Breaking NewsD5 specialIndiaNewsPoliticsPunjab

ਆਹ ਕੀ ਬੋਲ ਗਏ ਮਜੀਠੀਆ (ਵੀਡੀਓ)

ਰੂਪਨਗਰ : ਅੰਮ੍ਰਿਤਸਰ ਰਾਜਾਸਾਂਸੀ ਦੇ ਨਿਰੰਕਾਰੀ ਭਵਨ ਤੇ ਹਮਲਾ ਅਤੇ ਬਾਅਦ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਮਾਮਲਾ ਦਿਨੋਂ ਦਿਨ ਗਰਮਾਉਂਦਾ ਹੀ ਜਾ ਰਿਹਾ ਹੈ। ਇੱਕ ਪਾਸੇ ਜਿਥੇ ਫੜ੍ਹੇ ਗਏ ਮੁਲਜ਼ਮਾਂ ਦੇ ਬੰਬ ਧਮਾਕੇ ਚ ਸ਼ਾਮਿਲ ਹੋਣ ਤੇ ਸੰਸਾ ਜਤਾਇਆ ਜਾ ਰਿਹਾ ਹੈ। ਉਥੇ ਹੀ ਵਿਰੋਧੀ ਧਿਰਾਂ ਵੀ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ ਤੇ ਉਂਗਲਾਂ ਚੁੱਕ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਤਾਂ ਬੰਬ ਧਮਾਕਾ ਮਾਮਲੇ ਤੇ ਬੋਲਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਪਹਿਲਾਂ ਵੀ ਅਜਿਹੇ ਹੀ ਝੂਠੇ ਮਾਮਲਿਆਂ ‘ਚ ਕਈ ਨੌਜਵਾਨਾਂ ਨੂੰ ਮਰਵਾ ਚੁੱਕੀ ਹੈ।

Read Also ਬਿਕਰਮ ਮਜੀਠੀਆ ਦਾ ਪੂਰਾ ਪਰਿਵਾਰ ‘ਕੌਮ ਦਾ ਗੱਦਾਰ’? ਖੁੱਲ੍ਹੇ ਵੱਡੇ ਰਾਜ

ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਸੂਬੇ ਦੀ ਕੈਪਟਨ ਸਰਕਾਰ, ਇੱਕ ਵਾਰ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਬੰਬ ਧਮਾਕਾ ਮਾਮਲੇ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਵਿਰੋਧੀਆਂ ਦੀ ਨਿਸ਼ਾਨੇ ਤੇ ਹੈ, ਕੀ ਫੂਲਕਾ, ਕੀ ਸਿਮਰਜੀਤ ਬੈਂਸ ਅਤੇ ਕੀ ਬਿਕਰਮ ਮਜੀਠੀਆ, ਸਭ ਦਾ ਇੱਕੋ ਹੀ ਸੁਰ ਹੈ, ਕਿ ਇਹ ਧਮਾਕਾ ਸਰਕਾਰੀ ਸ਼ਹਿ ਤੇ ਹੋਇਆ ਹੈ ਪਰ ਸਰਕਾਰ ਇਸ ਧਮਾਕੇ ਨੂੰ ਖਾਲਿਸਤਾਨੀ ਜਥੇਬੰਦੀਆਂ ਨਾਲ ਜੁੜੇ ਹੋਣ ਦਾ ਦਾਅਵਾ ਕਰ ਰਹੀ ਹੈ।ਫਿਲਹਾਲ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੇ ਪੁਲਿਸ ਸਾਹਮਣੇ ਆਪਣਾ ਜ਼ੁਰਮ ਦਾ ਇਕਰਾਰਨਾਮਾ ਵੀ ਕਰ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Check Also
Close
Back to top button