SportsTop News

IPL. 2026 : ਗੁਜਰਾਤ ਟਾਈਟਨਜ਼ ਨੇ 1 ਦੌੜ ਨਾਲ ਦਿੱਲੀ ਕੈਪੀਟਲ ਨੂੰ ਹਰਾਇਆ

ਗੁਜਰਾਤ ਟਾਈਟਨਜ਼ ਨੇ ਇਥੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਦਿੱਲੀ ਕੈਪੀਟਲਜ਼ ਨੂੰ ਆਖਰੀ ਗੇਂਦ ‘ਤੇ ਇਕ ਦੌੜ ਨਾਲ ਹਰਾ ਕੇ ਆਈ.ਪੀ.ਐਲ. ਸੀਜ਼ਨ ‘ਚ ਆਪਣੀ ਪਹਿਲੀ ਜਿੱਤ ਦਰਜ਼ ਕੀਤੀ, ਜਦੋਂਕਿ ਕੇ.ਐਲ. ਰਾਹੁਲ ਅਤੇ ਡੇਵਿਡ ਮਿਲਰ ਦੀਆਂ ਸ਼ਾਨਦਾਰ ਪਾਰੀਆਂ ਟੀਮ ਨੂੰ ਨਾਟਕੀ ਹਾਰ ਤੋਂ ਬਚਾਅ ਨਹੀਂ ਸਕੀਆਂ | ਗੁਜਰਾਤ ਟਾਈਟਨਜ਼ ਨੇ ਸ਼ੁਭਮਨ ਗਿੱਲ (ਦੌੜਾਂ, 70, ਗੇਂਦਾਂ: 45, ਚੌਕੇ: 4, ਛੱਕੇ: 5), ਜੋਸ ਬਟਲਰ (ਦੌੜਾਂ, 52, ਗੇਂਦਾਂ: 27, ਚੌਕੇ: 3, ਛੱਕੇ: 5) ਅਤੇ ਵਾਸ਼ਿੰਗਟਨ ਸੁੰਦਰ ਨੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ 211 ਦੌੜਾਂ ਬਣਾਈਆਂ | ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਲਈ ਕੇ.ਐਲ. ਰਾਹੁਲ ਨੇ 52 ਗੇਂਦਾਂ ‘ਤੇ 11 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 92 ਦੌੜਾਂ ਬਣਾਈਆਂ | ਦਿੱਲੀ ਨੂੰ ਆਖਰੀ ਦੋ ਓਵਰਾਂ ‘ਚ 36 ਦੌੜਾਂ ਚਾਹੀਦੀਆਂ ਸਨ ਅਤੇ ਮੁਹੰਮਦ ਸਿਰਾਜ ਨੇ 19ਵੇਂ ਓਵਰ ‘ਚ 23 ਦੌੜਾਂ ਲੁਟਾ ਦਿੱਤੀਆਂ | ਡੇਵਿਡ ਮਿਲਰ (20 ਗੇਂਦਾਂ ‘ਚ ਅਜੇਤੂ 40 ਦੌੜਾਂ) ਨੇ ਉਸ ਨੂੰ 2 ਛੱਕੇ ਅਤੇ 2 ਚੌਕੇ ਲਗਾ ਕੇ ਦਿੱਲੀ ਨੂੰ ਮੈਚ ‘ਚ ਬਣਾਈ ਰੱਖਿਆ | ਆਖਰੀ ਓਵਰ ‘ਚ ਦਿੱਲੀ ਨੂੰ 13 ਦੌੜਾਂ ਦੀ ਜ਼ਰੂਰਤ ਸੀ ਅਤੇ ਪ੍ਰਸਿਧ ਕ੍ਰਿਸ਼ਨ ਦੀ ਪਹਿਲੀ ਗੇਂਦ ‘ਤੇ ਵਿਪਰਾਜ ਨਿਗਮ ਨੇ ਚੌਕਾ ਜੜ੍ਹ ਦਿੱਤਾ | ਅਗਲੀ ਗੇਂਦ ‘ਤੇ ਨਿਗਮ ਆਊਟ ਹੋ ਗਿਆ, ਜਦੋਂਕਿ ਚੌਥੀ ਗੇਂਦ ‘ਤੇ ਮਿਲਰ ਨੇ ਛੱਕਾ ਲਗਾਇਆ | ਆਖਰੀ ਗੇਂਦ ‘ਤੇ ਦੋ ਦੌੜਾਂ ਦੀ ਜ਼ਰੂਰਤ ਸੀ ਪਰ ਕੁਲਦੀਪ ਯਾਦਵ ਰਨ ਆਊਟ ਹੋ ਗਆ | ਦਿੱਲੀ ਨੇ ਵਾਈਡ ਗੇਂਦ ਲਈ ਰਿਵੀਊ ਲਿਆ, ਜੋ ਨਾਕਾਮ ਰਿਹਾ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button