Breaking NewsD5 specialEntertainmentNewsPunjab

Karan Aujla ਤੋਂ ਬਾਅਦ ‘ਮੁੱਖ ਮੰਤਰੀ’ ਚਰਚਾ ‘ਚ ! (ਵੀਡੀਓ)

ਥੋੜੇ ਹੀ ਦਿਨਾਂ ‘ਚ ਸੋਸ਼ਲ ਮੀਡੀਆ ‘ਤੇ ਸਟਾਰ ਬਣਿਆ ਧਮਕ ਬੇਸ ਵਾਲਾ ਮੁਖ ਮੰਤਰੀ ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹੈ। ਹਰ ਇੱਕ ਦੀ ਜੁਬਾਨ ‘ਤੇ ਮੁੱਖ ਮੰਤਰੀ ਦਾ ਨਾਮ ਹੀ ਆਉਂਦਾ ਹੈ ਤੇ ਹੁਣ ਧਮਕ ਬੇਸ ਵਾਲਾ ਧਰਮਪ੍ਰੀਤ ਉਰਫ ਮੁੱਖ ਮੰਤਰੀ ਦਾ ਇਕ ਨਵਾਂ ਗਾਣਾ ਆ ਗਿਆ ਹੈ। ਹਾਲਾਂਕਿ ਪਿਛਲੇ ਗਾਣੇ ‘ਚ ਅਸ਼ਲੀਲ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਕਾਰਨ ਗਾਣੇ ਦਾ ਵਿਰੋਧ ਵੀ ਹੋਇਆ ਸੀ ਅਤੇ ਗੱਲ ਧਮਕ ਬੇਸ ਵਾਲੇ ਦੇ ਕਕਾਰ ਲਹਾਉਣ ਤੱਕ ਆ ਗਈ ਸੀ ਪਰ ਹੁਣ ਇਸ ਸਭ ਤੋਂ ਉੱਪਰ ਉੱਠ ਮੁੱਖ ਮੰਤਰੀ ਆਪਣਾ ਨਵਾਂ ਗਾਣਾ ਆ ਗਿਆ।

Read Also Mukh Mantri || ਸੁਰਾਂ ਦੇ ਮਾਲਕ ‘ਧਮਕ ਬੇਸ’ ਤੋਂ ਔਖੇ! ‘ਮੁੱਖ ਮੰਤਰੀ’ ਨੂੰ ਮਸ਼ਹੂਰ ਗਾਇਕ ਦੀ ਨਸੀਹਤ

ਜਿਸ ‘ਚ ਮੁੱਖ ਮੰਤਰੀ ਰੈਪ ਕਰ ਰਿਹਾ ਹੈ ਇਸ ਰੈਪ ‘ਚ ਮੁੱਖ ਮੰਤਰੀ ਸਿੱਧੂ ਮੂਸੇ ਵਾਲਾ ਦੇ ਗਾਣੇ ਸੋ ਹਾਈ ਦੀ ਦੀਆਂ ਲਾਈਨਾਂ ਦਾ ਰਿਪਲਾਈ ਕਰਦਾ ਨਜ਼ਰ ਆ ਰਿਹਾ ਹੈ। ਰੈਪ ਤਾਂ ਤੁਸੀਂ ਸੁਣ ਹੀ ਲਿਆ ਹੋਣਾ ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਵੋਂ ਕਿ ਉਸ ਦਾ ਰਿਪਲਾਈ ਹੈ ਜਾਂ ਨਹੀਂ ਪਰ ਇਸ ਰੈਪ ਦੀ ਡੀ5 ਚੈੱਨਲ ਪੰਜਾਬੀ ਪੁਸ਼ਟੀ ਨਹੀਂ ਕਰਦਾ ਕਿ ਉਸ ਦਾ ਹੀ ਰਿਪਲਾਈ ਹੈ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀਂ ਮੁਖ ਮੰਤਰੀ ਦਾ ਇੱਕ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button