Breaking NewsD5 specialEntertainmentInternationalNewsTop News

Kangana Ranaut ਨੇ ਸਾਧਿਆ ਕੈਨੇਡਾ ਦੇ ਪੀਐਮ ਟਰੂਡੋ ‘ਤੇ ਨਿਸ਼ਾਨਾ, ਆਖ ਦਿੱਤੀ ਵੱਡੀ ਗੱਲ

ਮੁੰਬਈ/ਓਟਾਵਾ : ਕੰਗਨਾ ਰਣੌਤ (Kangana Ranaut) ਲਈ ਫੇਮਸ ਹੈ ਕਿ ਉਹ ਕਿਸੇ ਨਾ ਕਿਸੇ ਵਿਵਾਦ ਦੇ ਕਾਰਨ ਚਰਚਾ ‘ਚ ਆ ਹੀ ਜਾਂਦੀ ਹੈ। ਕੰਗਨਾ ਉਨ੍ਹਾਂ ਸਟਾਰਸ ਵਿੱਚੋਂ ਹੈ ਜੋ ਹਰ ਮੁੱਦੇ ‘ਤੇ ਆਪਣੀ ਗੱਲ ਕਹਿਣ ਤੋਂ ਪਿੱਛੇ ਨਹੀਂ ਹਟਦੀ। ਉਹ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ ਹੈ। ਇਸ ਵਾਰ ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੂੰ ਨਿਸ਼ਾਨਾ ਬਣਾਉਂਦੇ ਹੋਏ ਤੰਜ਼ ਕੱਸਿਆ ਹੈ। ਦਰਅਸਲ ਕੰਗਨਾ ਨੇ ਕੈਨੇਡਾ ‘ਚ ਚੱਲ ਰਹੇ ਟਰੱਕ ਡਰਾਈਵਰਸ ਦੇ ਵਿਰੋਧ ਪ੍ਰਦਰਸ਼ਨ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ‘ਤੇ ਤੰਜ ਕੱਸਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਫੈਮਲੀ ਦੇ ਨਾਲ ਕਿਸੇ ਸੀਕਰੇਟ ਜਗ੍ਹਾ ‘ਤੇ ਹਨ।

Punjab Election : Sidhu ਦੇ ਮਗਰ ਪਿਆ BJP ਆਗੂ, ਕੱਢ ਲਿਆਇਆ ਸਬੂਤ ! ਸਿਆਸੀ ਭੂਚਾਲ, ਕੀ ਜਵਾਬ ਦਊ ਸਿੱਧੂ ?

ਇਸ ਮਾਮਲੇ ਤੇ ਕੰਗਨਾ ਰਣੌਤ ਨੇ ਪੋਸਟ ਸਾਂਝੀ ਕਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰਿਆ ਹੈ। ਆਪਣੀ ਪੋਸਟ ’ਚ ਕੰਗਨਾ ਲਿਖਦੀ ਹੈ, ‘ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਧਰਨਾਕਾਰੀਆਂ ਨੂੰ ਉਤਸ਼ਾਹਿਤ ਕੀਤਾ, ਹੁਣ ਉਹ ਆਪਣੇ ਦੇਸ਼ ’ਚ ਲੋਕਾਂ ਦੇ ਵਿਰੋਧ ਦੇ ਚੱਲਦਿਆਂ ਕਿਸੇ ਖ਼ੁਫ਼ੀਆ ਸਥਾਨ ’ਤੇ ਲੁੱਕ ਗਿਆ ਹੈ ਕਿਉਂਕਿ ਲੋਕਾਂ ਨੇ ਉਸ ਨੂੰ ਡਰਾਇਆ ਹੈ। ਕਰਮਾ ਨੇ ਇਕ ਵਾਰ ਮੁੜ ਵਾਪਸੀ ਕੀਤੀ।’ ਦੱਸ ਦੇਈਏ ਕਿ ਕੰਗਨਾ ਨੇ ਇਹ ਪੋਸਟ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਸਾਂਝੀ ਕੀਤੀ ਹੈ । ਸਟੋਰੀ ’ਚ ਇਕ ਪੋਸਟ ਵੀ ਹੈ , ਜਿਸ ’ਚ ਲੋਕ ਕੈਨੇਡਾ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਰੋਧ ਕਰ ਰਹੇ ਹਨ ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button