Breaking NewsD5 specialNewsPunjabTop NewsUncategorized

Jalandhar ਦੇ ਬੱਸ ਸਟੈਂਡ ਕੋਲ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ

ਜਲੰਧਰ : ਜਲੰਧਰ ਦੇ ਬੱਸ ਸਟੈਂਡ ਕੋਲ ਦੇਰ ਰਾਤ ਗੋਲੀਆਂ ਚੱਲਣ ਦਾ ਸਮਾਚਾਰ ਮਿਲਿਆ ਹੈ। ਸੂਤਰਾਂ ਮੁਤਾਬਕ ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਵੀ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਸ਼ਹਿਰ ਦੇ ਤਿੰਨ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਵੱਲੋਂ ਮੌਕੇ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ, ਪੁਲਿਸ ਨੇ ਮੌਕੇ ‘ਤੇ ਗੋਲੀਆਂ ਦੇ ਦੋ ਖੋਲ ਬਰਾਮਦ ਕਰ ਲਏ ਹਨ।

Breaking News : Captain ਦੇ ਸਾਹਮਣੇ Mayor ਨਾਲ ਖਿੱਚ-ਧੂਹ, Mayor ਹੋਇਆ Live || D5 Channel Punjabi

ਫ਼ਿਲਹਾਲ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਗੋਲੀ ਕਿਸਦੇ ਵੱਲੋਂ ਚਲਾਈ ਗਈ ਹੈ ਅਤੇ ਮਰਨ ਵਾਲੇ ਨੌਜਵਾਨ ਦੇ ਬਾਰੇ ‘ਚ ਵੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਸੂਤਰਾਂ ਅਨੁਸਾਰ ਪੁਲਿਸ ਨੂੰ ਘਟਨਾ ਵਾਲੇ ਸਥਾਨ ਤੋਂ ਸ਼ਰਾਬ ਦੀਆਂ ਬੋਤਲਾਂ ਪ੍ਰਾਪਤ ਹੋਈਆਂ ਹਨ , ਜਿਸਦੇ ਨਾਲ ਪਤਾ ਲੱਗਦਾ ਹੈ ਕਿ ਉੱਥੇ ਕੋਈ ਪਾਰਟੀ ਮਨਾਈ ਜਾ ਰਹੀ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button