Breaking NewsD5 specialNewsPress ReleasePunjab

ਬੈਂਕਾਂ ਦੀ ਕਾਇਆ ਕਲਪ ਲਈ ਗੋਲਡ ਲੋਨ ਤੇ ਬੀਮਾ ਸਕੀਮਾਂ ਦੇ ਨਾਲ ਨਵੀਂ ਭਰਤੀ ਅਤੇ ਕੰਪਿਊਟਰੀਕਰਨ ਦਾ ਕੀਤਾ ਜਾ ਰਿਹਾ ਕੰਮ: ਸਹਿਕਾਰਤਾ ਮੰਤਰੀ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਨਾਲ ਮੁਕਾਬਲੇ ਦਾ ਸੱਦਾ
ਨਾਬਾਰਡ ਨੂੰ ਸਹਾਇਤਾ ਰਾਸ਼ੀ ਸਹਿਕਾਰੀ ਬੈਂਕਾਂ ਰਾਹੀਂ ਜਾਰੀ ਕਰਨ ਦੀ ਕੀਤੀ ਅਪੀਲ: ਸਹਿਕਾਰਤਾ ਮੰਤਰੀ
ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਪੰਜਾਬ ਰਾਜ ਸਹਿਕਾਰੀ ਬੈਂਕਾਂ ਵਿੱਚ ਰਲੇਵੇਂ ਉਪਰੰਤ ਚੁਣੌਤੀਆਂ ਲਈ ਤਿਆਰ ਰਹਿਣ ਦਾ ਦਿੱਤਾ ਸੱਦਾ
ਪੰਜਾਬ ਰਾਜ ਸਹਿਕਾਰੀ ਬੈਂਕ ਵੱਲੋਂ ਨਾਬਾਰਡ ਦੀ ਸਹਾਇਤਾ ਨਾਲ ‘ਸਹਿਕਾਰੀ ਬੈਂਕਾਂ ਲਈ ਨਵੇਂ ਵਪਾਰਕ ਮੌਕਿਆਂ ਅਤੇ ਮਾਈਕਰੋ ਫਾਇਨਾਂਸ’ ਬਾਰੇ ਕਰਵਾਈ ਗਈ ਵਰਕਸ਼ਾਪ
ਚੰਡੀਗੜ੍ਹ:ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੇ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਦੇ ਮੁਕਾਬਲੇ ਦਾ ਸੱਦਾ ਦਿੰਦਿਆਂ ਸਹਿਕਾਰੀ ਬੈਂਕਾਂ ਦੀ ਮੁਕੰਮਲ ਕਾਇਆ ਕਲਪ ਕਰਨ ਲਈ ਵਿਆਪਕ ਯੋਜਨਾਵਾਂ ਦਾ ਐਲਾਨ ਕਰਦਿਆਂ ਗੋਲਡ ਲੋਨ, ਬੀਮਾ ਸਕੀਮਾਂ ਸ਼ੁਰੂ ਕਰਨ ਦੀ ਗੱਲ ਕਹੀ। ਇਸ ਦੇ ਨਾਲ ਹੀ ਬੈਂਕਾਂ ਵਿੱਚ ਸਟਾਫ ਦੀ ਕਮੀ ਲਈ ਨਵੀਂ ਭਰਤੀ ਕਰਨ, ਨੈਟ ਬੈਂਕਿੰਗ ਆਦਿ ਸੇਵਾਵਾਂ ਲਈ ਨਵੀਂ ਤਕਨਾਲੋਜੀ ਅਪਣਾਉਣ ਅਤੇ ਸਹਿਕਾਰੀ ਸੁਸਾਇਟੀਆਂ ਦੇ ਕੰਪਿਊਟਰੀਕਰਨ ਦੇ ਕੰਮ ਨੇਪਰੇ ਨੇਪਰੇ ਚਾੜ੍ਹਨ ਦੀ ਗੱਲ ਕਰਦਿਆਂ ਸਹਿਕਾਰੀ ਬੈਂਕ ਨੂੰ ਸੂਬੇ ਦਾ ਮੋਹਰੀ ਬੈਂਕ ਬਣਾਉਣ ਦਾ ਤਹੱਈਆ ਕੀਤਾ।

ਲਓ ਕੇਂਦਰ ਪਿੱਛੇ ਹਟਣ ਨੂੰ ਹੋਈ ਤਿਆਰ,ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ

ਇਹ ਗੱਲ ਸਹਿਕਾਰਤਾ ਮੰਤਰੀ ਸ. ਰੰਧਾਵਾ ਅੱਜ ਪੰਜਾਬ ਰਾਜ ਸਹਿਕਾਰੀ ਬੈਂਕ (ਪੀ.ਐਸ.ਸੀ.ਬੀ.) ਵੱਲੋਂ ਨਾਬਾਰਡ ਦੇ ਸਹਿਯੋਗ ਨਾਲ ਇਥੇ ‘ਸਹਿਕਾਰੀ ਬੈਂਕਾਂ ਲਈ ਨਵੇਂ ਵਪਾਰਕ ਮੌਕਿਆਂ ਅਤੇ ਮਾਈਕਰੋ ਫਾਇਨਾਂਸ’ ਬਾਰੇ ਕਰਵਾਈ ਗਈ ਵਰਕਸ਼ਾਪ’ ਦਾ ਉਦਘਾਟਨ ਕਰਦਿਆਂ ਕਹੀ।ਸ. ਰੰਧਾਵਾ ਨੇ ਕਿਹਾ ਕਿ ਸੂਬੇ ਵਿੱਚ ਸਹਿਕਾਰੀ ਬੈਂਕਾਂ ਦੀਆਂ 802 ਬਰਾਂਚਾਂ ਹਨ ਅਤੇ ਪੰਜਾਬ ਦੇ ਦੂਰ-ਦੁਰਾਡੇ ਸਥਿਤ ਦਿਹਾਤੀ ਖੇਤਰਾਂ ਤੱਕ ਇਸ ਬੈਂਕ ਦੀ ਪਹੁੰਚ ਹੈ ਪ੍ਰੰਤੂ ਬੈਂਕ ਦੀ ਕਾਰਜਪ੍ਰਣਾਲੀ ਵਿੱਚ ਪੇਸ਼ੇਵਾਰਨਾ ਪਹੁੰਚ ਦੀ ਘਾਟ ਕਾਰਨ ਪ੍ਰਾਈਵੇਟ ਬੈਂਕ ਵੱਧ ਕਾਰੋਬਾਰ ਕਰ ਰਹੇ ਹਨ।

BREAKING-ਹੁਣੇ-ਹੁਣੇ ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ,ਜਿੱਤ ਵੱਲ ਵਧੇ ਕਿਸਾਨ

ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕਾਂ ਨੂੰ ਪ੍ਰਾਈਵੇਟ ਬੈਂਕਾਂ ਨਾਲ ਮੁਕਾਬਲਾ ਕਰਨ ਲਈ ਆਪਣੇ ਕੰਮਕਾਜ ਵਿੱਚ ਕੁਸ਼ਲਤਾ ਲਿਆਉਣ ਦੇ ਨਾਲ ਤੇਜ਼ ਤਰਾਰ ਮਾਰਕੀਟਿੰਗ ਰਣਨੀਤੀਆਂ ਵੀ ਅਪਣਾਉਣੀਆਂ ਪੈਣਗੀਆਂ ਕਿਉਂਕਿ ਇਸ ਬੈਂਕ ਦਾ ਸਿੱਧਾ ਸਬੰਧ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਹਨ। ਜੇਕਰ ਬੈਂਕ ਆਰਥਿਕ ਤੌਰ ‘ਤੇ ਮਜ਼ਬੂਤ ਹੋਵੇਗਾ ਤਾਂ ਸੂਬੇ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਨਾਲ ਸਾਧਾਰਣ ਲੋਕਾਂ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਬੈਂਕਾਂ ਵਿੱਚ ਹੁੰਦੀਆਂ ਧਾਂਦਲੀਆਂ ਅਤੇ ਡਿਊਟੀ ਵਿੱਚ ਕੋਤਾਹੀ ਨੂੰ ਗੰਭੀਰਤਾ ਨਾਲ ਲੈਂਦਿਆਂ ਅਨੁਸ਼ਾਸਹੀਣਤਾ ਨੂੰ ਨਾ ਬਰਦਾਸ਼ਤ ਕਰਨ ਦੀ ਗੱਲ ਕਹੀ।

ਲਓ ਜੀ ਕਿਸਾਨਾਂ ਨੇ ਬਣਾ ਲਿਆ ਜਹਾਜ਼ !ਹੁਣ ਨੀ ਬੇਰੀਕੇਡਾਂ ਦੀ ਪਰਵਾਹ !ਕੇਂਦਰ ਨੂੰ ਪਾਤੀ ਨਵੀਂ ਭਸੂੜੀ !

ਉਨ੍ਹਾਂ ਕਿਹਾ ਕਿ ਤਕੜੇ ਕਰਜ਼ਦਾਰਾਂ ਖਿਲਾਫ ਕਾਰਵਾਈ ਲਈ ਬੈਂਕ ਅਧਿਕਾਰੀ ਸਖਤੀ ਨਾਲ ਪੇਸ਼ ਆਉਣ।ਸਹਿਕਾਰਤਾ ਮੰਤਰੀ ਨੇ ਨਾਬਾਰਡ ਦਾ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਨੂੰ 750 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਲਈ ਧੰਨਵਾਦ ਕਰਦਿਆਂ ਨਾਲ ਹੀ ਇਹ ਵੀ ਅਪੀਲ ਕੀਤੀ ਕਿ ਨਾਬਾਰਡ ਸੂਬਾ ਸਰਕਾਰ ਨੂੰ ਫੰਡ ਜਾਰੀ ਕਰਦਿਆਂ ਇਹ ਸ਼ਰਤ ਲਗਾਏ ਕਿ ਇਨ੍ਹਾਂ ਦੀ ਵਰਤੋਂ ਸਹਿਕਾਰੀ ਬੈਂਕਾਂ ਰਾਹੀਂ ਕੀਤੀ ਜਾਵੇ ਜਿਸ ਨਾਲ ਬੈਂਕਾਂ ਹੋਰ ਪੈਰਾਂ ਸਿਰ ਹੋਣਗੇ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ ਇੰਡੀਆ ਵੱਲੋਂ ਸਿਧਾਂਤਕ ਪ੍ਰਵਾਨਗੀ ਮਿਲਣ ਉਪਰੰਤ ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਦਾ ਪੰਜਾਬ ਰਾਜ ਸਹਿਕਾਰੀ ਬੈਂਕਾਂ ਵਿੱਚ ਰਲੇਵੇਂ ਨੂੰ ਹਰੀ ਝੰਡੀ ਮਿਲ ਗਈ ਹੈ ਅਤੇ ਹੁਣ ਇਹ ਜਲਦ ਹੋ ਜਾਵੇਗਾ ਜਿਸ ਨਾਲ ਜਿੱਥੇ ਬੈਂਕ ਮਜ਼ਬੂਤ ਹੋਵੇਗਾ ਉਥੇ ਰਲੇਵੇਂ ਨਾਲ ਨਵੀਆਂ ਚੁਣੌਤੀਆਂ ਸਾਹਮਣਾ ਕਰਨ ਲਈ ਬੈਂਕ ਕਰਮੀ ਤਿਆਰ ਰਹਿਣ।

ਲਓ ਸਰਦਾਰ ਨੇ ਗੱਡਿਆ ਨੇਪਾਲ ‘ਚ ਕਿਸਾਨੀ ਝੰਡਾ,ਨੇਪਾਲੀਆਂ ਨੇ ਕਿਸਾਨਾਂ ਦੇ ਹੱਕ ‘ਚ ਮਾਰਿਆ ਲਲਕਾਰਾ!

ਉਨ੍ਹਾਂ ਕਿਹਾ ਕਿ ਬੈਂਕ ਵਿੱਚ 1600 ਸਟਾਫ ਦੀ ਭਰਤੀ ਦੀ ਯੋਜਨਾ ਹੈ ਜਿਸ ਵਿੱਚੋਂ ਪਹਿਲੇ ਪੜਾਅ ਵਿੱਚ 800 ਸਟਾਫ ਦੀ ਭਰਤੀ ਜਲਦ ਕਰ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਨਾਬਾਰਡ ਦੇ ਚੀਫ ਜਨਰਲ ਮੈਨੇਜਰ ਰਾਜੀਵ ਸਵੈਚ ਨੇ ਬੋਲਦਿਆਂ ਕਿਹਾ ਕਿ ਸਹਿਕਾਰੀ ਬੈਂਕ 100 ਸਾਲ ਪੁਰਾਣੀ ਸੰਸਥਾ ਹੈ ਜਿਹੜੀ ਅਜਿਹੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨਾਲ ਡੀਲ ਕਰਦੀ ਹੈ ਜਿਨ੍ਹਾਂ ਨਾਲ ਕੋਈ ਹੋਰ ਕੰਮ ਨਹੀਂ ਕਰਦਾ। ਇਹ ਕਿਸਾਨ ਆਪਣੀ ਫਸਲ ਪਾਲਣ ਵਾਸਤੇ ਬੀਜ ਅਤੇ ਖਾਦਾਂ ਲਈ ਬੈਂਕ ਤੋਂ ਕਰਜ਼ੇ ਲੈਂਦੇ ਹਨ ਅਤੇ ਸਹਿਕਾਰੀ ਬੈਂਕ ਦਾ ਮਨੋਰਥ ਵੀ ਅਜਿਹੇ ਕਿਸਾਨਾਂ ਦੀ ਮੱਦਦ ਕਰਨਾ ਹੁੰਦਾ ਹੈ।

ਅਕਾਲੀ ਤੇ ਝਾੜੂ ਵਾਲੇ ਹੋਏ ਇਕੱਠੇ!ਫੇਰ ਚੰਡੀਗੜ੍ਹ ’ਚ ਪਾਤਾ ਗਾਹ,ਕੈਪਟਨ ਸਰਕਾਰ ਦੇ ਉੱਡੇ ਹੋਸ਼

ਇਸ ਲਈ ਸਹਿਕਾਰੀ ਬੈਂਕਾਂ ਨੂੰ ਵਿੱਤੀ ਤੌਰ ‘ਤੇ ਤਕੜਾ ਹੋਣਾ ਪਵੇਗਾ ਜਿਸ ਲਈ ਨਵੀਂ ਚੁਣੌਤੀਆਂ ਨੂੰ ਸਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਨਾਬਾਰਡ ਅਜਿਹੇ ਬੈਂਕਾਂ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿੰਦਾ ਹੈ।ਇਸ ਮੌਕੇ ਬੋਲਦਿਆਂ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਨੇ ਕਿਹਾ ਕਿ ਬੈਂਕ ਨੇ ਮਾਈਕਰੋ ਫਾਈਨਾਂਸ ਨਾਲ ਆਪਣੇ ਕਰਜ਼ਿਆਂ ਵਿਚ ਵਿਭਿੰਨਤਾ ਲਿਆਂਦੀ ਹੈ ਜਿਸ ਨਾਲ ਬੈਂਕ ਨੂੰ ਨਵੇਂ ਗਾਹਕ ਸਬੰਧੀ ਇਕ ਆਧਾਰ ਤਿਆਰ ਕਰਨ ਅਤੇ ਚੰਗੇ ਮੁਨਾਫੇ ਦੀ ਕਮਾਈ ਕਰਨ ਦੇ ਯੋਗ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਬੀਮਾ ਅਤੇ ਸਟਾਕ ਹੋਲਡਿੰਗ ਕਾਰਪੋਰੇਸ਼ਨਾਂ ਨਾਲ ਤਾਲਮੇਲ ਕਰਕੇ ਬੈਂਕ ਨੇ ਵਧੇਰੇ ਫੀਸ ਅਧਾਰਤ ਆਮਦਨ ਦੀ ਕਮਾਈ ਸ਼ੁਰੂ ਕਰ ਦਿੱਤੀ ਹੈ।

ਰਾਸ਼ਟਰਪਤੀ ਨੇ ਦਿੱਤੀ ਸੀ ਸਹਿਮਤੀ,ਰਾਹੁਲ ਗਾਂਧੀ ਨੇ ਮੰਨੀ ਆਪਣੀ ਦਾਦੀ ਦੀ ਗਲਤੀ!

ਉਨ੍ਹਾਂ ਇਹ ਵੀ ਦੱਸਿਆ ਕਿ ਸਟਾਕ ਹੋਲਡਿੰਗ ਕਾਰਪੋਰੇਸਨ ਆਫ ਇੰਡੀਆ ਲਿਮਟਿਡ ਨਾਲ ਸਾਂਝੇ ਤੌਰ ‘ਤੇ ਚੰਡੀਗੜ੍ਹ ਅਤੇ ਪੰਜਾਬ ਭਰ ਦੀਆਂ ਬੈਂਕ ਦੀਆਂ ਸਾਖਾਵਾਂ ਰਾਹੀਂ ਈ-ਸਟੈਂਪ ਪੇਪਰ ਜਾਰੀ ਕਰਨ ਸਬੰਧੀ ਇਕ ਹੋਰ ਨਵੀਂ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਡੇਅਰੀ ਖੇਤਰ ਨੂੰ ਵੀ ਬੈਂਕਾਂ ਦੀ ਕਰਜ਼ਾ ਯੋਜਨਾ ਅਧੀਨ ਲਿਆਉਣ ਲਈ ਕਿਹਾ।ਪੰਜਾਬ ਰਾਜ ਸਹਿਕਾਰੀ ਬੈਂਕ ਦੀ ਐਮ.ਡੀ. ਹਰਗੁਣਜੀਤ ਕੌਰ ਨੇ ਕਿਹਾ ਕਿ ਪੀ.ਐਸ.ਸੀ.ਬੀ. ਪਿਛਲੇ ਲੰਬੇ ਸਮੇਂ ਤੋਂ ਆਮ ਤੌਰ ‘ਤੇ ਕਿਸਾਨਾਂ ਨੂੰ ਵੱਖ-ਵੱਖ ਉਦੇਸ਼ਾਂ ਲਈ ਕਰਜ਼ੇ ਅਤੇ ਸ਼ਹਿਰੀ ਗਾਹਕਾਂ ਨੂੰ ਰਿਟੇਲ ਸਬੰਧੀ ਕਰਜ਼ੇ ਦਿੰਦੀ ਆ ਰਹੀ ਹੈ।

ਬਲਬੀਰ ਰਾਜੇਵਾਲ ਦਾ ਆਇਆ ਵੱਡਾ ਬਿਆਨ ! ਸੁਣਕੇ ਹਿੱਲ ਗਈ ਕੇਂਦਰ ਸਰਕਾਰ, ਕਿਸਾਨ ਹੋਏ ਖੁਸ਼ ! ਜਿੱਤ ਪੱਕੀ ?

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੈਂਕ ਨਾਬਾਰਡ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੈ-ਸਹਾਇਤਾ ਗਰੁੱਪਾਂ ਨੂੰ ਕਰਜ਼ਾ ਦੇ ਕੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਮਾਈਕਰੋ ਵਿੱਤੀ ਕਰਜ਼ੇ ਵੀ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਨਾਬਾਰਡ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਜੁਆਇੰਟ ਲਾਇਬਿਲਿਟੀ ਗਰੁੱਪਾਂ (ਜੇ.ਐਲ.ਜੀ.) ਦੇ ਗਠਨ ਲਈ ਪੜਾਅਵਾਰ ਢੰਗ ਨਾਲ ਫੰਡਾਂ ਦੀ ਉਪਲੱਬਧਤਾ ਅਤੇ ਹੋਰ ਯੋਗਤਾ ਸਬੰਧੀ ਸ਼ਰਤਾਂ ਦੇ ਆਧਾਰ ‘ਤੇ ਐਮ.ਪੀ.ਸੀ.ਏ.ਐਸ.ਐਸ./ਐਮ.ਪੀ.ਸੀ.ਐਸ/ਐਕਸ-ਐਫ.ਐਲ.ਸੀ. ਕੌਂਸਲਰ ਨੂੰ 4000 ਰੁਪਏ ਦਿੱਤੇ ਜਾ ਰਹੇ ਹਨ।

ਜਿਹੜੇ ਸਿੰਘ ਨੇ ਘੇਰੀ ਸੀ ਅਜੇ ਦੇਵਗਨ ਦੀ ਗੱਡੀ ਜੇਲ੍ਹ ਤੋਂ ਬਾਹਰ ਆਉਣ ਸਾਰ ਉਹਨੇ ਕਰਤਾ ਧਮਾਕਾ !

ਐਮ.ਡੀ. ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਬੈਂਕ ਜੀਵਨ ਬੀਮਾ, ਆਮ ਬੀਮਾ ਅਤੇ ਸਿਹਤ ਬੀਮੇ ਲਈ ਨਾਮਵਰ ਬੀਮਾ ਕੰਪਨੀਆਂ ਦਾ ਕਾਰਪੋਰੇਟ ਏਜੰਟ ਬਣ ਗਿਆ ਹੈ।ਇਸ ਦੌਰਾਨ, ਏ.ਐਮ.ਡੀ. (ਬੈਂਕਿੰਗ) ਜੇ.ਐਸ. ਸਿੱਧੂ ਨੇ ਕਿਹਾ ਕਿ ਸਾਲ 2018-19 ਵਿੱਚ ਬੈਂਕ ਨੇ ਇੱਕ ਨਵੀਂ ਲੋਨ ਸਕੀਮ ਤਹਿਤ ਜੇ.ਐਲ.ਜੀਜ ਨੂੰ ਡੀ.ਸੀ.ਸੀ.ਬੀ. ਵੱਲੋਂ ਐਮ.ਪੀ.ਸੀ.ਐਸ.ਐਸ./ਐਮ.ਪੀ.ਸੀ.ਐਸ. ਰਾਹੀਂ ਕਾਰੋਬਾਰੀ ਨੁਮਾਇੰਦਿਆਂ ਵਜੋਂ ਸਿੱਧਾ ਕਰਜ਼ਾ ਮੁਹੱਈਆ ਕਰਵਾਇਆ। ਇਸ ਯੋਜਨਾ ਤਹਿਤ 4 ਵਿਅਕਤੀਆਂ ਦੇ ਸਮੂਹਾਂ ਨੂੰ ਕਰਜ਼ੇ ਸਬੰਧੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਜੋ ਸਾਂਝੇ ਤੌਰ ‘ਤੇ ਗਰੰਟੀ ਪੇਸ਼ ਕਰਕੇ ਇਕੱਲੇ ਜਾਂ ਸਮੂਹਿਕ ਵਿਧੀ ਰਾਹੀਂ ਬੈਂਕ ਵਿੱਚ ਲੋਨ ਲੈਣ ਆਉਂਦੇ ਹਨ।

ਤੜਕੇ ਹੀ ਪਟਿਆਲਾ ਦੀ ਜਸਲੀਨ ਨੇ ਕਰਤਾ ਵੱਡਾ ਐਲਾਨ!ਹਿੱਲ ਗਈਆਂ ਸਰਕਾਰਾਂ, ਖੁਸ਼ ਹੋਏ ਕਿਸਾਨ !

ਏ.ਐਮ.ਡੀ. ਨੇ ਕਿਹਾ ਕਿ ਹਰੇਕ ਮੈਂਬਰ ਨੂੰ ਗਰੁੱਪ ਦੀ ਨਿੱਜੀ ਅਤੇ ਸਮੂਹਿਕ ਦੇਣਦਾਰੀ ਦੇ ਅਧਾਰ ‘ਤੇ 50000 ਰੁਪਏ ਤੱਕ ਦਾ ਕਰਜ਼ਾ ਲੈਣ ਦੀ ਆਗਿਆ ਹੋਵੇਗੀ, ਇਸ ਦਾ ਅਰਥ ਹੈ ਕਿ ਚਾਰ ਮੈਂਬਰਾਂ ਦੇ ਸਮੂਹ ਨੂੰ ਜ਼ਰੂਰਤ ਅਨੁਸਾਰ ਵੱਧ ਤੋਂ ਵੱਧ 2 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਨਿੱਜੀ ਤੇ ਸਮੂਹਿਕ ਗਰੰਟੀ ਤੋਂ ਇਲਾਵਾ ਕੁਝ ਨਹੀਂ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ 31 ਜਨਵਰੀ, 2021 ਤੱਕ ਪੰਜਾਬ ਦੇ ਡੀ.ਸੀ.ਸੀ.ਬੀਜ ਨੇ ਕਰੀਬ 2600 ਜੇ.ਐਲ.ਜੀਜ ਨੂੰ 53.24 ਕਰੋੜ ਰੁਪਏ ਦਾ ਕਰਜ਼ਾ ਦਿੱਤਾ।

ਤੜਕਸਾਰ ਹੀ ਕਨਵਰ ਗਰੇਵਾਲ ਨੇ ਹਿਲਾਤੀ ਕੇਂਦਰ ਸਰਕਾਰ !ਮੋਦੀ ਦੀ ਕੁਰਸੀ ਨੂੰ ਪਿਆ ਖ਼ਤਰਾ!ਕੈਪਟਨ ਦੀਆਂ ਵੀ ਖੋਲਤੀਆਂ ਅੱਖਾਂ!

ਖੇਤੀਬਾੜੀ ਸਹਿਕਾਰੀ ਸਟਾਫ ਟਰੇਨਿੰਗ ਇੰਸਟੀਚਿਊਟ ਦੇ ਪ੍ਰਿੰਸੀਪਲ ਐਸ.ਐਸ. ਬਰਾੜ ਨੇ ਵਰਕਸ਼ਾਪ ਦਾ ਮੰਚ ਸੰਚਾਲਨ ਕੀਤਾ। ਇਸ ਮੌਕੇ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਚਰਨਦੇਵ ਸਿੰਘ ਮਾਨ, ਨਾਬਾਰਡ ਦੇ ਜਨਰਲ ਮੈਨੇਜਰ ਪਾਰਥੋ ਸਾਹਾ, ਕਰਿੱਡ ਤੋਂ ਪ੍ਰੋਫੈਸਰ ਸਤੀਸ਼ ਵਰਮਾ, ਵਰਕਸ਼ਾਪ ਦੇ ਇੰਚਾਰਜ ਸਹਾਇਕ ਜਨਰਲ ਮੈਨੇਜਰ ਪ੍ਰਗਤੀ ਜੱਗਾ ਸਣੇ ਸਮੂਹ ਜ਼ਿਲਾ ਸਹਿਕਾਰੀ ਬੈਂਕਾਂ ਦੇ ਐਮ.ਡੀ. ਤੇ ਜ਼ਿਲਾ ਮੈਨੇਜਰ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button