Breaking NewsD5 specialIndiaNewsTop News

LPG ਸਿਲੰਡਰ ਦੀ ਕੀਮਤਾਂ ‘ਚ ਵੱਡਾ ਬਦਲਾਅ

ਨਵੀਂ ਦਿੱਲੀ:ਲ਼ਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਬਹੁਤਾ ਨੁਕਸਾਨ ਪਹੁੰਚਾਇਆ ਹੈ।ਪਰ ਹੁਣ ਪੈਟਰੋਲ ਤੇ ਡੀਜ਼ਲ ਦੀਆਂ ਸਥਿਰ ਕੀਮਤਾਂ ਦੌਰਾਨ ਐਲਪੀਜੀ ਸਿਲੰਡਰ ਦੀ ਕੀਮਤ ‘ਚ ਵੱਡੀ ਰਾਹਤ ਮਿਲੀ ਹੈ। ਇਸ ਵਾਰ ਐਲਪੀਜੀ ਸਿਲੰਡਰ ਦੀ ਕੀਮਤ 198 ਰੁਪਏ ਘੱਟ ਗਈ ਹੈ। ਇਸ ਨਾਲ ਮਹਿੰਗਾਈ ਦੇ ਪੱਧਰ ਨੂੰ ਘਟਾਉਣ ‘ਚ ਮਦਦ ਮਿਲੇਗੀ।

Kunwar Vijay Pratap ਦੇ ਬਾਗ਼ੀ ਸੁਰ, ‘AAP’ ਸਰਕਾਰ ’ਤੇ ਸਾਧੇ ਨਿਸ਼ਾਨੇ | D5 Channel Punjabi

ਇੰਡੀਅਨ ਆਇਲ ਵੱਲੋਂ 1 ਜੁਲਾਈ ਨੂੰ ਜਾਰੀ ਕੀਤੀਆਂ ਕੀਮਤਾਂ ਮੁਤਾਬਕ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 198 ਰੁਪਏ ਸਸਤਾ ਹੋ ਗਿਆ ਹੈ। ਦਿੱਲੀ ਵਿੱਚ 30 ਜੂਨ ਤਕ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 2219 ਰੁਪਏ ‘ਚ ਮਿਲ ਰਿਹਾ ਸੀ ਜਿਸ ਦੀ ਕੀਮਤ 1 ਜੁਲਾਈ ਤੋਂ ਘੱਟ ਕੇ 2021 ਰੁਪਏ ਹੋ ਗਈ ਹੈ।

Lok Manch : ਲੋਕਾਂ ਲਈ ਵੱਡੀ ਖੁਸ਼ਖ਼ਬਰੀ, ਪੰਜਾਬ ਸਰਕਾਰ ਦੀ ਪਹਿਲੀ ਗਰੰਟੀ ਪੂਰੀ, ਕੱਚੇ ਮੁਲਾਜ਼ਮ ਹੋਣਗੇ ਪੱਕੇ!

ਇਸੇ ਤਰ੍ਹਾਂ ਕੋਲਕਾਤਾ ‘ਚ 2322 ਰੁਪਏ ਦੇ ਮੁਕਾਬਲੇ ਹੁਣ ਇਹ ਸਿਲੰਡਰ 2140 ਰੁਪਏ ਵਿੱਚ ਮਿਲੇਗਾ। ਮੁੰਬਈ ‘ਚ ਕੀਮਤ 2171.50 ਰੁਪਏ ਤੋਂ ਘੱਟ ਕੇ 1981 ਰੁਪਏ ਅਤੇ ਚੇਨਈ ‘ਚ 2373 ਰੁਪਏ ਤੋਂ ਘੱਟ ਕੇ 2186 ਰੁਪਏ ‘ਤੇ ਆ ਗਈ ਹੈ। ਦੂਜੇ ਪਾਸੇ ਤੇਲ ਕੰਪਨੀਆਂ ਵੱਲੋਂ ਘਰੇਲੂ ਗੈਸ ਸਿਲੰਡਰਾਂ ‘ਚ ਕੋਈ ਰਾਹਤ ਨਹੀਂ ਦਿੱਤੀ ਗਈ। ਦਿੱਲੀ ਵਿੱਚ 14.2 ਕਿਲੋ ਦਾ ਗੈਸ ਸਿਲੰਡਰ 1003 ਰੁਪਏ ‘ਚ ਮਿਲ ਰਿਹਾ ਹੈ। ਸਿਲੰਡਰ 300 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button