Kim Jong Un ਦੀ ਹੁਣ ਸੁੱਕ ਕੇ ਹੋਈ ਅਜਿਹੀ ਹਾਲਤ
ਪਯੋਂਗਯਾਂਗ : ਉਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ – ਉਨ ( Kim Jong – un ) ਇੱਕ ਦਮ ਪਤਲੇ ਹੋ ਗਏ ਹਨ ਜਿਸਦੀ ਵਜ੍ਹਾ ਨਾਲ ਉਹ ਬਿਮਾਰ ਨਜ਼ਰ ਆਉਂਦੇ ਹਨ। ਪਹਿਲਾਂ ਕਾਫ਼ੀ ਮੋਟੇ – ਦਿਖਣ ਵਾਲੇ ਕਿਮ ਦੀ ਸਿਹਤ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਹਨ ਕਿ ਆਖਿਰ ਉਨ੍ਹਾਂ ਦਾ ਭਾਰ ਲਗਾਤਾਰ ਕਿਉਂ ਘੱਟਦਾ ਜਾ ਰਿਹਾ ਹੈ। ਹਾਲ ਹੀ ‘ਚ ਸਾਹਮਣੇ ਆਈ ਇੱਕ ਫੋਟੋ ਨੂੰ ਦੇਖਕੇ ਤਾਂ ਲੱਗਦਾ ਹੈ ਕਿ ਕਿਮ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ।
🔴LIVE :ਬੀਜੇਪੀ ਪ੍ਰਧਾਨ ਨੇ ਛੱਡੀ ਮੋਦੀ ਦੀ ਕੁਰਸੀ! ਕਿਸਾਨਾਂ ਲਈ ਡਟਿਆ,ਕੇਜਰੀਵਾਲ ਦੀ ਕੈਪਟਨ ਨੂੰ ਦਹਾੜ
ਮੀਡੀਆ ਰਿਪੋਰਟ ਅਨੁਸਾਰ ਉਤਰ ਕੋਰੀਆ ਦੇ ਸ਼ਾਸਕ ਕਿਮ ਨੇ ਕਾਫ਼ੀ ਭਾਰ ਘੱਟ ਕੀਤਾ ਹੈ। ਕਿਮ ਦੀ ਨਵੰਬਰ -ਦਸੰਬਰ 2020 ਦੀ ਤਸਵੀਰ ਨੂੰ ਜੂਨ 2021 ਨਾਲ ਤੁਲਣਾ ਕਰਨ ‘ਤੇ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਤਾਨਾਸ਼ਾਹ ਦਾ ਭਾਰ ਘਟਿਆ ਹੈ। ਇੰਨਾ ਹੀ ਨਹੀਂ ਹਾਲ ਦੀਆਂ ਤਸਵੀਰਾਂ ‘ਚ ਤਾਂ ਕਿਮ ਦੀ ਹਾਲਤ ਹੋਰ ਪਤਲੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਘੱਟ ਵਜ਼ਨ ਦੇਖ ਕੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲੱਗਣ ਲੱਗੀਆਂ ਹਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਦੇ ਭਾਰ ਬਾਰੇ ਪੂਰੀ ਦੁਨੀਆ ‘ਚ ਇੰਨੀ ਚਰਚਾ ਕਿਉਂ ਹੋ ਰਹੀ ਹੈ?
ਲੱਖਾ ਸਿਧਾਣਾ ਨੇ ਘੇਰਲਿਆ ਖੇਤੀਬਾੜੀ ਮੰਤਰੀਹੋ ਗਿਆ ਪੂਰਾ ਗਰਮ,ਕਹਿੰਦਾ ਜੇ ਮੈਂ..
ਦਰਅਸਲ ਪੂਰੀ ਦੁਨੀਆ ਉੱਤਰੀ ਕੋਰੀਆ ‘ਤੇ ਕਿਮ-ਜੋਂਗ-ਉਨ ਦੀ ਪਕੜ ਬਾਰੇ ਸੁਰਾਗ ਲੱਭ ਰਹੀ ਹੈ। ਕਿਮ ਦੇ ਪਰਿਵਾਰ ਵਿਚ ਦਿਲ ਦੀ ਬਿਮਾਰੀ ਦਾ ਇਤਿਹਾਸ ਹੈ, ਜਿਸ ਤੋਂ ਬਾਅਦ ਉਸ ਦੀ ਸਿਹਤ ਤੇ ਭਾਰ ਬਾਰੇ ਲੋਕਾਂ ਵਿਚ ਉਤਸੁਕਤਾ ਪੈਦਾ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ, ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਦੇਸ਼ ਦੇ ਲੋਕ ਇਸ ਮਾਮਲੇ ਤੋਂ ਚਿੰਤਤ ਹਨ। ਚੈਨਲ ਨੇ ਪਿਯੋਂਗਯਾਂਗ ਨਿਵਾਸੀ ਦਾ ਇੱਕ ਬਿਆਨ ਵੀ ਪ੍ਰਸਾਰਿਤ ਕੀਤਾ ਜਿਸ ਨੇ ਕਿਮ ਦੀ ਤਾਜ਼ਾ ਵੀਡੀਓ ਫੁਟੇਜ ਵੇਖਣ ਤੋਂ ਬਾਅਦ ਦੇਸ਼ ਦੇ ਸਰਵਉੱਚ ਨੇਤਾ ਦੀ ਸਿਹਤ ਪ੍ਰਤੀ ਚਿੰਤਾ ਜ਼ਾਹਰ ਕੀਤੀ। ਇਕ ਨਿਵਾਸੀ ਨੇ ਰਾਜ ਮੀਡੀਆ ਨੂੰ ਦੱਸਿਆ ਕਿ ਕਿਮ ਜੋਨ ਦੇ ਭਾਰ ਬਾਰੇ ਵਿਚਾਰ ਵਟਾਂਦਰਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਲੋਕਾਂ ਨੇ ਉਨ੍ਹਾਂ ਦੇ ਕਾਫ਼ੀ ਕਮਜ਼ੋਰ ਸਰੀਰ ਨੂੰ ਦੇਖਿਆ। ਉਸ ਨਾਗਰਿਕ ਨੇ ਕਿਹਾ ਕਿ ਕਿਮ ਜੋਨ ਨੂੰ ਇੰਨੀ ਕਮਜ਼ੋਰ ਹਾਲਤ ਵਿੱਚ ਦੇਖ ਕੇ ਲੋਕਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ।
🔴LIVE : ਸਿੱਧੂ ਨੂੰ ਮਿਲੇਗੀ ਪ੍ਰਧਾਨਗੀ? ਕੇਜਰੀਵਾਲ ਦਾ ਪੰਜਾਬੀਆਂ ਨੂੰ ਤੋਹਫਾ! ਨਰਿੰਦਰ ਤੋਮਰ ਦਾ ਵੱਡਾ ਬਿਆਨ
20 ਕਿਲੋ ਘਟਿਆ ਭਾਰ
4 ਜੂਨ ਤੋਂ ਬਾਅਦ ਕਿਮ ਜੋਂਗ ਦੇ ਪਤਲੇ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ। ਦੱਖਣੀ ਕੋਰੀਆ ਦੇ ਮੀਡੀਆ ਨੇ ਵੀ ਕਿਮ ਦੇ ਭਾਰ ਬਾਰੇ ਖਬਰ ਦਿੱਤੀ ਹੈ। ਦੱਖਣੀ ਕੋਰੀਆ ਦੇ ਮੀਡੀਆ ਨੇ ਦੱਸਿਆ ਕਿ ਉੱਤਰ ਕੋਰੀਆ ਦਾ ਨੇਤਾ ਪਤਲਾ ਹੋ ਗਿਆ ਹੈ। ਇਸ ਦੇ ਨਾਲ ਹੀ ਕਿਮ ਜੋਂਗ ਉਨ ਦੀ ਕਮਰ ਦੁਆਲੇ ਬੰਨ੍ਹੀ ਬੈਲਟ ਵੀ ਵਿਖਾਈ ਗਈ। ਕਿਮ (ਕੱਦ 5 ਫੁੱਟ 8) ਦਾ ਕੁਝ ਮਹੀਨੇ ਪਹਿਲਾਂ 140 ਕਿੱਲੋ ਤੋਂ ਵੀ ਵੱਧ ਭਾਰ ਸੀ। 37 ਸਾਲਾ ਕਿਮ ਜੋਂਗ ਨੇ ਸਾਲ 2011 ਵਿੱਚ ਆਪਣੇ ਪਿਤਾ ਦੇ ਦਿਹਾਂਤ ਦੇ ਬਾਅਦ ਤੋਂ ਹੀ ਉੱਤਰੀ ਕੋਰੀਆ ਨੂੰ ਸੰਭਾਲ ਰਿਹਾ ਹੈ। ਕਿਮ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਲਓ ਖੜ੍ਹ ਗਈਆਂ ਸਰਕਾਰੀ ਬੱਸਾਂ! ਬੰਦ ਹੋ ਗਏ ਬੱਸ ਸਟੈਂਡ! ਹੁਣ ਕਿੱਧਰ ਨੂੰ ਜਾਣ ਲੋਕ?
ਪੱਛਮੀ ਦੇਸ਼ਾਂ ਲਈ ਸਮੱਸਿਆਵਾਂ
1948 ਵਿਚ ਉੱਤਰੀ ਕੋਰੀਆ ਦੀ ਸਥਾਪਨਾ ਤੋਂ ਬਾਅਦ, ਕਿਮ-ਇਲ-ਗਾਇਆ ਉੱਤਰੀ ਕੋਰੀਆ ‘ਤੇ ਸ਼ਾਸਨ ਕੀਤਾ। ਉੱਤਰੀ ਕੋਰੀਆ ਦਾ ਪ੍ਰਮਾਣੂ ਹਥਿਆਰ ਪ੍ਰੋਗਰਾਮ ਪੱਛਮੀ ਮੁਲਕਾਂ, ਖ਼ਾਸ ਕਰਕੇ ਸੰਯੁਕਤ ਰਾਜ ਅਮਰੀਕਾ ਲਈ ਇੱਕ ਵੱਡੀ ਸਮੱਸਿਆ ਰਿਹਾ ਹੈ, ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਇਸ ਛੋਟੇ ਦੇਸ਼ ਨੇ ਵਿਸ਼ਵ ਨਾਲੋਂ ਆਪਣੇ ਸੰਬੰਧ ਤੋੜ ਲਏ ਹਨ। ਕਿਮ ਨੇ ਕੁਝ ਹਫ਼ਤੇ ਪਹਿਲਾਂ ਦਾਅਵਾ ਕੀਤਾ ਸੀ ਕਿ ਕੋਰੋਨਾ ਪੀਰੀਅਡ ਦੌਰਾਨ ਦੁਨੀਆ ਨਾਲ ਸਬੰਧ ਤੋੜਨ ਤੋਂ ਬਾਅਦ ਉੱਤਰੀ ਕੋਰੀਆ ਵਿੱਚ ਵਾਇਰਸ ਮਹਾਮਾਰੀ ਦੀ ਲਾਗ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ। ਅਮਰੀਕਾ ਦੀ ਗੱਲ ਕਰੀਏ ਤਾਂ ਉਹ ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਕਿਮ ਜੋਂਗ ਉਨ ਦੇ ਬਾਅਦ ਆਉਣ ਵਾਲੇ ਦੇਸ਼ ਦੇ ਭਵਿੱਖ ਨਾਲ ਨਜਿੱਠਣਾ ਚਾਹੁੰਦਾ ਹੈ।
ਜ਼ਿੰਦਗੀ ‘ ਚ ਕਾਮਯਾਬ ਹੋਣ ਲਈ ਦੇਖੋ ਆਹ ਵੀਡਿਓ , ਮਿਲੇਗਾ ਮਾਣ- ਸਨਮਾਨ! ਨੌਜਵਾਨ ਜਰੂਰ ਦੇਖਣ
ਕਿਮ ਜੋਂਗ ਪਹਿਲਾਂ ਵੀ ਰਹੇ ਸਨ ਗਾਇਬ
ਇੰਝ ਇੱਕ ਮਹੀਨੇ ਲਾਪਤਾ ਰਹਿਣ ਤੋਂ ਪਹਿਲਾਂ, ਕਿਮ 2014 ਵਿੱਚ ਵੀ ਛੇ ਹਫ਼ਤੇ ਜਨਤਾ ਦੀ ਨਜ਼ਰ ਤੋਂ ਓਹਲੇ ਰਹੇ ਸਨ। ਇਹ ਸਭ ਤੋਂ ਲੰਬਾ ਸਮਾਂ ਸੀ ਕਿਮ ਇੰਨੇ ਲੰਬੇ ਸਮੇਂ ਤੋਂ ਲੋਕਾਂ ਦੀ ਨਜ਼ਰ ਤੋਂ ਦੂਰ ਰਹੇ। ਜਦੋਂ ਉਹ ਵਾਪਸ ਆਏ ਸਨ, ਕਿਮ ਨੂੰ ਇੱਕ ਸੋਟੀ ਸਹਾਰੇ ਤੁਰਦੇ ਵੇਖਿਆ ਗਿਆ ਸੀ, ਜਿਸ ਤੋਂ ਇਹ ਅੰਦਾਜ਼ਾ ਲਾਇਆ ਗਿਆ ਸੀ ਕਿ ਉਹ ਗਠੀਆ ਤੋਂ ਪੀੜਤ ਹਨ।
DPRK state media gave a rare official admission of Kim Jong Un’s recent weight loss on Friday.
“Seeing our respected comrade General Secretary become emaciated like that, all the people became so heartbroken,” a Pyongyang man told KCTV in an interview.https://t.co/rxSD8C7qnu
— NK NEWS (@nknewsorg) June 28, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.