Breaking NewsIndiaNewsPunjab

ਪੰਜਾਬ ‘ਚ ਜੈਸ਼ ਦੇ 6 ਅੱਤਵਾਦੀ ਹੋਏ ਦਾਖਲ, ਦਿੱਲੀ ਜਾਣ ਦੀ ਬਣਾ ਰਹੇ ਨੇ ਯੋਜਨਾ

ਗੁਰਦਾਸਪੁਰ : ਪੰਜਾਬ ਪੁਲਿਸ ਦੇ ਖੂਫੀਆ ਵਿਭਾਗ ਨੇ ਪੂਰੇ ਸੂਬੇ ਦੀ ਪੁਲਿਸ ਨੂੰ ਅਲਰਟ ਭੇਜਿਆ ਹੈ। ਇੰਟੈਲੀਜੈਂਸ ਵਿਭਾਗ ਦੇ ਮੁਤਾਬਕ ਪੰਜਾਬ ‘ਚ ਇਸ ਵੇਲੇ ਜੈਸ਼-ਏ-ਮੁਹੰਮਦ ਦੇ 6-7 ਅੱਤਵਾਦੀ ਦਾਖਲ ਹੋ ਚੁੱਕੇ ਹਨ। ਕਾਊਂਟਰ ਇੰਟੈਲੀਜੈਂਸ ਇੰਸਪੈਕਟਰ ਜਨਰਲ ਨੇ ਇੱਕ ਪੱਤਰ ਜਾਰੀ ਕਰ ਕਿਹਾ ਕਿ ਇਹ ਅੱਤਵਾਦੀ ਫਿਰੋਜ਼ਪੁਰ ਇਲਾਕੇ ਵਿੱਚ ਹੋ ਸਕਦੇ ਹਨ ਤੇ ਸ਼ਾਇਦ ਇਹ ਦਿੱਲੀ ਵੱਲ ਜਾਣ ਦੀ ਯੋਜਨਾ ਬਣਾ ਰਹੇ ਹਨ। ਉਧਰ ਪੰਜਾਬ ਪੁਲਿਸ ਵੱਲੋਂ ਅੱਤਵਾਦੀ ਜ਼ਾਕਿਰ ਮੂਸਾ ਦੀ ਤਸਵੀਰ ਜਾਰੀ ਕੀਤੀ ਗਈ ਹੈ। ਐੱਸਐੱਸਪੀ ਸਵਰਨਦੀਪ ਸਿੰਘ ਨੇ ਕਿਹਾ ਸਾਡੇ ਕੋਲ ਉਨ੍ਹਾਂ ਦੇ ਅੰਮ੍ਰਿਤਸਰ ਦੇ ਨੇੜੇ ਹੋਣ ਦੀ ਖੂਫੀਆ ਜਾਣਕਾਰੀ ਮਿਲੀ ਇਸ ਲਈ ਅਸੀਂ ਜਨਤਕ ਤੌਰ ‘ਤੇ ਪੋਸਟਰ ਲਗਾ ਦਿੱਤੇ ਗਏ ਹਨ । ਪਠਾਨਕੋਟ ਦੇ ਮਾਧੋਪੁਰ ਵਿੱਚੋਂ ਚਾਰ ਸ਼ੱਕੀ ਵਿਅਕਤੀਆਂ ਵੱਲੋਂ ਬੰਦੂਕ ਦੀ ਨੋਕ ‘ਤੇ ਗੱਡੀ ਖੋਹਣ ਅਤੇ ਇੰਟੈਲੀਜੈਂਸ ਬਿਊਰੋ ਵੱਲੋਂ ਜੈਸ਼-ਏ-ਮੁਹੰਮਦ ਅੱਤਵਾਦੀ ਜਥੇਬੰਦੀ ਦੇ ਸੱਤ ਮੈਂਬਰਾਂ ਨੂੰ ਫ਼ਿਰੋਜ਼ਪੁਰ ਵਿੱਚ ਦੇਖੇ ਜਾਣ ਦੇ ਅਲਰਟ ਤੋਂ ਬਾਅਦ ਸਰਹੱਦੀ ਇਲਾਕੇ ਹਰਕਤ ਵਿੱਚ ਹਨ।

Read Also ਅੱਤਵਾਦੀਆ ਵਲੋਂ ਹਮਲੇ ਦੀ ਧਮਕੀ ਪੰਜਾਬ ‘ਚ ਰੇਲਵੇ ਸਟੇਸ਼ਨਾਂ ‘ਤੇ ਅਲਰਟ, ਵਧਾਈ ਸੁਰੱਖਿਆ

ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਨੇ ਦੱਸਿਆ ਕਿ ਆਈਬੀ ਵੱਲੋਂ ਜਾਰੀ ਕੀਤੇ ਪੱਤਰ ਤੋਂ ਬਾਅਦ ਹਾਈ ਐਲਰਟ ਜਾਰੀ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕਿਆਂ ਵਿੱਚ ਵੀ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਐਸਐਸਪੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਦੇ ਦੇਖੇ ਜਾਣ ਦੀ ਖ਼ਬਰ ਤੋਂ ਬਾਅਦ ਲੋਕਾਂ ਨੂੰ ਸੁਚੇਤ ਕਰਨ ਲਈ ਉਸ ਦੇ ਪੋਸਟਰ ਵੀ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਜ਼ਾਕਿਰ ਮੂਸਾ, ਜਿਸ ਦਾ ਪੂਰਾ ਨਾਂਅ ਜ਼ਾਕਿਰ ਰਸ਼ੀਦ ਭੱਟ ਹੈ, ਅੰਸਾਰ-ਗਜ਼ਵਤ-ਉਲ-ਹਿੰਦ ਨਾਂਅ ਦਾ ਦਹਿਸ਼ਤੀ ਜਥੇਬੰਦੀ ਚਲਾਉਂਦਾ ਹੈ। 14 ਸਤੰਬਰ ਨੂੰ ਜਲੰਧਰ ਦੇ ਮਕਸੂਦਾਂ ਥਾਣੇ ‘ਚ ਧਮਾਕਿਆਂ ਨਾਲ ਵੀ ਉਸ ਦਾ ਸਬੰਧ ਹੈ। ਇਸ ਮਾਮਲੇ ਵਿੱਚ ਦੋ ਕਸ਼ਮੀਰੀ ਵਿਦਿਆਰਥੀਆਂ ਤੋਂ ਜਲੰਧਰ ਪੁਲਿਸ ਪੁੱਛਗਿੱਛ ਕਰ ਰਹੀ ਹੈ ਜਦਕਿ ਦੋ ਹਾਲੇ ਵੀ ਗ੍ਰਿਫ਼ਤ ਵਿੱਚੋਂ ਬਾਹਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button