Breaking NewsD5 specialIndiaNewsPoliticsPunjab

KEJRIWAL ਨਾਲ ਨਰਾਜ਼ ਹੋਇਆ BAINS, ਵਧਾਈ ਦਿੰਦੇ ਨੇ ਕੱਢ’ਤਾ ਦਿਲ ਦਾ ਗੁਬਾਰ

ਨਵੀਂ ਦਿੱਲੀ : ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਲੁਧਿਆਣਾ ਵਿੱਚ ਜਸ਼ਨ ਮਨਾਇਆ ਗਿਆ ਹੈ। ਤਾਂ ਉਥੇ ਹੀ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਇਹ ਵਿਕਾਸ ਦੀ ਜਿੱਤ ਹੋਈ ਹੈ ਉੱਧਰ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਆਮ ਆਦਮੀ ਪਾਰਟੀ ਦੇ ਆਗੂ ਰਹਿ ਚੁੱਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਨੇ ਵਿਕਾਸ ਦੇ ਨਾਮ ‘ਤੇ ਆਪਣੀ ਵੋਟ ਦਿੱਤੀ ਹੈ ਜਿਸ ਦਾ ਨਤੀਜਾ ਦੇਖਣ ਨੂੰ ਮਿਲਿਆ ਹੈ।

KEJRIWAL ਨਾਲ ਨਰਾਜ਼ ਹੋਇਆ BAINS, ਵਧਾਈ ਦਿੰਦੇ ਨੇ ਕੱਢ’ਤਾ ਦਿਲ ਦਾ ਗੁਬਾਰ, ਦੱਸ ‘ਤਾ ਕੇਜਰੀਵਾਲ ਦੀ ਜਿੱਤ ਦਾ ਕਾਰਨ (Video)

ਆਮ ਆਦਮੀ ਪਾਰਟੀ ਕਿ ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਵਿਕਾਸ ਦੇ ਨਾਂ ‘ਤੇ ਆਪਣਾ ਫਤਵਾ ਦਿੱਤਾ ਅਤੇ ਧਰਮ ਦੇ ਨਾਂ ‘ਤੇ ਸਿਆਸਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਮਿਲ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਜਿੱਤ ਦੇ ਨਾਲ ਪੰਜਾਬ ਦੇ ਵਰਕਰਾਂ ਦਾ ਵੀ ਜੋਸ਼ ਵਧੇਗਾ ਅਤੇ ਇਨ੍ਹਾਂ ਨਤੀਜਿਆਂ ਨਾਲ ਆਉਣ ਵਾਲੇ ਦਿਨਾਂ ‘ਚ ਪੰਜਾਬ ਦੀ ਸਿਆਸਤ ‘ਤੇ ਵੀ ਅਸਰ ਦਿਖੇਗਾ।

ਕਾਂਗਰਸੀ MLA ਨੇ ਕੇਜਰੀਵਾਲ ਦੀ ਕੀਤੀ ਤਾਰੀਫ, ਕੈਪਟਨ ਨੂੰ ਨਕਲ ਕਰਨ ਦੀ ਦਿੱਤੀ ਸਲਾਹ

ਉਧਰ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਆਮ ਆਦਮੀ ਪਾਰਟੀ ਦੇ ਆਗੂ ਰਹਿ ਚੁੱਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਵਿਕਾਸ ਦੇ ਨਾਂ ‘ਤੇ ਵੋਟ ਦਿੱਤੀ ਅਤੇ ਇਹ ਸਾਬਤ ਕਰ ਦਿੱਤਾ ਕਿ ਲੋਕਤੰਤਰ ਦੇ ਵਿੱਚ ਅੱਜ ਵੀ ਵਿਕਾਸ ਨੂੰ ਲੈ ਕੇ ਹੀ ਲੋਕ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਝੂਠ ਬੋਲਣ ਵਾਲਿਆਂ ਨੂੰ ਕਰਾਰੀ ਚਪੇੜ ਮਾਰੀ ਹੈ ਅਤੇ ਉਨ੍ਹਾਂ ਕਿਹਾ ਫਿਲਹਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ‘ਚ ਅਜੇ ਕਾਫ਼ੀ ਸਮਾਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button