IndiaTop News

Jaisalmer News : ਜੈਸਲਮੇਰ ‘ਚ ਲੜਕੀ ਨੂੰ ਅਗਵਾ ਕਰਕੇ ਜ਼ਬਰਦਸਤੀ 7 ਫੇਰੇ ਲੈਂਣ ਵਾਲਾ ਗ੍ਰਿਫਤਾਰ

ਜੈਸਲਮੇਰ : ਰਾਜਸਥਾਨ ਦੇ ਜੈਸਲਮੇਰ (Jaisalmer) ‘ਚ ਇਕ ਲੜਕੀ ਨੂੰ ਅਗਵਾ ਕਰਨ ਅਤੇ ਫਿਰ ਜ਼ਬਰਦਸਤੀ ਲੈ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ 1 ਜੂਨ ਨੂੰ ਮੋਹਨਗੜ੍ਹ ਥਾਣਾ ਖੇਤਰ ਦੇ ਪਿੰਡ ਸਾਂਖਲਾ ਤੋਂ ਅਗਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਲੜਕੀ ਨਾਲ ਜ਼ਬਰਦਸਤੀ ਫੇਰੇ ਲੈਂਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਸ ‘ਚ ਬਦਮਾਸ਼ ਲੜਕੀ ਨੂੰ ਗੋਦ ‘ਚ ਲੈ ਕੇ ਘੁੰਮਦਾ ਨਜ਼ਰ ਆ ਰਿਹਾ ਹੈ। ਪੀੜਤ ਰੋਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਹੋਰ ਗੁੰਡੇ ਬੇਸ਼ਰਮੀ ਨਾਲ ਵੀਡੀਓ ਬਣਾ ਰਹੇ ਹਨ।

Akali Dal ਦਾ IT Wing ‘AAP’ ’ਚ ਸ਼ਾਮਲ, MLA ਨੇ CM Mann ਨੂੰ ਲਾਇਆ ਫੋਨ | D5 Channel Punjabi

ਨਾਚਨਾ ਦੇ ਸਰਕਲ ਅਧਿਕਾਰੀ (ਵਾਧੂ ਚਾਰਜ) ਕੈਲਾਸ਼ ਵਿਸ਼ਨੋਈ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ 1 ਜੂਨ ਦੀ ਹੈ। ਇਸ ਸਬੰਧੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਠ ਮੁਲਜ਼ਮਾਂ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਮੁੱਖ ਮੁਲਜ਼ਮ ਪੁਸ਼ਪਿੰਦਰ ਸਿੰਘ (29) ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਚਾਰ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।

DSP ਮਨਦੀਪ ਕੌਰ ਦੀ ਘੈਂਟ ਇੰਟਰਵਿਊ! ਨਸ਼ਾ ਤਸਕਰਾਂ ਦੀਆਂ ਚੁਕਾਈਆਂ ਛਾਲਾਂ, ਪੂਰੇ ਇਲਾਕੇ ’ਚ ਪਾਈ ਧੱਕ |

ਮੰਗਣੀ ਟੁੱਟਣ ਅਤੇ ਵਿਆਹ ਤੋਂ ਇਨਕਾਰ ਕਰਨ ਤੋਂ ਨਾਰਾਜ਼ ਪੁਸ਼ਪਿੰਦਰ ਸਿੰਘ ਆਪਣੇ ਕੁਝ ਸਾਥੀਆਂ ਨਾਲ ਕਾਰ ਲੈ ਕੇ ਲੜਕੀ ਦੇ ਘਰ ਨੇੜੇ ਪਹੁੰਚ ਗਿਆ। ਇੱਥੋਂ ਉਹ ਲੜਕੀ ਨੂੰ ਅਗਵਾ ਕਰਕੇ ਸੁੰਨਸਾਨ ਜਗ੍ਹਾ ਲੈ ਗਿਆ। ਇਸ ਤੋਂ ਬਾਅਦ ਉਸ ਨੇ ਰੋਂਦੀ ਹੋਈ ਲੜਕੀ ਨੂੰ ਆਪਣੀ ਗੋਦ ‘ਚ ਚੁੱਕ ਲਿਆ ਅਤੇ ਉਸਦੇ ਨਾਲ ਫੇਰੇ ਲਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button