Breaking NewsD5 specialInternationalNews

Joe Biden ਇਸ ਦਿਨ ਕਰਨਗੇ ਰੱਖਿਆ ਮੰਤਰੀ ਦੇ ਨਾਮ ਦੀ ਘੋਸ਼ਣਾ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਨੇ ਕਿਹਾ ਹੈ ਕਿ ਉਹ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਦੇ ਨਾਮ ਦੀ ਘੋਸ਼ਣਾ ਕਰਨਗੇ। Biden ਨੇ ਸੋਮਵਾਰ ਨੂੰ ਰੱਖਿਆ ਮੰਤਰੀ ਅਤੇ ਅਟਾਰਨੀ ਜਨਰਲ ਦੀ ਚੋਣ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਘੋਸ਼ਣਾ ਕਰਾਂਗਾਂ। ਰੱਖਿਆ ਨਾਲ ਸਬੰਧਿਤ ਘੋਸ਼ਣਾ ਸ਼ੁੱਕਰਵਾਰ ਨੂੰ।

ਰਾਤੋ-ਰਾਤ ਹੋਈ ਖੇਤੀ-ਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ, ਕਾਨੂੰਨ ਰੱਦ ਕਰਨ ਨੂੰ ਮੰਨੇ? ਭਾਰਤ ਬੰਦ ਦਾ ਅਸਰ!

ਉਮੀਦ ਜਤਾਈ ਜਾ ਰਹੀ ਹੈ ਕਿ Biden ਬੁੱਧਵਾਰ ਨੂੰ ਅਟਾਰਨੀ ਜਨਰਲ ਦੇ ਨਾਮ ਦੀ ਘੋਸ਼ਣਾ ਕਰ ਸਕਦੇ ਹਨ, ਪਰ ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਸਾਫ਼ ਤੌਰ ‘ਤੇ ਜਵਾਬ ਨਹੀਂ ਦਿੱਤਾ। ਸਥਾਨਕ ਮੀਡੀਆ ਦੀ ਰਿਪੋਰਟ ਅਨੁਸਾਰ ਰੱਖਿਆ ਵਿਭਾਗ ਦੇ ਸਾਬਕਾ ਨੀਤੀ ਪ੍ਰਮੁੱਖ ਮਿਸ਼ੇਲ ਫਲਾਰਨਾਏ ਅਤੇ ਸੇਵਾਮੁਕਤ ਫੌਜ ਜਨਰਲ ਲਾਇਡ ਆਸਟਿਨ ਰੱਖਿਆ ਮੰਤਰੀ ਦੀ ਰੇਸ ‘ਚ ਸਭ ਤੋਂ ਅੱਗੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button