Breaking NewsD5 specialIndiaNewsPoliticsPunjab

Lakha Sidhana Vs Jathedar Daduwal LIVE | ਬਰਗਾੜੀ ਮੋਰਚਾ ਦਾਦੂਵਾਲ ਨੇ ਵੇਚਿਆ, ਸਿੱਖੀ ਭੇਸ ‘ਚ ਦੂਜਾ ਬਾਦਲ

ਪਟਿਆਲਾ : ਰਣਜੀਤ ਬਾਵਾ ਵੱਲੋਂ ਗਾਏ ਵਿਵਾਦਤ ਗੀਤ ਮੇਰਾ ਕੀ ਕਸੂਰ ਨੇ ਕਈ ਤਰ੍ਹਾਂ ਦੇ ਵਿਵਾਦ ਖੜ੍ਹੇ ਕਰ ਦਿੱਤੇ ਹਨ। ਸ਼ਿਵ ਸੈਨਾ ਵੱਲੋਂ ਵਿਰੋਧ ਤੋਂ ਬਾਅਦ ਹੁਣ ਇਸ ਗੀਤ ਕਾਰਨ ਕੁੱਝ ਸਿੱਖ ਹਸਤੀਆਂ ਵਿਚਾਲੇ ਵਿਵਾਦ ਪੈਦਾ ਹੋ ਗਿਆ ਹੈ। ਬੀਤੇ ਕੁਝ ਦਿਨ ਪਹਿਲਾਂ ਲੱਖਾਂ ਸਿਧਾਣਾ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਦਿੱਤੇ ਜਾਂਦੇ ਰੁਮਾਲਿਆਂ ਬਾਰੇ ਟਿੱਪਣੀ ਕੀਤੀ ਗਈ ਤਾਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਲੱਖਾ ਸਿਧਾਣਾ ਦੇ ਬਿਆਨਾਂ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਲੱਖਾ ਸਿਧਾਣਾ ਨੇ ਇੱਕ ਵੀਡੀਓ ਪਾ ਕੇ ਭਾਈ ਦਾਦੂਵਾਲ ਤੇ ਬਰਗਾੜੀ ਮੋਰਚਾ ਵੇਚਣ, ਰਾਧਾ ਸੁਆਮੀ ਡੇਰੇਦਾਰ ਨਾਲ ਸਬੰਧ ਰੱਖਣ ਵਰਗੇ ਕਈ ਇਲਜ਼ਾਮ ਲਗਾ ਦਿੱਤੇ।

Viral Video | ਜਨਾਨੀ ਨਾਲ ਸ਼ਰੇਆਮ ਗੰਦੀ ਕਰਤੂਤ, ਜਨਾਨੀਆਂ ਵੀ ਨਾਲ ਲੱਗੀਆਂ, ਪੀੜਤ ਔਰਤ ਤੋਂ ਸੁਣੋ ਸੱਚਾਈ

ਜਿਸ ਤੋਂ ਬਾਅਦ ਹੁਣ ਭਾਈ ਦਾਦੂਵਾਲ ਨੇ ਇੱਕ ਵੀਡੀਓ ਰਾਹੀਂ ਲੱਖਾ ਸਿਧਾਣਾ ਨੂੰ ਮੋੜਵਾਂ ਜਵਾਬ ਦਿੱਤਾ ਹੈ। ਭਾਈ ਦਾਦੂਵਾਲ ਨੇ ਲੱਖਾ ਸਿਧਾਣਾ ਦੇ ਉਨ੍ਹਾਂ ਇਲਜ਼ਾਮਾਂ ਦਾ ਵੀ ਜਵਾਬ ਦਿੱਤਾ ਹੈ। ਜਿਸ ਵਿੱਚ ਸਿਧਾਣਾ ਨੇ ਕਿਹਾ ਕਿ ਭਾਈ ਦਾਦੂਵਾਲ ਵੱਲੋਂ ਕੈਪਟਨ ਨਾਲ ਬੈਠਕ ਕੀਤੀ ਗਈ ਸੀ ਅਤੇ ਦਾਦੂਵਾਲ ਬਰਗਾੜੀ ਮੋਰਚੇ ਨੂੰ ਵੇਚ ਆਏ ਸੀ। ਭਾਈ ਦਾਦੂਵਾਲ ਨੇ ਕਿਹਾ ਕਿ ਕੈਪਟਨ ਨਾਲ ਮੀਟਿੰਗ ਇੱਕ ਪੂਰੇ ਵਫਦ ਦੇ ਰੂਪ ਵਿੱਚ ਹੋਈ ਸੀ ਅਤੇ ਉਨ੍ਹਾਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਹੁਕਮ ਦਿੱਤੇ ਗਏ ਸੀ।

BIG NEWS || ਸ਼ਰਾਬ ਫੈਕਟਰੀ ਮਾਮਲੇ ‘ਚ ਵੱਡਾ ਖੁਲਾਸਾ, ਧੰਦੇ ਦਾ MASTER MIND ਨਿਕਲਿਆ ਕਾਂਗਰਸੀਆਂ ਦਾ ਖਾਸ

ਭਾਈ ਦਾਦੂਵਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਲੱਖਾ ਸਿਧਾਣਾ ਹੁਣ ਵੀ ਸਮਾਜ ਸੇਵਾ ਦਾ ਢੋਂਗ ਕਰ, ਹੁਣ ਵੀ ਲੋਕਾਂ ਤੋਂ ਫਿਰੌਤੀਆਂ ਲੈਣੀਆਂ, ਕਤਲ ਕਰਨੇ ਅਤੇ ਬੂਥ ਕੈਪਚਰ ਆਦ ਵਰਗੇ ਕੰਮ ਕਰ ਰਿਹਾ ਹੈ। ਇਸ ਦੌਰਾਨ ਭਾਈ ਦਾਦੂਵਾਲ ਨੇ ਰਾਧਾ ਸੁਆਮੀਆਂ ਦੀ ਵੀ ਜਮ ਕੇ ਤਾਰੀਫ ਕੀਤੀ ਹੈ। ਭਾਈ ਦਾਦੂਵਲ ਨੇ ਲੱਖਾ ਸਿਧਾਣਾ ਦੀ ਤੁਲਨਾ ਰਾਧਾ ਸੁਆਮੀਆਂ ਨਾਲ ਕਰਦੇ ਕਿਹਾ ਕਿ ਰਾਧਾ ਸੁਆਮੀਆਂ ਨੇ ਕੋਰੋਨਾ ਦੌਰਾਨ ਲੱਖਾ ਲੋਕਾਂ ਦੀ ਸੇਵਾ ਕਰ ਕੇ ਆਪਣਾ ਫਰਜ਼ ਅਦਾ ਕੀਤਾ ਹੈ। ਜਦਕਿ ਸਿਧਾਣਾ ਨੇ ਲੋਕਾਂ ਲਈ ਇਸ ਦੁੱਖ ਦੀ ਘੜ੍ਹੀ ਵਿੱਚ ਅਜਿਹਾ ਕੁੱਝ ਵੀ ਨਹੀਂ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button