Breaking NewsD5 specialIndiaNewsTop News

Karnal ‘ਚ ਕਿਸਾਨਾਂ ਦੀ ਮਹਾ ਪੰਚਾਇਤ ਨੂੰ ਲੈ ਕੇ ਪ੍ਰਸ਼ਾਸਨ ਅਲਰਟ, ਭਾਰੀ ਸੁਰੱਖਿਆ ਤੈਨਾਤ

ਕਰਨਾਲ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਬਾਅਦ ਅੱਜ ਹਰਿਆਣਾ ਦੇ ਕਰਨਾਲ ‘ਚ ਕਿਸਾਨਾਂ ਦੀ ਮਹਾ ਪੰਚਾਇਤ ਹੈ। ਮਹਾ ਪੰਚਾਇਤ ਤੋਂ ਪਹਿਲਾਂ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਕਿਸਾਨ ਮਹਾ ਪੰਚਾਇਤ ਦੇ ਮੱਦੇਨਜ਼ਰ ਕਰਨਾਲ ਦੇ ਅਨਾਜ ਮੰਡੀ ਇਲਾਕੇ ‘ਚ ਅੱਜ ਭਾਰੀ ਗਿਣਤੀ ‘ਚ ਸੁਰੱਖਿਆ ਤੈਨਾਤ ਕੀਤੀ ਗਈ ਹੈ। ਇਸਦੇ ਨਾਲ ਹੀ ਸੂਬਾ ਸਰਕਾਰ ਨੇ 4 ਜ਼ਿਲ੍ਹਿਆਂ ਇੰਟਰਨੈਟ, ਮੋਬਾਇਲ ਅਤੇ ਐਸਐਮਐਸ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਧਾਰਾ 144 ਲਗਾਈ ਹੈ। ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਤੇ ਪਾਨੀਪਤ ‘ਚ ਇੰਟਰਨੈੱਟ ਬੰਦ ਕਰ ਦਿੱਤਾ ਹੈ।

🔴LIVE : ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ! ਕਿਸਾਨਾਂ ਦੇ ਹੱਕ ’ਚ ਫੈਸਲਾ, ਰਾਤੋ-ਰਾਤ ਹਰਿਆਣਾ ਪਹੁੰਚੇ ਹਜ਼ਾਰਾਂ ਕਿਸਾਨ!

ਉੱਥੇ ਹੀ ਵੱਡੀ ਗਿਣਤੀ ’ਚ ਕਿਸਾਨਾਂ ਨੇ ਕਰਨਾਲ ਵੱਲ ਕੂਚ ਕਰ ਦਿੱਤਾ ਹੈ। ਜਿਸ ਨੂੰ ਦੇਖਦੇ ਹੋਏ ਉੱਥੇ ਸੁਰੱਖਿਆ ਇੰਤਜ਼ਾਮ ਸਖ਼ਤ ਕਰ ਦਿੱਤੇ ਗਏ ਹਨ। ਜਿਸ ਕਰ ਕੇ ਸਥਿਤੀ ਤਣਾਅਪੂਰਨ ਹੋ ਸਕਦੀ ਹੈ। ਕਰਨਾਲ ਦੇ ਅਨਾਜ ਮੰਡੀ ਏਰੀਆ ’ਚ ਵੱਡੀ ਗਿਣਤੀ ’ਚ ਸੁਰੱਖਿਆ ਫ਼ੋਰਸ ਤਾਇਨਾਤ ਹੈ। ਉੱਥੇ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਐੱਸ.ਪੀ. ਅਤੇ ਡੀ.ਐੱਸ.ਪੀ. ਵੀ ਤਾਇਨਾਤ ਰਹਿਣਗੇ। ਜ਼ਿਕਰਯੋਗ ਹੈ ਕਿ ਕਿਸਾਨਾਂ ਦੁਆਰਾ ਕਰਨਾਲ ਮਿੰਨੀ ਸਕੱਤਰੇਤ ਦਾ ਇਹ ਘਿਰਾਉ ਬੀਤੀ 28 ਅਗਸਤ ਨੂੰ ਕਰਨਾਲ ਵਿੱਚ ਹੋਏ ਲਾਠੀਚਾਰਜ ਨੂੰ ਲੈ ਕੇ ਕੀਤਾ ਜਾ ਰਿਹਾ ਹੈ।

Kisan Bill 2020 : ਖੱਟਰ ਨੂੰ ਬਿਪਤਾ! ਫੇਰ ਟੁੱਟਣਗੇ ਬੈਰੀਕੇਡ || D5 Channel Punjabi

ਲਾਠੀਚਾਰਜ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਐੱਸ.ਡੀ.ਐੱਮ. ਆਊਸ਼ ਸਿਨਹਾ ਕਿਸਾਨਾਂ ‘ਤੇ ਲਾਠੀ ਵਰ੍ਹਾਉਣ ਦਾ ਹੁਕਮ ਦਿੰਦੇ ਹੋਏ ਨਜ਼ਰ  ਆਏ। ਉਸੇ ਰਾਤ ਇੱਕ ਕਿਸਾਨ ਦੀ ਮੌਤ ਵੀ ਹੋਈ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਮੰਗ ਰੱਖੀ ਹੈ ਕਿ ਕਿਸਾਨ  ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਐੱਸ.ਡੀ.ਐੱਮ. ਆਊਸ਼ ਸਿਨਹਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਵੇ। ਕਿਸਾਨਾਂ ਨੇ ਇਨ੍ਹਾਂ ਮੰਗਾਂ ਨੂੰ ਲੈ ਕੇ ਕੱਲ ਕਰਨਾਲ ਵਿੱਚ ਮਹਾਪੰਚਾਇਤ ਅਤੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button