬੀਆਂ ਨੇ ਸਭ ਤੋਂ ਵੱਡਾ ਖਾਮਿਆਜ਼ਾ ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਭੁਗਤਿਆ ਹੈ।

ਢੀਂਡਸਾ ਦਾ ਬਾਦਲਾਂ ਨੂੰ ਵੱਡਾ ਝਟਕਾ, ਬੀਜੇਪੀ ਨਾਲ ਜਾਣ ਦੇ ਦਿੱਤੇ ਸੰਕੇਤ, ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ

ਹਰਪ੍ਰੀਤ ਸਿੰਘ ਦੀ ਹਮਾਇਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਬਿਆਨ ‘ਤੇ ਕਾਫ਼ੀ ਬਵਾਲ ਉੱਠਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਖਾਲਿਸਤਾਨ ਦਾ ਜ਼ਿਕਰ ਆਉਂਦਾ ਹੈ ਤਾਂ ਪੰਜਾਬ ਦੇ ਆਗੂ ਬੇਹੱਦ ਡਰਦੇ ਅਤੇ ਘਬਰਾਉਂਦੇ ਹਨ ਅਤੇ ਘਬਰਾਹਟ ‘ਚ ਆ ਕੇ ਬੇਤੁਕੀਆਂ ਦਲੀਲਾਂ ਦੇ ਬਿਆਨ ਦਿੰਦੇ ਹਨ। ਜਦੋਂ ਤੁਸੀਂ ਮਨ ਤੋਂ ਸੱਚੀ ਗੱਲ ਨਾ ਕਹਿ ਕੇ ਬਨੌਟੀ ਗੱਲ ਕਹਿੰਦੇ ਹੋ ਤਾਂ ਕਿਤੇ ਨਾ ਕਿਤੇ ਧੋਖਾ ਖਾਂਦੇ ਹੋ।

Lok Sabha ‘ਚ Bhagwant Maan ਚੁੱਕੇਗਾ Punjab ਦੇ ਇਸ ਪਿੰਡ ਦਾ ਵੱਡਾ ਮੁੱਦਾ,ਸਰਕਾਰ ਦਾ ਧੱਕਾ ਦੇਖ ਹੋ ਜਾਓਗੇ ਹੈਰਾਨ

ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ‘ਚ ਸਭ ਤੋਂ ਵਧ ਫਾਂਸੀਆਂ ਦੇ ਰੱਸੇ ਸਿੱਖਾਂ ਅਤੇ ਪੰਜਾਬੀਆਂ ਨੇ ਝੂੰਮੇ ਹਨ। ਸਾਰੇ ਸੂਬਿਆਂ ਨੂੰ ਆਪਣੀ ਭਾਸ਼ਾ ‘ਤੇ ਸੂਬੇ ਬਣਾਉਣ ਦਾ ਅਧਿਕਾਰ ਮਿਲਿਆ ਪਰ ਪੰਜਾਬ ਨੂੰ ਪੰਜਾਬੀ ਜ਼ੁਬਾਨ ਦੇ ਆਧਾਰ ‘ਤੇ ਆਪਣਾ ਸੂਬਾ ਨਾ ਬਣਾਉਣ ਦਿੱਤਾ ਗਿਆ ਅਤੇ ਫਿਰ ਸਾਡੇ ਪੁਰਖਿਆਂ ਨੂੰ ਮੋਰਚਾ ਲਾਉਣਾ ਪਿਆ ਅਤੇ ਜਦੋਂ-ਜਹਿਦ ਤੋਂ ਬਾਅਦ 1966 ‘ਚ ਜੋ ਅੱਜ ਦਾ ਪੰਜਾਬ ਹੈ, ਉਹ ਸਾਨੂੰ ਮਿਲਿਆ। ਸਾਡੀ ਰਾਜਧਾਨੀ ਚੰਡੀਗੜ੍ਹ ਨੂੰ ਸਾਡੇ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਪੰਜਾਬੀ ਮੂਲ ਦੇ ਇਲਾਕੇ ਬਾਹਰ ਰਹਿ ਗਏ। ਉਨ੍ਹਾਂ ਕਿਹਾ ਕਿ ਸਿੱਖ ਅਤੇ ਬਹਾਦਰ ਪੰਜਾਬੀ ਕਦੇ ਵੀ ਪਿੱਛੇ ਨਹੀਂ ਹਟੇ ਹਨ, ਹਮੇਸ਼ਾ ਮੂਹਰੇ ਹੋ ਕੇ ਪੰਜਾਬੀਆਂ ਨੇ ਹਰ ਲੜਾਈ ‘ਚ ਸਾਥ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button