Breaking NewsD5 specialIndiaInternationalNews

ਧੱਕੇ ਨਾਲ ਕੁੜੀ ਤੋਂ ਕਰਵਾਇਆ ਗਲਤ ਕੰਮ, Video ਬਣਾ ਕੇ ਕਰਤੀ Viral, ਕਦੋਂ ਤੱਕ ਸੁੱਤੀ ਰਹੂ Modi ਸਰਕਾਰ?

ਪਾਕਿਸਤਾਨ ਦੇ ਸੂਬਾ ਸਿੰਧ ਦੇ ਜਿਲ੍ਹਾ ਜੈਕਬਾਬਾਦ ‘ਚ ਚਾਰ ਦਿਨ ਪਹਿਲਾਂ ਅਗਵਾ ਕੀਤੀ 14 ਸਾਲਾ ਹਿੰਦੂ ਲੜਕੀ ਮਹਿਕ ਕੁਮਾਰੀ ਦੀ ਇੱਕ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਹੈ। ਜਿਸ ‘ਚ ਮਹਿਕ ਉਸ ਮੁਸਲਿਮ ਲੜਕੇ ਨਾਲ ਬੈਠੀ ਦਿਖਾਈ ਦੇ ਰਹੀ ਹੈ। ਜਿਸਨੇ ਉਸਨੂੰ ਸਕੂਲ ਜਾਂਦੇ ਸਮੇਂ ਅਗਵਾ ਕਰ ਲਿਆ ਸੀ। ਵੀਡੀਓ ‘ਚ ਮਹਿਕ ਉਸ ਮੁਸਲਿਮ ਲੜਕੇ ਨਾਲ ਨਿਕਾਹ ਕਰਨ ਦੀ ਗੱਲ ਕਬੂਲ ਰਹੀ ਹੈ ਅਤੇ ਇਹ ਵੀ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਉਹ ਹੁਣ 18 ਸਾਲ ਦੀ ਹੋ ਚੁੱਕੀ ਹੈ ਅਤੇ ਆਪਣੀ ਮਰਜੀ ਨਾਲ ਨਿਕਾਹ ਕਰਵਾ ਰਹੀ ਹੈ।

ਧੱਕੇ ਨਾਲ ਕੁੜੀ ਤੋਂ ਕਰਵਾਇਆ ਗਲਤ ਕੰਮ, Video ਬਣਾ ਕੇ ਕਰਤੀ Viral, ਕਦੋਂ ਤੱਕ ਸੁੱਤੀ ਰਹੂ Modi ਸਰਕਾਰ?

ਵੀਡੀਓ ਵਾਇਰਲ ਹੋਣ ਦੇ ਬਾਅਦ ਮਨਜਿੰਦਰ ਸਿਰਸਾ ਨੇ ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਪਾਕਿਸਤਾਨ ਦੇ ਉਨ੍ਹਾਂ ਮੁਸਲਿਮਾਂ ਨੂੰ ਲਾਹਣਤਾਂ ਪਾਈਆਂ ਜੋ ਇਸ ਤਰ੍ਹਾਂ ਸਿੱਖ ਅਤੇ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਨਾਲ ਨਿਕਾਹ ਕਰਵਾਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਿੰਦੂ ਲੜਕੀ ਨੂੰ ਅਗਵਾ ਕਰਕੇ ਜਬਰਦਸਤੀ ਧਰਮ ਪਰਵਿਰਤਨ ਅਤੇ ਨਿਕਾਹ ਕਰਵਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।

ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਾਕਿਸਤਾਨ ਸਰਕਾਰ ਵੱਲੋਂ ਕੱਟੜ ਇਸਲਾਮਿਕ ਲੋਕਾਂ ‘ਤੇ ਕਾਰਵਾਈ ਨਾ ਕਰਨਾ ਵੀ ਇਸਦੀ ਇੱਕ ਵੱਡੀ ਵਜ੍ਹਾ ਹੈ। ਸਿਰਸਾ ਇਸ ਮਾਮਲੇ ‘ਤੇ ਪਹਿਲਾਂ ਵੀ ਗ੍ਰਹਿ ਮੰਤਰੀ ਨੂੰ ਮਿਲ ਚੁੱਕੇ ਨੇ ਅਤੇ ਇਸ ਮਾਮਲੇ ਨੂੰ ਯੂਐਨ ‘ਚ ਚੁੱਕਣ ਦੀ ਮੰਗ ਕੀਤੀ ਸੀ ਤਾਂ ਜੋ ਪਾਕਿਸਤਾਨ ‘ਚ ਹਿੰਦੂ ਤੇ ਸਿੱਖ ਲੜਕੀਆਂ ‘ਤੇ ਹੋਣ ਵਾਲੇ ਤਸ਼ੱਦਦ ਨੂੰ ਰੋਕਿਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button