Breaking NewsPunjabTop News

Jalandhar by Poll : ਆਪਸ ‘ਚ ਭਿੜੇ ਕਾਂਗਰਸ ‘ਤੇ ‘ਆਪ’ ਵਰਕਰ, ਬਾਬਾ ਬਕਾਲਾ ਦੇ ਵਿਧਾਇਕ ਨੂੰ ਕੀਤਾ ਕਮਰੇ ‘ਚ ਬੰਦ

ਜਲੰਧਰ : ਲੋਕ ਸਭਾ ਹਲਕਾ ਜਲੰਧਰ ਜ਼ਿਮਨੀ ਚੋਣਾਂ ਵਾਸਤੇ ਵੋਟਿੰਗ ਸ਼ੁਰੂ ਹੋ ਗਈ ਹੈ। ਅੱਜ ਸਵੇਰੇ 9:00 ਵੱਜੇ ਤੱਕ 5.21% ਵੋਟਾਂ ਪੈ ਗਈਆਂ ਹਨ। ਹੁਣ ਦੀ ਤਾਜ਼ਾ ਖ਼ਬਰ ਦੇ ਮੁਤਾਬਕ ਸ਼ਾਹਕੋਟ ਦੇ ਪਿੰਡ ਰੁਪੇਵਾਲ ‘ਚ ਭਾਰੀ ਹੰਗਾਮਾਂ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ‘ਤੇ ‘ਆਪ’ ਵਰਕਰ ਆਪਸ ਵਿਚ ਭੀੜ ਗਏ ਹਨ। ਕਾਂਗਰਸ ਵਰਕਰਾਂ ਨੇ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੋਂਗ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਹੈ। SDM ‘ਤੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਰਹੇ ਹਨ। ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਦੋਸ਼ ਹੈ ਕਿ, ਹਲਕਾ ਬਾਬਾ ਬਕਾਲਾ ਦੇ ਆਪ ਵਿਧਾਇਕ ਦਲਬੀਰ ਸਿੰਘ ਟੌਂਗ ਪਿੰਡ ਰੂਪੇਵਾਲ ਵਿਚ ਘੁੰਮ ਰਿਹਾ ਸੀ, ਜਿਸ ਨੂੰ ਸਾਡੇ ਵਰਕਰਾਂ ਤੇ ਮੈਂ ਖੁਦ ਰੋਕਿਆ ਅਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button