Breaking NewsD5 specialEntertainmentNewsSportsTop News

Kangana Ranaut ਅਤੇ ਭਾਰਤੀ ਸਾਬਕਾ ਕ੍ਰਿਕੇਟਰ Irfan Pathan ਦੇ ਨਾਲ ਸੋਸ਼ਲ ਮੀਡੀਆ ‘ਤੇ ਛਿੜੀ ਜੰਗ, ਜਾਣੋ ਵਜ੍ਹਾ

ਨਵੀਂ ਦਿੱਲੀ : ਬਾਲੀਵੁਡ ਅਦਾਕਾਰ ਕੰਗਣਾ ਰਣੌਤ ਅਕਸਰ ਸੋਸ਼ਲ ਮੀਡੀਆ ‘ਤੇ ਵਿਵਾਦਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਹਾਲ ਹੀ ‘ਚ ਵਿਵਾਦਾਂ ਦੇ ਚੱਲਦਿਆਂ ਕੰਗਣਾ ਦਾ ਟਵਿਟਰ ਅਕਾਊਟ ਹਾਲ ‘ਚ ਸਸਪੈਂਡ ਕੀਤਾ ਗਿਆ ਪਰ ਹੁਣ ਕੰਗਣਾ ਆਪਣੇ ਵਿਚਾਰ ਸਾਂਝੇ ਕਰਨ ਲਈ ਇੰਸਟਾਗ੍ਰਾਮ ਦਾ ਸਹਾਰਾ ਲੈ ਰਹੀ ਹੈ। ਹੁਣ ਕੰਗਣਾ ਦੀ ਭਾਰਤੀ ਸਾਬਕਾ ਕ੍ਰਿਕੇਟਰ ਇਰਫਾਨ ਪਠਾਨ ਦੇ ਨਾਲ ਸੋਸ਼ਲ ਮੀਡੀਆ ‘ਤੇ ਵਿਵਾਦ ਛਿੜ ਗਿਆ ਹੈ। ਦਰਅਸਲ ਕੰਗਣਾ ਨੇ ਇਜ਼ਰਾਇਲ – ਫਿਲੀਸਤੀਨ ਦੇ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਇਜ਼ਰਾਇਲ ਦਾ ਸਮਰਥਨ ਕੀਤਾ।

BIG NEWS ਈਦ ਮੌਕੇ ਮੁੱਖ ਮੰਤਰੀ ਕੈਪਟਨ ਦਾ ਵੱਡਾ ਤੋਹਫਾ ! ਖੁਸ਼ ਹੋਏ ਪੰਜਾਬ ਵਾਸੀ !

ਇਸ ਵਿੱਚ ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਨੇ ਕੰਗਣਾ ਨੂੰ ਇਸ ਮਸਲੇ ‘ਤੇ ਜੰਮਕੇ ਸੁਣਾਇਆ। ਇਰਫਾਨ ਨੇ ਸੋਸ਼ਲ ਮੀਡੀਆ ‘ਤੇ ਮੰਗਲਵਾਰ ਨੂੰ ਫਿਲੀਸਤੀਨ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਨਾਲ ਹੀ ਕਾਗਿਸੋ ਰਬਾਡਾ ਦੇ ਟਵੀਟ ਨੂੰ ਵੀ ਰੀਟਵੀਟ ਕੀਤਾ। ਜਿਸ ‘ਚ ਉਨ੍ਹਾਂ ਨੇ #PrayforPalestine ਲਿਖੀਆ ਸੀ। ਇਸ ‘ਚ ਬਾਲੀਵੁਡ ਅਦਾਕਾਰਾ ਕੰਗਣਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ ‘ਚ ਆਪਣਾ ਮੈਸੇਜ ਸ਼ੇਅਰ ਕੀਤਾ। ਇਸ ਦੇ ਚੱਲਦਿਆਂ ਕੰਗਣਾ ਨੇ ਆਪਣੀ ਇੱਕ ਇੰਸਟਾਗ੍ਰਾਮ ਸਟੋਰੀ ‘ਚ ਵਿਧਾਇਕ ਦਿਨੇਸ਼ ਚੌਧਰੀ ਦਾ ਟਵੀਟ ਸ਼ੇਅਰ ਕੀਤਾ। ਕੇਰਾਕਤ ਤੋਂ ਭਾਜਪਾ ਵਿਧਾਇਕ ਦਿਨੇਸ਼ ਚੌਧਰੀ ਨੇ ਆਪਣੇ ਟਵੀਟ ‘ਚ ਲਿਖਿਆ ਸੀ – ਇਰਫਾਨ ਪਠਾਨ ਨੂੰ ਦੂਜੇ ਦੇਸ਼ਾਂ ਨਾਲ ਤਾਂ ਇੰਨਾ ਲਗਾਉ ਹੈ ਪਰ ਖੁਦ ਦੇ ਦੇਸ਼ ‘ਚ ਬੰਗਾਲ ‘ਤੇ ਟਵੀਟ ਨਹੀਂ ਕਰ ਸਕੇ।

ਵੱਡੇ ਲੀਡਰ ਨੇ ਲਾਤਾ ਸਰਕਾਰਾਂ ਨੂੰ ਖੂੰਜੇ!ਮੁੱਖ ਮੰਤਰੀ ‘ਤੇ ਕੀਤੀ ਐੱਫਆਈਆਰ ਦੀ ਮੰਗ!ਮੰਤਰੀਆਂ ਨੂੰ ਆਏ AC ‘ਚ ਪਸੀਨੇ!

ਜਿਸ ਤੋਂ ਬਾਅਦ 36 ਸਾਲ ਦੇ ਇਸ ਸਾਬਕਾ ਆਲਰਾਊਂਡਰ ਨੇ ਫਿਰ ਜਵਾਬ ਦਿੰਦੇ ਹੋਏ ਲਿਖਿਆ, ਮੇਰੇ ਸਾਰੇ ਟਵੀਟ ਮਨੁੱਖਤਾ ਜਾਂ ਦੇਸ਼ ਵਾਸੀਆਂ ਲਈ ਹੁੰਦੇ ਹਨ। ਇਸ ਵਿੱਚ ਉਸ ਆਦਮੀ ਦਾ ਨਜ਼ਰੀਆ ਹੁੰਦਾ ਹੈ ਜਿਸਨੇ ਦੇਸ਼ ਦੇ ਸਰਵਉੱਚ ਪੱਧਰ ‘ਤੇ ਤਰਜਮਾਨੀ ਕੀਤੀ ਹੈ। ਉਥੇ ਹੀ ਮੈਨੂੰ ਕੰਗਣਾ ਜਿਨ੍ਹਾਂ ਦਾ ਅਕਾਊਂਟ ਨਫਰਤ ਫੈਲਾਉਣ ਦੀ ਵਜ੍ਹਾ ਨਾਲ ਸਸਪੈਂਡ ਕਰ ਦਿੱਤਾ ਗਿਆ ਅਤੇ ਕੁਝ ਅਜਿਹੇ ਲੋਕ ਜਿਨ੍ਹਾਂ ਦੇ ਪੇਡ ਅਕਾਊਂਟ ਨਾਲ ਸਿਰਫ ਨਫਰਤ ਫੈਲਾਈ ਜਾਂਦੀ ਹੈ ਨਾਲ ਸੁਣਨਾ ਪੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button