Breaking NewsD5 specialEntertainmentNewsTop News

ਆਮਿਰ ਖਾਨ – ਕਿਰਨ ਰਾਓ ਦਾ 15 ਸਾਲ ਬਾਅਦ ਟੁੱਟਿਆ ਰਿਸ਼ਤਾ, ਆਪਸੀ ਸਹਿਮਤੀ ਨਾਲ ਲਿਆ ਤਲਾਕ

ਮੁੰਬਈ : ਬਾਲੀਵੁਡ ਜਗਤ ਤੋਂ ਆਮਿਰ ਖਾਨ ਅਤੇ ਕਿਰਣ ਰਾਓ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਦੋਵਾਂ ਹੀ ਸਿਤਾਰਿਆਂ ਨੇ ਤਲਾਕ ਲੈ ਕੇ ਅਲੱਗ ਹੋਣ ਦਾ ਫੈਸਲਾ ਕਰ ਲਿਆ ਹੈ ਪਰ ਅਚਾਨਕ ਉਨ੍ਹਾਂ ਦੇ ਤਲਾਕ ਦੀ ਖ਼ਬਰ ਨੇ ਸਿਨੇਮਾ ਜਗਤ ‘ਚ ਖਲਬਲੀ ਮਚਾ ਦਿੱਤੀ ਹੈ। ਉਨ੍ਹਾਂ ਦਾ ਇੱਕ ਪੁੱਤਰ ਆਜਾਦ ਰਾਓ ਖਾਨ ਹੈ।

🔴LIVE🔴‘ਆਪ’ ਦਾ ਚੰਡੀਗੜ੍ਹ ‘ਚ ਵੱਡਾ ਧਮਾਕਾ, ਕੈਪਟਨ ਦੀ ਰਿਹਾਇਸ਼ ਦੇ ਬਾਹਰ ਗੱਡੇ ਟੈਂਟ ! ਪੁਲਿਸ ਨੇ ਕੀਤੀ ਘੇਰਾਬੰਦੀ

ਦੱਸ ਦਈਏ ਕਿ ਆਮਿਰ ਅਤੇ ਕਿਰਣ ਨੇ ਅਲੱਗ ਹੋਣ ‘ਤੇ ਆਪਣਾ ਸੰਯੁਕਤ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕਾਰੋਬਾਰੀ ਰਿਸ਼ਤੇ ਬਣੇ ਰਹਿਣਗੇ। ਇਸ ਤੋਂ ਇਲਾਵਾ ਅਸੀਂ ਆਪਣੇ ਬੱਚੇ ਦਾ ਪਾਲਣ ਪੋਸਣ ਵੀ ਨਾਲ ਮਿਲ ਕੇ ਹੀ ਕਰਾਂਗੇ। ਯਾਦ ਹੋਵੇ ਕਿ ਆਮਿਰ ਨੇ ਸਾਲ 2002 ‘ਚ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਤੋਂ ਤਲਾਕ ਲਿਆ ਸੀ। ਉਸ ਤੋਂ ਬਾਅਦ ਕਿਰਣ ਰਾਓ ਨਾਲ 28 ਦਸੰਬਰ 2005 ਨੂੰ ਦੂਜਾ ਵਿਆਹ ਕਰਵਾਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button