Joe Biden ਪਹਿਲੇ ਦਸ ਦਿਨਾਂ ‘ਚ Corona ਸੰਕਟ ਸਹਿਤ ਕਈ ਆਦੇਸ਼ਾਂ ‘ਤੇ ਕਰਨਗੇ ਦਸਤਖਤ
ਵਾਸ਼ਿੰਗਟਨ : ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਪਹਿਲੇ ਦਸ ਦਿਨਾਂ ‘ਚ ਕੋਰੋਨਾ ਵਾਇਰਸ ਸੰਕਟ, ਆਰਥਿਕ ਚੁਣੌਤੀਆਂ, ਨਸਲੀ ਵਿਤਕਰੇ ਅਤੇ ਮੌਸਮ ‘ਚ ਤਬਦੀਲੀਆਂ ਸਮੇਤ ਕਈ ਆਦੇਸ਼ਾਂ ‘ਤੇ ਦਸਤਖਤ ਕਰਨ ਦੀ ਉਮੀਦ ਹੈ। ਇਹ ਜਾਣਕਾਰੀ ਬਾਈਡਨ ਦੇ ਦਫ਼ਤਰ ਦੇ ਮੁੱਖੀ ਰੌਨ ਕਲੇਨ ਨੇ ਦਿੱਤੀ ਹੈ। ਕਲੇਨ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ, “ਚੁਣੇ ਗਏ ਰਾਸ਼ਟਰਪਤੀ 10 ਦਿਨਾਂ ਦੀ ਮਿਆਦ ‘ਚ ਬਹੁਤ ਸਾਰੀਆਂ ਤਿਆਰੀ ਦੀਆਂ ਕਾਰਵਾਈਆਂ ਨੂੰ ਪੂਰਾ ਕਰ ਰਹੇ ਹਨ, ਜਿਸ ‘ਚ ਕੋਰੋਨਾ ਵਾਇਰਸ ਸੰਕਟ, ਆਰਥਿਕ ਚੁਣੌਤੀਆਂ, ਨਸਲੀ ਵਿਤਕਰੇ ਅਤੇ ਮੌਸਮ ‘ਚ ਤਬਦੀਲੀਆਂ ਸ਼ਾਮਲ ਹਨ।
NIA ਦੇ ਐਕਸ਼ਨ ‘ਤੇ ਦੀਪ ਸਿੱਧੂ ਨੇ ਖੋਲ੍ਹੇ ਸਾਰੇ ਭੇਦ,ਮੋਦੀ ਸਰਕਾਰ ਦਾ ਹਿਲਾਕੇ ਰੱਖਤਾ ਤਖ਼ਤ
ਉਹਨਾਂ ਨੇ ਕਿਹਾ ਕਿ, “ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਪਹਿਲੇ ਦਸ ਦਿਨਾਂ ‘ਚ ਚਾਰ ਪ੍ਰਮੁੱਖ ਸਮਸਿਆਵਾਂ ਸਹਿਤ ਕਈ ਕਾਰਵਾਈ ਦੇ ਆਦੇਸ਼ਾਂ ‘ਤੇ ਦਸਤਖਤ ਕਰਨਗੇ, ਉਹ ਇਮੀਗ੍ਰੇਸ਼ਨ ਸਿਸਟਮ ਦੀ ਬਹਾਲੀ ਅਤੇ ਲੋਕਾਂ ਦੇ ਸਰਕਾਰੀ ਕੰਮ ਕਰਨਗੇ। ਉਹ ਇਮੀਗ੍ਰੇਸ਼ਨ ਪ੍ਰਣਾਲੀ ਤੇ ਲੋਕਾਂ ਦੇ ਸਰਕਾਰੀ ਕੰਮਾਂ ਨੂੰ ਬਹਾਲ ਕਰਨਗੇ। ਉਨ੍ਹਾਂ ਨੇ ਕਿਹਾ ਕਿ 22 ਜਨਵਰੀ ਨੂੰ ਬਾਈਡਨ ਵਲੋਂ ਅਮਰੀਕੀ ਨਾਗਰਿਕਾਂ ਲਈ ਆਰਥਿਕ ਰਾਹਤ ਲਈ ਕੈਬਨਿਟ ਨੂੰ ਨਿਰਦੇਸ਼ ਦੇਣ ਦੀ ਉਮੀਦ ਹੈ।। ਉਹਨਾਂ ਨੇ ਕਿਹਾ ਕਿ 25 ਜਨਵਰੀ ਤੋਂ 1 ਫਰਵਰੀ ਦੇ ਵਿਚਕਾਰ ਬਾਈਡਨ ਵੱਲੋਂ ਅਪਰਾਧਿਕ ਨਿਆਂ ਪ੍ਰਣਾਲੀ ‘ਚ ਸੁਧਾਰ ਅਤੇ ਮੌਸਮ ਦੇ ਸੰਕਟ ਨਾਲ ਜੁੜੀ ਪ੍ਰਕਿਰਿਆ ਦੇ ਸੁਧਾਰ ਤੋਂ ਇਲਾਵਾ ਕਾਰਜਕਾਰੀ ਕਾਰਵਾਈਆਂ ਤੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.