EntertainmentInternationalTop News

ਅਮਰੀਕਾ ‘ਚ ਪੰਜਾਬੀ ਪਰਿਵਾਰ ਦੇ ਕਤਲ ‘ਤੇ ਗਾਇਕ ਪ੍ਰੀਤ ਹਰਪਾਲ ਨੇ ਸ਼ੇਅਰ ਭਾਵੁਕ ਕੀਤੀ ਪੋਸਟ

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ‘ਚ ਟਾਂਡਾ ਦੇ ਹਰਸੀ ਪਿੰਡ ਨਾਲ ਸਬੰਧਿਤ ਅਗਵਾ ਕੀਤੇ ਗਏ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਇਸ ਦੀ ਪੁਸ਼ਟੀ ਉੱਥੋਂ ਦੀ ਪੁਲਿਸ ਨੇ ਕੀਤੀ ਹੈ। ਜਾਣਕਾਰੀ ਮੁਤਾਬਤਕ, ਮਰਸਡ ਸ਼ੈਰਿਫ ਅਧਿਕਾਰੀਆਂ ਨੇ 8 ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੇ ਮਾਤਾ-ਪਿਤਾ ਜਸਲੀਨ ਕੌਰ (27), ਜਸਦੀਪ ਸਿੰਘ (36) ਅਤੇ ਉਸ ਦੇ ਤਾਇਆ ਅਮਨਦੀਪ ਸਿੰਘ (39) ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਉੱਥੋਂ ਦੇ ਇੰਡੀਆਨਾ ਰੋਡ ਅਤੇ ਹਚਇਨਸਨ ਰੋਡ ਦੇ ਬਾਗ ‘ਚੋਂ ਉਕਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਮੰਦਭਾਗੀ ਖ਼ਬਰ ਮਿਲਣ ‘ਤੇ ਟਾਂਡਾ ਇਲਾਕੇ ਅਤੇ ਅਮਰੀਕਾ ਰਹਿੰਦੇ ਪੰਜਾਬੀਆਂ ‘ਚ ਸੋਗ ਦੀ ਲਹਿਰ ਹੈ।

MLA Dev Mann ਨੇ ਅਚਾਨਕ ਮਾਰੀ Raid, ਮੁਲਾਜ਼ਮਾਂ ਦੇ ਲੂੰ-ਕੰਡੇ ਹੋਏ ਖੜ੍ਹੇ | D5 Channel Punjabi

ਉਨ੍ਹਾਂ ਦੀ ਇਸ ਦਰਦਨਾਕ ਮੌਤ ਨਾਲ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਸਦਮੇ ‘ਚ ਹਨ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਘਟਨਾ ਦੀ ਨਿੰਦਿਆ ਕਰ ਰਹੇ ਹਨ। ਗਾਇਕ ਪ੍ਰੀਤ ਹਰਪਾਲ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ, ”ਗੋਰਿਆਂ ਨੂੰ ਆਪਣੇ ਦੇਸ਼ ‘ਚੋਂ ਕੱਢਿਆ ਸੀ। ਮਜ਼ਬੂਰੀਆਂ ਫੇਰ ਇਨ੍ਹਾਂ ਦੇ ਦੇਸ਼ ‘ਚ ਲੈ ਆਈਆਂ ਸਾਨੂੰ। ਸਰਕਾਰਾਂ ਨੇ ਰਜ਼ੁਗਾਰ ਦਿੱਤੇ ਹੁੰਦੇ ਤਾਂ ਅੱਜ ਸ਼ਾਇਦ ਇਹ ਫੈਮਿਲੀ ਆਪਣੇ ਦੇਸ਼ ‘ਚ ਚੰਗੀ ਲਾਈਫ਼ ਜਿਊਂਦੀ ਹੁੰਦੀ। ਹਾਲਾਤ ਇਹ ਨੇ ਕਿ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਇਹ ਸਵਾਲ ਆਪਾਂ ਖ਼ੁਦ ਨੂੰ ਵੀ ਕਰੀਏ ਕਿ ਕਿਹੋ ਜਿਹੇ ਲੋਕ ਹੋਣ ਸਾਡੇ ਨੇਤਾ। ਪਰਮਾਤਮਾ ਇਸ ਪਰਿਵਾਰ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ। ਸਰਬਤ ਦਾ ਭਲਾ।”

 

View this post on Instagram

 

A post shared by Harpal Singh (@preet.harpal)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button