Breaking NewsD5 specialInternationalNews

LAC ਵਿਵਾਦ ਤੇ ਭਾਰਤ ਨਾਲ ਆਇਆ ਆਸਟ੍ਰੇਲੀਆ, ਚੀਨ ਦੇ ਖਿਲਾਫ ਚੁੱਕੇਗਾ ਇਹ ਵੱਡਾ ਕਦਮ

ਸਿਡਨੀ : ਭਾਰਤ – ਚੀਨ ਵਿਵਾਦ ‘ਚ ਆਸਟ੍ਰੇਲੀਆ ਦੇ ਇੱਕ ਕਦਮ ਨੇ ਡਰੈਗਨ ਨੂੰ ਗੰਭੀਰ ਸੋਚ ‘ਚ ਪਾ ਦਿੱਤਾ ਹੈ। ਆਸਟ੍ਰੇਲੀਆ ਭਾਰਤ ਦੇ ਪ੍ਰਤੀ ਆਪਣੇ ਝੁਕਾਅ ਨੂੰ ਦਰਸ਼ਾਉਣ ਲਈ ਸੰਯੁਕਤ ਯੁੱਧਾਭਿਆਸ ‘ਚ ਭਾਗ ਲੈ ਰਿਹਾ ਹੈ। ਇਹ ਦੋ ਦਿਨਾਂ ਯੁੱਧਾਭਿਆਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਦੀਆਂ ਨੌ ਸੈਨਾਵਾਂ ਪੂਰਬੀ ਹਿੰਦ ਮਹਾਸਾਗਰ ‘ਚ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਗੀਆਂ। ਦੋਵੇਂ ਸੈਨਾਵਾਂ ਜਟਿਲ ਨੌ ਸੈਨਿਕ ਕੌਸ਼ਲ, ਜਹਾਜ਼ ਵਿਰੋਧੀ ਡਰਿੱਲ ਅਤੇ ਹੈਲੀਕਾਪਟਰ ਅਭਿਆਨਾਂ ਦੀ ਪੂਰੀ ਰੇਂਜ ਦੇ ਨਾਲ ਉਤਰਨਗੀਆਂ।

ਰਾਜਧਾਨੀ ‘ਚ ਮੁੜ੍ਹ ਜਗੀਆਂ ਮੋਮਬੱਤੀਆਂ ਪਾਕਿ ਨੂੰ ਸਬਕ ਸਿਖਾਉਣ ਲਈ ਸੜਕਾਂ ‘ਤੇ ਉਤਰੀਆਂ ਬੀਬੀਆਂ

ਜੂਨ ਤੋਂ ਹੁਣ ਤੱਕ ਇਹ ਭਾਰਤੀ ਨੌਸੇਨਾ ਦੀ ਚੌਥੀ ਅਹਿਮ ਫੌਜੀ ਡਰਿੱਲ ਹੈ। ਇਸ ਤੋਂ ਪਹਿਲਾਂ ਅਮਰੀਕਾ, ਜਾਪਾਨ ਅਤੇ ਰੂਸ ਦੇ ਨਾਲ ਠੀਕ ਅਜਿਹਾ ਹੀ ਨੌਸੈਨਿਕ ਅਭਿਆਸ ਪੂਰਾ ਕੀਤਾ ਜਾ ਚੁੱਕਿਆ ਹੈ। ਬੁੱਧਵਾਰ ਅਤੇ ਵੀਰਵਾਰ ਨੂੰ ਹੋਣ ਵਾਲੇ ਇਸ ਨੌਸੈਨਿਕ ਅਭਿਆਸ ਨੂੰ ਲੈ ਕੇ ਚੀਨ ਚਿੰਤਾ ‘ਚ ਪੈ ਗਿਆ ਹੈ। ਕਿਉਂਕਿ ਇਹ ਭਾਰਤ ਦੇ ਨਾਲ ਉਸਦੇ ਸੀਮਾ ਵਿਵਾਦ ਅਤੇ ਹਿੰਦ ਮਹਾਂਸਾਗਰ ਖੇਤਰ ‘ਚ ਉਸਦੀ ਨੌਸੈਨਾ ਦੀਆਂ ਵੱਧਦੀਆਂ ਗਤੀਵਿਧੀਆਂ ਦੇ ਵਿੱਚ ਆਯੋਜਿਤ ਹੋ ਰਿਹਾ ਹੈ।

ਐਂਵੇ ਹੀ ਨਹੀਂ ਦਿੱਲੀ ‘ਚ ਹੋਇਆ ਝਾੜੂ-ਝਾੜੂ,ਆਹ ਦੇਖਲੋ ਮਿੰਟਾਂ ‘ਚ ਖੁਸ਼ ਕਰਤੇ ਪੰਜਾਬ ਦੇ ਕਿਸਾਨ!

ਕੋਰੋਨਾ ਮਹਾਮਾਰੀ ਦੇ ਚੱਲਦਿਆਂ ਚੀਨ – ਆਸਟ੍ਰੇਲੀਆ ਦੇ ਰਿਸ਼ਤਿਆਂ ‘ਚ ਵੀ ਕੁੜੱਤਣ ਆਈ ਹੈ। ਇਸ ਲਿਹਾਜ਼ ਤੋਂ ਆਸਟ੍ਰੇਲੀਆ ਦਾ ਭਾਰਤ ਦੇ ਨਾਲ ਆਉਣਾ ਚੀਨ ਲਈ ਚਿੰਤਾ ਦਾ ਵਿਸ਼ਾ ਹੈ। ਬੀਜਿੰਗ ਦੋਵੇਂ ਦੇਸ਼ਾਂ ਦੀ ਨੌਸੈਨਾ ਦੇ ਸੰਯੁਕਤ ਯੁੱਧਾਭਿਆਸ ‘ਤੇ ਨਜ਼ਰ ਬਣਾਈ ਹੋਈ ਹੈ। ਉਥੇ ਹੀ ਭਾਰਤ ਨੇ ਇਸ ਯੁੱਧਾਭਿਆਸ ਨਾਲ ਚੀਨ ਨੂੰ ਇਹ ਸਪੱਸ਼ਟ ਸੁਨੇਹੇ ਦੇ ਦਿੱਤੇ ਹਨ ਕਿ ਉਸਦੇ ਮੁਕਾਬਲੇ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ ਅਤੇ ਉਸਦੇ ਸਾਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button