Breaking NewsD5 specialEntertainmentNewsTop News

Kangana Ranaut ਦੀ ਬੋਲਤੀ ਬੰਦ, Twitter ਨੇ Permanent Suspend ਕੀਤਾ Account

ਨਵੀਂ ਦਿੱਲੀ : ਮਸ਼ਹੂਰ ਅਦਾਕਾਰਾ ਕੰਗਣਾ ਰਨੌਤ ਦਾ ਟਵਿਟਰ ਅਕਾਊਂਟ ਸਸਪੈਂਡ ਹੋ ਚੁੱਕਿਆ ਹੈ। ਟਵਿਟਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਪਲੇਟਫਾਰਮ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣ ਤੋਂ ਬਾਅਦ ਇਸ ਅਦਾਕਾਰਾ ਨੇ ਕੁਝ ਵਿਵਾਦਿਤ ਟਵੀਟ ਕੀਤੇ ਸਨ। ਕੰਗਣਾ ਨੇ ਮਮਤਾ ਬੈਨਰਜੀ ਲਈ ਆਪਤੀਜਨਕ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਸੀ।

ਹੁਣੇ ਹੁਣੇ ਆਈ ਵੱਡੀ ਖ਼ਬਰ !ਆਇਆ ਮੁੱਖ ਮੰਤਰੀ ਦਾ ਵੱਡਾ ਬਿਆਨ !ਖੁਸ਼ ਕਰਤੇ ਪੰਜਾਬ ਦੇ ਲੋਕ, ਸਿਹਤ ਮੰਤਰੀ ਵੀ ਹੈਰਾਨ !

ਵਿਵਾਦਿਤ ਟਵੀਟ ਤੋਂ ਬਾਅਦ ਕੰਗਣਾ ‘ਤੇ ਕੇਸ ਵੀ ਦਰਜ ਹੋਇਆ ਹੈ। ਕੋਲਕਾਤਾ ਪੁਲਿਸ ਨੇ ਕੰਗਣਾ ਰਨੌਤ ਦੇ ਖਿਲਾਫ ਪੱਛਮੀ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਆਹਤ ਕਰਨ ਦੇ ਇਲਜ਼ਾਮ ‘ਚ ਸ਼ਿਕਾਇਤ ਦਰਜ ਕੀਤੀ ਹੈ। ਐਡਵੋਕੇਟ ਸੁਮਿਤ ਚੌਧਰੀ ਨੇ ਈਮੇਲ ਦੇ ਜ਼ਰੀਏ ਕੋਲਕਾਤਾ ਪੁਲਿਸ ਕਮਿਸ਼ਨਰ ਸੌਮੇਨ ਮਿਤਰਾ ਨੂੰ ਸ਼ਿਕਾਇਤ ਭੇਜੀ ਸੀ। ਆਪਣੀ ਮੇਲ ‘ਚ ਉਨ੍ਹਾਂ ਨੇ ਕੰਗਣਾ ਰਨੌਤ ਦੇ ਟਵੀਟ ਦੇ ਤਿੰਨ ਲਿੰਕ ਵੀ ਭੇਜੇ ਹਨ। ਇਸ ‘ਚ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਅਤੇ ਉਨ੍ਹਾਂ ਦਾ ਅਪਮਾਨ ਵੀ ਕੀਤਾ ਹੈ।

181763774 1950049005143879 684945646448560695 n

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button