Breaking NewsD5 specialNewsPunjabUncategorized

Lockdown ਦੀ ਸਥਿਤੀ ‘ਚ ਵੀ ਲੋਕਾਂ ਨੂੰ ਰੱਬ ਦਾ ਨਹੀਂ ਰਿਹਾ ਡਰ!

ਬਟਾਲਾ : ਲੋਕਡਾਊਨ ਦੇ ਦੌਰਾਨ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ।ਮਾਮਲਾ ਬਟਾਲਾ ਦੇ ਕਸਬਾ ਫਤਿਹਗੜ੍ਹ ‘ਚੂੜੀਆਂ ਦਾ ਹੈ। ਜਿੱਥੇ ਸ੍ਰੀ ਗੁਟਕਾ ਸਾਹਿਬ ਨੂੰ ਅਗਨੀਭੇਂਟ ਕਰਨ ਵਾਲੇ ਕਵੀਸ਼ਰ ਸਮੇਤ 3 ਲੋਕਾਂ ਦੇ ਵਿਰੁੱਧ ਥਾਣਾ ਫਤਿਹਗੜ੍ਹ ‘ਚੂੜੀਆਂ ਦੀ ਪੁਲਿਸ ਨੇ ਕੇਸ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ‘ਚ ਹਰਦਮਨ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਵਾਰਡ ਨੰ. 4 ਦਸ਼ਮੇਸ਼ ਨਗਰ ਫਤਿਹਗੜ੍ਹ ਚੂੜੀਆਂ ਨੇ ਲਿਖਵਾਇਆ ਹੈ ਕਿ ਬੀਤੀ ਦਿਨੀ 28 ਮਈ ਵਾਲੇ ਦਿਨ ਦੁਪਹਿਰ ਨੂੰ ਕਰੀਬ ਪੌਣੇ ਦੋ ਵਜੇ ਉਹ ਆਪਣੇ ਪੁੱਤਰ ਜਸਕਰਨ ਸਿੰਘ ਨੂੰ ਲੱਭਦਾ ਹੋਇਆ ਘਰ ਤੋਂ ਬਾਹਰ ਗਿਆ ਤਾਂ ਉਸ ਨੇ ਦੇਖਿਆ ਕਿ ਸ੍ਰੀ ਗੁਟਕਾ ਸਾਹਿਬ ਦੇ ਜਲੇ ਹੋਏ ਅੰਗ ਗਲੀ ‘ਚ ਖਿੱਲਰੇ ਹੋਏ ਸਨ।

ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਸਵੇਰੇ-ਸਵੇਰੇ ਕੈਪਟਨ ਦਾ ਵੱਡਾ ਐਲਾਨ, ਵਿਰੋਧੀਆਂ ਦੇ ਕਰਤੇ ਮੂੰਹ ਬੰਦ!

ਇਸੇ ਦੌਰਾਨ ਜਦੋਂ ਉਹ ਆਪਣੇ ਗੁਆਂਢੀ ਕਰਤਾਰ ਸਿੰਘ ਨੂੰ ਨਾਲ ਲੈ ਕੇ ਥੋੜ੍ਹਾ ਹੋਰ ਅੱਗੇ ਗਿਆ ਤਾਂ ਖਾਲੀ ਪਲਾਟ ‘ਚ ਉਸ ਨੂੰ ਅੱਧਜਲੀ ਰਾਖ ਪਈ ਦਿਖਾਈ ਦਿੱਤੀ, ਜਿਸ ਨੂੰ ਚੈਕ ਕੀਤਾ ਤਾਂ ਉਸ ਵਿਚੋਂ ਬਲਵਿੰਦਰ ਸਿੰਘ ਜੌਹਲ ਪੁੱਤਰ ਬੇਲਾ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਜੋ ਕਿ ਕਵੀਸ਼ਰ ਹੈ ਦੀ ਹੱਥ ਲਿਖੀ ਡਾਇਰੀ ਅਤੇ ਸ੍ਰੀ ਗੁਟਕਾ ਸਾਹਿਬ ਜੀ ਦੇ ਹੋਰ ਜਲੇ ਹੋਏ ਅੰਗ ਮਿਲੇ। ਹਰਦਮਨ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਬਲਵਿੰਦਰ ਸਿੰਘ ਜੌਹਲ ਵੀ ਉਨ੍ਹਾਂ ਕੋਲ ਆ ਗਿਆ ਅਤੇ ਕਹਿਣ ਲੱਗਾ ਕਿ ਸਾਡੇ ਪਰਿਵਾਰ ਤੋਂ ਗਲਤੀ ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button