Breaking NewsD5 specialInternationalNews

ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਅਮਰੀਕਾ ‘ਚ ਉਪਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਨਾਲ ਰਚਿਆ ਇਤਿਹਾਸ

ਅਮਰੀਕਾ : ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਉਪਰਾਸ਼ਟਰਪਤੀ ਅਹੁਦੇ ਲਈ ਟਿਕਟ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਏ ਬਿਡੇਨ ਨੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਚੁਣਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ  ਔਰਤ ਦੇਸ਼ ਦੀ ਕਿਸੇ ਵੱਡੀ ਪਾਰਟੀ ਦੀ ਤਰਫੋਂ ਉਪ-ਰਾਸ਼ਟਰਪਤੀ ਦੀ ਉਮੀਦਵਾਰ ਬਣੀ ਹੈ। ਜੇ ਹੈਰਿਸ ਉਪ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਅਹੁਦਾ ਸੰਭਾਲਣ ਵਾਲੀ ਅਮਰੀਕਾ ਦੀ ਪਹਿਲੀ ਔਰਤ ਅਤੇ ਦੇਸ਼ ਦੀ ਪਹਿਲੀ ਭਾਰਤੀ-ਅਮਰੀਕੀ ਅਤੇ ਅਫਰੀਕੀ ਉਪ ਰਾਸ਼ਟਰਪਤੀ ਹੋਵੇਗੀ।

ਸ਼ਰਾਬ ਮਾਮਲਾ ਠੰਡਾ ਹੋਣ ਤੋਂ ਪਹਿਲਾਂ ਅਕਾਲੀਆਂ ਨੇ ਛੇੜਿਆ ਨਵਾਂ ਪੰਗਾ, ਫਿਰ ਸੋਚਾਂ ‘ਚ ਪਾਇਆ ਕੈਪਟਨ

ਹੈਰਿਸ (55) ਦੇ ਪਿਤਾ ਅਫਰੀਕੀ ਹਨ ਅਤੇ ਮਾਂ ਭਾਰਤੀ ਹੈ। ਉਹ ਕੈਲੀਫੋਰਨੀਆ ਤੋਂ ਸੈਨੇਟਰ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਹੈਰਿਸ ਨੂੰ ਅਕਸਰ ਮਾਰਗਦਰਸ਼ਕ ਦੱਸਦੇ ਹਨ। ਬਿਡੇਨ (77) ਨੇ ਮੰਗਲਵਾਰ ਦੁਪਹਿਰ ਇਕ ਲਿਖਤੀ ਸੰਦੇਸ਼ ਵਿਚ ਇਸ ਦੀ ਘੋਸ਼ਣਾ ਕਰ ਕੇ ਕਈ ਦਿਨਾਂ ਤੋਂ ਜਾਰੀ ਅਟਕਲਾਂ ਨੂੰ ਖ਼ਤਮ ਕੀਤਾ। ਉਨ੍ਹਾਂ ਨੇ ‘ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ’ ਤੋਂ ਪਹਿਲਾਂ ਇਹ ਘੋਸ਼ਣਾ ਕੀਤੀ ਹੈ, ਜਿਸ ਵਿਚ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਬਿਡੇਨ ਨੂੰ ਰਸਮੀ ਤੌਰ ਉੱਤੇ ਨਾਮਿਤ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button