Breaking NewsD5 specialIndiaNewsPoliticsPunjabUncategorized

LIVE | ਅੱਜ ਵਿਧਾਨ ਸਭਾ ‘ਚ ਟੱਕਰੇ ਭਗਵੰਤ ਮਾਨ ਤੇ ਖਹਿਰਾ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਤੀਜਾ ਦਿਨ ਵੀ ਹੰਗਾਮੇਦਾਰ ਰਿਹਾ। ਪੰਜਾਬ ਦੇ ਡੀ. ਜੀ.ਪੀ. ਦਿਨਕਰ ਗੁਪਤਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵੱਲੋਂ ਸਦਨ ‘ਚ ਖੂਬ ਹੰਗਾਮਾ ਕੀਤਾ ਗਿਆ।ਵਿਧਾਨ ਸਭਾ ਦੀ ਕਾਰਵਾਈ ਦੇਖਣ ਆਏ ਭਗਵੰਤ ਮਾਨ ਨੇ ਇਸ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਜੰਮਕੇ ਭੜਾਸ ਕੱਢੀ।

LIVE | ਅੱਜ ਵਿਧਾਨ ਸਭਾ ‘ਚ ਟੱਕਰੇ ਭਗਵੰਤ ਮਾਨ ਤੇ ਖਹਿਰਾ | ਫੇਰ ਵੇਖੋ ਕੀ ਹੋਇਆ | Bhagwant Mann | Sukhpal Khaira

ਮਾਨ ਨੇ ਕਿਹਾ ਕਿ ਡੀ.ਜੀ.ਪੀ. ਕਹਿੰਦਾ ਹੈ ਕਿ 6 ਘੰਟਿਆਂ ‘ਚ ਸ਼ਰਧਾਲੂ ਪਾਕਿਸਤਾਨ ਤੋਂ ਅੱਤਵਾਦੀ ਬਣ ਕੇ ਆ ਸਕਦਾ ਹੈ ਪਰ ਉਹ ਇਹ ਦੱਸਣ ਕਿ 6 ਸਾਲਾਂ ਤੋਂ ਕੈਪਟਨ ਦੇ ਘਰ ਰਹਿ ਰਹੀ ਅਰੂਸਾ ਆਲਮ ਕਿਸ ਆਧਾਰ ‘ਤੇ ਪੰਜਾਬ ਵਿੱਚ ਰਹਿ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਰੂਸਾ ਆਲਮ ਅਤੇ ਡੀ. ਜੀ.ਪੀ. ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਇਸ ਬਾਰੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।

ਗਾਇਕਾਂ ਖਿਲਾਫ ਕੈਪਟਨ ਦਾ ਵੱਡਾ ਫ਼ੈਸਲਾ, ਸਭ ਦੇ ਸਾਹਮਣੇ ਕਰਤਾ ਵੱਡਾ ਐਲਾਨ

ਕੈਪਟਨ ਦੱਸਣ ਕਿ ਅਰੂਸਾ ਆਲਮ ਦਾ ਵੀਜ਼ਾ ਕਦੋਂ ਤੱਕ ਦਾ ਅਤੇ ਕਿੱਥੇ – ਕਿੱਥੇ ਦਾ ਹੈ। ਇੱਥੋਂ ਤੱਕ ਐਸ.ਐਸ.ਪੀ. ਅਤੇ ਡੀ.ਸੀ ਦੀ ਨਿਯੁਕਤੀ ਵੀ ਉਨ੍ਹਾਂ ਦੇ ਕਹਿਣ ‘ਤੇ ਹੋ ਰਹੀ ਹੈ। ਮਾਨ ਨੇ ਕਿਹਾ ਕਿ ਯੂ.ਐਨ.ਓ.ਦੇ ਜਨਰਲ ਸਕੱਤਰ ਨੇ ਵੀ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਸ਼ਾਂਤੀ ਦਾ ਕੁੰਜੀ ਹੈ ਫਿਰ ਕਿਸ ਆਧਾਰ ‘ਤੇ ਡੀ. ਜੀ. ਪੀ. ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button