InternationalNewsTop News

California ਦੇ ਇਤਿਹਾਸਿਕ ਗੁਰੂਦੁਆਰਾ ਸਾਹਿਬ ਨੇੜੇ ਗੋਲੀਬਾਰੀ, 3 ਜ਼ਖਮੀ

ਕੈਲੀਫੌਰਨੀਆ : ਕੈਲੀਫ਼ੌਰਨੀਆ ਦੇ ਸਟਕਾਟਨ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਨੇੜੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੋਲੀਬਾਰੀ ‘ਚ ਤਿੰਨ ਲੋਕਾਂ ਦੇ ਜ਼ਖਮੀ ਹੋ ਗਏ , ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। । ਇਹ ਜਾਣਕਾਰੀ ਸਟਾਕਟਨ ਪੁਲਿਸ ਵਿਭਾਗ ਨੇ ਮੀਡੀਆ ਨਾਲ ਸਾਂਝੀ ਕੀਤੀ। ਪੁਲਿਸ ਮੁਤਾਬਕ ਕੋਈ ਵੀ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ ਹੈ। ਇਹ ਘਟਨਾ ਦੋ ਸਿੱਖ ਧੜਿਆਂ ਵਿਚਾਲੇ ਹੋਏ ਝਗੜੇ ਦਾ ਨਤੀਜਾ ਦੱਸੀ ਜਾ ਰਹੀ ਹੈ। ਗੋਲੀ ਚਲਾਉਣ ਵਾਲਾ ਅਤੇ ਪੀੜਤ ਦੋਵੇਂ ਸਿੱਖ ਹਨ।

ਬਾਦਲਾਂ ਲਈ ਇਕ ਹੋਰ ਮੁਸੀਬਤ ਹੋਈ ਖੜੀ! ਵਿਜੀਲੈਂਸ ਦੀ ਰਡਾਰ ’ਤੇ ਇਕ ਹੋਰ ਲੀਡਰ

ਪੁਲਿਸ ਮੁਤਾਬਿਕ, ਇਹ ਫਾਇਰਿੰਗ ਉਸ ਵੇਲੇ ਹੋਈ ਜਦੋਂ ਗੁਰਦਵਾਰਾ ਸਾਹਿਬ ਵਿੱਚ ਇਕ ਸਮਾਗਮ ਚੱਲ ਰਿਹਾ ਸੀ । ਪਰ ਇਹ ਘਟਨਾ ਗੁਰਦਵਾਰਾ ਸਾਹਿਬ ਦੀ ਹਜ਼ੂਦ ਤੋਂ ਬਾਹਰ ਹੋਈ । ਗੁਰਦੁਆਰਾ ਕਮੇਟੀ ਨੇ ਦੱਸਿਆ ਕਿ ਵੇਟ ਲਿਫਟਿੰਗ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਗੋਲੀਬਾਰੀ ਦਾ ਵੀ ਇਸ ਨਾਲ ਕੋਈ ਸਬੰਧ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ, ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button