Breaking NewsD5 specialEntertainmentNews

Kapil Sharma ਵ੍ਹੀਲਚੇਅਰ ‘ਤੇ ਆਏ ਨਜ਼ਰ, ਆਪ ਹੀ ਦੱਸੀ ਵਜ੍ਹਾ

ਮੁੰਬਈ : ਕਾਮੇਡਿਅਨ ਤੇ ਅਦਾਕਾਰ ਕਪਿਲ ਸ਼ਰਮਾ ਦਰਸ਼ਕਾਂ ਵਿੱਚ ਆਪਣੇ ਸ਼ਾਨਦਾਰ ਕਾਮੇਡੀ ਦੇ ਅੰਦਾਜ ਨਾਲ ਹਮੇਸ਼ਾ ਚਹੇਤੇ ਬਣੇ ਰਹਿੰਦੇ ਹਨ। ਪਰ ਜੇਕਰ ਗੱਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਕਰੀਏ ਤਾਂ ਉਹ ਆਪਣੇ ਖ਼ਰਾਬ ਸੁਭਾਅ ਦੇ ਕਾਰਨ ਵੀ ਚਰਚਾ ਵਿੱਚ ਰਹੇ ਹਨ। ਇੱਕ ਵਾਰ ਫਿਰ ਤੋਂ ਕੁੱਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਇਸ ਵਾਰ ਕਪਿਲ ਸ਼ਰਮਾ ਪੈਪਰਾਜ਼ੀ ‘ਤੇ ਭੜਕਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

A post shared by Voompla (@voompla)

 

ਹਾਲ ਹੀ ਵਿੱਚ ਕਪਿਲ ਸ਼ਰਮਾ ਮੁੰਬਈ ਏਅਰਪੋਰਟ ਤੋਂ ਵ੍ਹੀਲਚੇਅਰ ‘ਤੇ ਬੈਠਕੇ ਬਾਹਰ ਨਿਕਲਦੇ ਹੋਏ ਸਪਾਟ ਕੀਤੇ ਗਏ। ਇਸ ਦੌਰਾਨ ਪੈਪਰਾਜ਼ੀ ਜਦੋਂ ਕਪਿਲ ਸ਼ਰਮਾ ਦੀਆਂ ਤਸਵੀਰਾਂ ਕਲਿਕ ਕਰਨ ਲੱਗੇ ਤਾਂ ਉਹ ਚਿੜ ਗਏ ਅਤੇ ਉਨ੍ਹਾਂ ਨੇ ਮੀਡੀਆ ਨੂੰ ਗਾਲ੍ਹ ਦੇ ਦਿੱਤੀ। ਕਪਿਲ ਸ਼ਰਮਾ ਦੇ ਰੁੱਖੇ ਸੁਭਾਅ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਧਿਆਨ ਯੋਗ ਹੈ ਕਿ ਪਹਿਲਾਂ ਵੀ ਕਪਿਲ ਸ਼ਰਮਾ ਦੇ ਭੜਕਾਊ ਸੁਭਾਅ ਦੇ ਕਾਰਨ ਕਈ ਵਿਵਾਦ ਖੜੇ ਹੋਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button