Breaking NewsD5 specialEntertainmentIndiaInternationalNewsTop News

PM ਮੋਦੀ ਨੇ ‘ਗ੍ਰੈਮੀ ਪੁਰਸਕਾਰ’ ਜਿੱਤਣ ‘ਤੇ ਭਾਰਤੀ – ਅਮਰੀਕੀ ਗਾਇਕਾ ਫਾਲਗੁਨੀ ਸ਼ਾਹ ਨੂੰ ਦਿੱਤੀ ਵਧਾਈ 

ਨਵੀਂ ਦਿੱਲੀ/ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤੀ ਮੂਲ ਦੀ ਅਮਰੀਕੀ ਗਾਇਕਾ ਫਾਲਗੁਨੀ ਸ਼ਾਹ ਨੂੰ ‘ਗ੍ਰੈਮੀ ਪੁਰਸਕਾਰ’ ਜਿੱਤਣ ‘ਤੇ ਵਧਾਈ ਦਿੱਤੀ। ਨਿਊਯਾਰਕ ’ਚ ਰਹਿਣ ਵਾਲੀ ਫਾਲਗੁਨੀ ਨੂੰ ਐਤਵਾਰ ਦੇਰ ਰਾਤ ਆਯੋਜਿਤ ਸਮਾਰੋਹ ’ਚ ‘ਏ ਕਲਰਫੁੱਲ ਵਰਲਡ’ ਲਈ ਸਰਵਉੱਚ ਬਾਲ ਐਲਬਮ ਸ਼੍ਰੇਣੀ ’ਚ ਗ੍ਰੈਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

ਸਿੱਧੀ ਗੋਲੀ ਮਾਰਨ ਦੀ ਦਿੱਤੀ ਧਮਕੀ, ਸੁਣੋ ਮੁੱਖ ਮੰਤਰੀ ਸਾਬ੍ਹ | D5 Channel Punjabi

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਗ੍ਰੈਮੀ ’ਚ ਸਰਵਉੱਚ ਬਾਲ ਸੰਗੀਤ ਐਲਬਮ ਦਾ ਪੁਰਸਕਾਰ ਜਿੱਤਣ ’ਤੇ ਫਾਲਗੁਨੀ ਸ਼ਾਹ ਨੂੰ ਵਧਾਈ। ਉਨ੍ਹਾਂ ਦੇ ਭਵਿੱਖ ਦੇ ਕੰਮਾਂ ਲਈ ਉਨ੍ਹਾਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ।’’ ਦੱਸ ਦਈਏ ਫਾਲਗੁਨੀ ਨੇ ਜੈਪੁਰ ਸੰਗੀਤ ਪਰੰਪਰਾ ’ਚ ਹਿੰਦੁਸਤਾਨੀ ਸ਼ਾਸਤਰੀ ਸੰਗੀਤ ’ਚ ਟ੍ਰੇਨਿੰਗ ਲਈ ਹੈ। ਉਨ੍ਹਾਂ ਨੇ ਕੌਮੁਦੀ ਮੁੰਸ਼ੀ ਤੋਂ ਠੁਮਰੀ ਦੀ ਬਨਾਰਸ ਸ਼ੈਲੀ ਅਤੇ ਉਦੈ ਮਜੂਮਦਾਰ ਤੋਂ ਅਰਧ-ਸ਼ਾਸਤਰੀ ਸੰਗੀਤ ਦੀ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਫਾਲਗੁਨੀ ਸਾਲ 2000 ’ਚ ਅਮਰੀਕਾ ਜਾ ਕੇ ਰਹਿਣ ਲੱਗੀ ਅਤੇ ਉੱਥੇ ਹੀ ਸੰਗੀਤ ਖੇਤਰ ’ਚ ਕੰਮ ਕਰਨਾ ਸ਼ੁਰੂ ਕੀਤੀ। ਹੁਣ ਤੱਕ ਉਨ੍ਹਾਂ ਨੇ ਯੋ-ਯੋ ਮਾ, ਵਾਯਕਿਲ ਜੀਨ, ਫਿਲਿਪ ਗਲਾਸ, ਰਿਕੀ ਮਾਰਟਿਨ, ਬਲੂਜ਼ ਟ੍ਰੈਵਲਰ ਅਤੇ ਏ. ਆਰ. ਰਹਿਮਾਨ ਵਰਗੇ ਦਿੱਗਜ਼ਾਂ ਨਾਲ ਕੰਮ ਕੀਤਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button