Breaking NewsD5 specialNewsPunjab

Jalandhar ASI ‘ਤੇ ਕਾਰ ਚੜ੍ਹਾਉਣ ਦੇ ਮਾਮਲੇ ‘ਚ ਨਵਾਂ ਮੋੜ ! Exclusive Interview

ਜਲੰਧਰ : ਕੋਰੋਨਾ ਦੀ ਰਫ਼ਤਾਰ ਪੰਜਾਬ ਵਿੱਚ ਕਈ ਗੁਣਾਂ ਤੱਕ ਵਧ ਚੁੱਕੀ ਹੈ, ਪਰ ਪੰਜਾਬ ਦੇ ਯੋਧੇ ਪੁਲਿਸ ਮੁਲਾਜ਼ਮ ਹੁਣ ਵੀ ਸੜਕਾਂ ‘ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਡਟੇ ਹੋਏ ਹਨ ਪਰ ਕੁਝ ਸਿਰ-ਫ਼ਿਰਿਆਂ ਨੇ ਜਿਨ੍ਹਾਂ ਨੂੰ ਕੋਰੋਨਾ ਦਾ ਖ਼ਤਰਾ ਨਜ਼ਰ ਨਹੀਂ ਆ ਰਿਹਾ ਹੈ ਅਤੇ ਘਰ ਤੋਂ ਬਾਹਰ ਨਿਕਲਣ ਤੋਂ ਰੁਕ ਨਹੀਂ ਰਹੇ ਹਨ।ਇਸੇ ਤਰ੍ਹਾਂ ਦਾ ਮਾਮਲਾ ਜਲੰਧਰ ‘ਚ ਬੀਤੇ ਕੁਝ ਦਿਨ ਸਾਹਮਣੇ ਆਇਆ ਸੀ।

Chief Secretary | ਮੁੱਖ ਸਕੱਤਰ ਦੀ ਖੁੱਲ੍ਹ ਗਈ ਪੋਲ, ਕਿੱਧਰ ਗਿਆ 600 ਕਰੋੜ? Sukhpal Khaira ਦੀ ਸਿੱਧੀ ਚੁਣੌਤੀ

ਜਦੋਂ ਜਲੰਧਰ ਦੇ ਮਿਲਕ ਬਾਰ ਚੌਕ ‘ਤੇ ਕਾਰ ‘ਤੇ ਜਾ ਰਹੇ ਇੱਕ 20 ਸਾਲ ਦੇ ਨੌਜਵਾਨ ਨੂੰ ਪੁਲਿਸ ਨੇ ਨਾਕੇ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸ਼ਖ਼ਸ ਨੇ ASI ‘ਤੇ ਗੱਡੀ ਚੜ੍ਹਾ ਕੇ ਭੱਜਣ ਦੀ ਕੋਸ਼ਿਸ਼ ਕੀਤੀ, ASI ਮੁਲਖ਼ ਰਾਜ ਬਚਣ ਲਈ ਗੱਡੀ ਦੇ ਬੋਨਟ ‘ਤੇ ਚੜ ਗਿਆ ਅਤੇ ਥੋੜ੍ਹੀ ਦੂਰੀ ‘ਤੇ ਜਾ ਕੇ ਹੋਰ ਪੁਲਿਸ ਵਾਲਿਆਂ ਨੇ ਗੱਡੀ ਨੂੰ ਰੋਕਿਆ ਅਤੇ ਫਿਰ ਨੌਜਵਾਨ ਸ਼ਖ਼ਸ ਨੂੰ ਬਾਹਰ ਕੱਢਿਆ ਗਿਆ ਅਤੇ ਫ਼ਿਰ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਅਤੇ ਕਾਨੂੰਨ ਦੀ ਗੰਭੀਰ ਧਾਰਾਵਾਂ ਅਧੀਨ ਨਾ ਸਿਰਫ਼ ਉਸ ਦੇ ਖ਼ਿਲਾਫ਼ ਬਲਕਿ ਉਸ ਦੇ ਪਿਤਾ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button